Satish Shah Death : ਲੋਕਾਂ ਨੂੰ ਹਸਾਉਣ ਵਾਲੇ ਦਿੱਗਜ ਅਦਾਕਾਰ ਦਾ ਦੇਹਾਂਤ, 74 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
Satish Shah ਦਾ ਜਨਮ 25 ਜੂਨ 1951 ਨੂੰ ਮੁੰਬਈ ਦੇ ਇਕ ਗੁਜਰਾਤੀ ਪਰਿਵਾਰ 'ਚ ਹੋਇਆ। ਬਚਪਨ 'ਚ ਉਨ੍ਹਾਂ ਦੀ ਦਿਲਚਸਪੀ ਅਦਾਕਾਰੀ 'ਚ ਨਹੀਂ, ਸਗੋਂ ਕ੍ਰਿਕਟ ਅਤੇ ਬੇਸਬਾਲ 'ਚ ਸੀ। ਦੋਹਾਂ ਖੇਡਾਂ ਵਿਚ ਉਹ ਮਹਿਰ ਸੀ ਅਤੇ ਖੇਡਾਂ ਕਾਰਨ ਸਕੂਲ 'ਚ ਪ੍ਰਸਿੱਧ ਵੀ ਰਹੇ।
Publish Date: Sat, 25 Oct 2025 04:06 PM (IST)
Updated Date: Sat, 25 Oct 2025 04:37 PM (IST)
'ਸਾਰਾਭਾਈ ਵਰਸਿਜ਼ ਸਾਰਾਭਾਈ' (Sarabhai Vs Sarabhai) 'ਚ ਆਪਣੀ ਭੂਮਿਕਾ ਲਈ ਜਾਣੇ ਜਾਣ ਵਾਲੇ ਅਦਾਕਾਰ ਸਤੀਸ਼ ਸ਼ਾਹ (Actor Satish Shah) ਦਾ 25 ਅਕਤੂਬਰ ਯਾਨੀ ਅੱਜ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਉਹ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਜਾਣਾ ਬਾਲੀਵੁੱਡ, ਟੀਵੀ ਜਗਤ ਤੇ ਹਾਸ ਜਗਤ ਲਈ ਵੱਡਾ ਘਾਟਾ ਹੈ। ਇਸ ਮੰਦਭਾਗੀ ਖਬਰ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ।
ਸਤੀਸ਼ ਸ਼ਾਹ ਦਾ ਜਨਮ 25 ਜੂਨ 1951 ਨੂੰ ਮੁੰਬਈ ਦੇ ਇਕ ਗੁਜਰਾਤੀ ਪਰਿਵਾਰ 'ਚ ਹੋਇਆ। ਬਚਪਨ 'ਚ ਉਨ੍ਹਾਂ ਦੀ ਦਿਲਚਸਪੀ ਅਦਾਕਾਰੀ 'ਚ ਨਹੀਂ, ਸਗੋਂ ਕ੍ਰਿਕਟ ਅਤੇ ਬੇਸਬਾਲ 'ਚ ਸੀ। ਦੋਹਾਂ ਖੇਡਾਂ ਵਿਚ ਉਹ ਮਹਿਰ ਸੀ ਅਤੇ ਖੇਡਾਂ ਕਾਰਨ ਸਕੂਲ 'ਚ ਪ੍ਰਸਿੱਧ ਵੀ ਰਹੇ। ਇਸ ਕਲਾਕਾਰ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਅਮਿਟ ਛਾਪ ਛੱਡੀ ਹੈ। ਸਤੀਸ਼ ਸ਼ਾਹ ਦਾ ਸਫਰ 1980 ਦੇ ਦਹਾਕੇ ਤੋਂ ਸ਼ੁਰੂ ਹੋਇਆ। 'ਜਾਨੇ ਵੀ ਦੋ ਯਾਰੋ' (1983) 'ਚ ਨਿਗਮ ਕਮਿਸ਼ਨਰ ਡੀ'ਮੇਲੋ ਦਾ ਕਿਰਦਾਰ ਤੇ 'ਯੇ ਜੋ ਹੈ ਜ਼ਿੰਦਗੀ' (1984) ਵਿਚ 55 ਵੱਖ-ਵੱਖ ਕਿਰਦਾਰ ਨਿਭਾ ਕੇ ਉਨ੍ਹਾਂ ਆਪਣੇ ਹੁਨਰ ਦਾ ਲੋਹਾ ਮਨਵਾਇਆ। 'ਮੈਂ ਹੂੰ ਨਾ', 'ਕਲ ਹੋ ਨਾ ਹੋ', 'ਫਨਾ' ਅਤੇ 'ਓਮ ਸ਼ਾਂਤੀ ਓਮ' ਵਰਗੀਆਂ ਫਿਲਮਾਂ 'ਚ ਉਨ੍ਹਾਂ ਦੇ ਡਾਇਲਾਗ ਅੱਜ ਵੀ ਦਰਸ਼ਕਾਂ ਨੂੰ ਹਸਾਉਂਦੇ ਹਨ। 2014 ਦੀ 'ਹਮਸ਼ਕਲਸ' 'ਚ ਵੀ ਉਹ ਨਜ਼ਰ ਆਏ।
ਫਿਲਮਮੇਕਰ ਅਸ਼ੋਕ ਪੰਡਿਤ ਨੇ ਸਤੀਸ਼ ਸ਼ਾਹ ਦੇ ਦੇਹਾਂਤ 'ਤੇ ਲਿਖਿਆ ਹੈ ਕਿ ਇਹ ਦੱਸਦੇ ਹੋਏ ਦੁੱਖ ਅਤੇ ਸਦਮੇ ਦਾ ਅਨੁਭਵ ਹੋ ਰਿਹਾ ਹੈ ਕਿ ਸਾਡੇ ਪਿਆਰੇ ਮਿੱਤਰ ਅਤੇ ਮਹਾਨ ਅਦਾਕਾਰ ਸਤੀਸ਼ ਸ਼ਾਹ ਦਾ ਕੁਝ ਘੰਟੇ ਪਹਿਲਾਂ ਕਿਡਨੀ ਫੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਹਿੰਦੂਜਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਇਹ ਸਾਡੇ ਮਨੋਰੰਜਨ ਜਗਤ ਲਈ ਵੱਡਾ ਨੁਕਸਾਨ ਹੈ। ੴ ਸ਼ਾਂਤੀ।