Urfi Javed : ਨਵੀਂ ਦਿੱਲੀ, ਜੇਐਨਐਨ : ਸੋਸ਼ਲ ਮੀਡੀਆ ਦੀ ਸਨਸਨੀ ਉਰਫੀ ਜਾਵੇਦ ਆਪਣੇ ਆਫਬੀਟ ਫੈਸ਼ਨ ਸੈਂਸ ਕਾਰਨ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਇਸ ਡਰੈਸਿੰਗ ਸੈਂਸ ਕਾਰਨ ਲੋਕ ਉਸ ਨੂੰ ਨੋਟ ਕਰਨ ਲੱਗੇ ਤੇ ਹੁਣ ਵੱਡੇ-ਵੱਡੇ ਫੈਸ਼ਨ ਡਿਜ਼ਾਈਨਰ ਵੀ ਉਸ ਕੋਲ ਆ ਰਹੇ ਹਨ। ਅਦਾਕਾਰਾ ਦਾ ਸਟਾਈਲ ਸਟੇਟਮੈਂਟ ਕਾਫੀ ਵੱਖਰਾ ਹੈ ਤੇ ਇਸ ਕਾਰਨ ਉਹ ਕਈ ਵਾਰ ਬੁਰੀ ਤਰ੍ਹਾਂ ਟ੍ਰੋਲ ਹੋ ਚੁੱਕੀ ਹੈ।

ਉਰਫੀ ਨੇ ਕੀਤਾ ਸੀ ਮਾਫੀਨਾਮਾ ਟਵੀਟ

ਹਾਲ ਹੀ 'ਚ ਉਰਫੀ ਨੇ ਇਕ ਅਜਿਹਾ ਟਵੀਟ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਉਸ ਦਾ ਇਹ ਟਵੀਟ ਕਿਸੇ ਬ੍ਰੇਕਿੰਗ ਨਿਊਜ਼ ਤੋਂ ਘੱਟ ਨਹੀਂ ਸੀ। ਦਰਅਸਲ, ਉਰਫੀ ਨੇ ਸ਼ੁੱਕਰਵਾਰ ਨੂੰ ਇਕ ਮਾਫੀਨਾਮਾ ਟਵੀਟ ਪੋਸਟ ਕਰਦੇ ਹੋਏ ਕਿਹਾ ਕਿ ਉਹ ਜੋ ਵੀ ਪਹਿਨਦੀ ਹੈ, ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਲਈ ਮਾਫ਼ੀ ਮੰਗਦਿਆਂ ਉਸ ਨੇ ਕਿਹਾ ਕਿ ਹੁਣ ਤੋਂ ਲੋਕਾਂ ਨੂੰ ਬਦਲੀ ਹੋਈ ਉਰਫ਼ੀ ਮਿਲੇਗੀ। ਇੰਨਾ ਹੀ ਨਹੀਂ ਉਸ, ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਉਸ ਦੇ ਕੱਪੜੇ ਵੀ ਬਦਲੇ ਹੋਏ ਮਿਲਣਗੇ।

ਅਦਾਕਾਰਾ ਨੇ ਦੱਸੀ ਟਵੀਟ ਦੀ ਸੱਚਾਈ

ਕੁਝ ਯੂਜ਼ਰਜ਼ ਨੂੰ ਲੱਗਾ ਕਿ ਉਰਫੀ ਜਾਵੇਦ ਲਈ ਰਮਜ਼ਾਨ ਦੇ ਮਹੀਨੇ ਅਜਿਹਾ ਕਰਨਾ ਠੀਕ ਰਹੇਗਾ। ਹਾਲਾਂਕਿ 1 ਅਪ੍ਰੈਲ ਨੂੰ ਕੀਤੇ ਗਏ ਇਸ ਟਵੀਟ ਦੀ ਸੱਚਾਈ ਦੱਸਦੇ ਹੋਏ ਉਸ ਨੇ ਕਿਹਾ ਕਿ ਇਹ ਸਿਰਫ ਮਜ਼ਾਕ ਸੀ। ਉਰਫੀ ਨੇ ਟਵੀਟ ਕੀਤਾ, 'ਐਪਰਲ ਫੂਲ, ਮੈਨੂੰ ਪਤਾ ਹੈ ਕਿ ਇਹ ਮੇਰੀ ਬਚਕਾਨੀ ਹਰਕਤ ਹੈ।'

ਸੀਰੀਅਲ ਤੇ ਰਿਐਲਿਟੀ ਸ਼ੋਅ 'ਚ ਆ ਚੁੱਕੀ ਹੈ ਨਜ਼ਰ

ਉਰਫੀ ਜਾਵੇਦ 'ਬੇਪਨਾਹ', 'ਕਸੌਟੀ ਜ਼ਿੰਦਗੀ ਕੀ' ਸਮੇਤ ਕਈ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਹੀ ਅਦਾਕਾਰਾ 'ਸਪਲਿਟਵਿਲਾ 14' ਅਤੇ 'ਬਿੱਗ ਬੌਸ ਓਟੀਟੀ 1' ਵਿੱਚ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਚੁੱਕੀ ਹੈ।

Posted By: Seema Anand