'ਗਦਰ 2' ਤੋਂ ਬਾਅਦ 'ਬਾਰਡਰ 2' 'ਚ ਨਜ਼ਰ ਆਉਣਗੇ ਸਨੀ ਦਿਓਲ? ਫਿਲਮ ਦੇ ਸੀਕਵਲ ਤੇ ਕਾਸਟ ਨੂੰ ਲੈ ਕੇ ਵੱਡਾ ਅਪਡੇਟ
ਜਾਣਕਾਰੀ ਮੁਤਾਬਕ 'ਬਾਰਡਰ 2' ਪੂਰੀ ਤਰ੍ਹਾਂ ਐਕਸ਼ਨ ਤੇ ਅਧਾਰਿਤ ਫਿਲਮ ਹੋਵੇਗੀ। ਇਸ ਵਿੱਚ ਪੁਰਾਣੀ ਕਾਸਟ ਨੂੰ ਨਵੀਂ ਕਾਸਟ ਨਾਲ ਬਦਲਿਆ ਜਾਵੇਗਾ। ਫਿਲਮ 'ਬਾਰਡਰ' ਤੋਂ ਸਿਰਫ ਸੰਨੀ ਦਿਓਲ ਹੀ ਦੂਜੇ ਪਾਰਟ ਦਾ ਹਿੱਸਾ ਹੋਣਗੇ...
Publish Date: Sat, 19 Aug 2023 04:10 PM (IST)
Updated Date: Sun, 20 Aug 2023 03:36 PM (IST)
ਜੇਐੱਨਐੱਨ, ਨਵੀਂ ਦਿੱਲੀ : 22 ਸਾਲਾਂ ਬਾਅਦ ਸੰਨੀ ਦਿਓਲ ਇਕ ਵਾਰ ਫਿਰ 'ਤਾਰਾ ਸਿੰਘ' ਦੇ ਰੂਪ 'ਚ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। 'ਗਦਰ 2' ਜਿਸ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਫ਼ਿਲਮ ਘਰੇਲੂ ਬਾਕਸ ਆਫ਼ਿਸ 'ਤੇ ਛੇਤੀ ਹੀ 500 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।
ਫਿਲਮ ਦੀ ਇਤਿਹਾਸਕ ਸਫਲਤਾ ਨੇ ਸੰਨੀ ਦਿਓਲ ਦੇ ਕਰੀਅਰ ਨੂੰ ਹੁਲਾਰਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਅਗਲੇ ਸੀਕਵਲ 'ਬਾਰਡਰ 2' ਨੂੰ ਲੈ ਕੇ ਖਬਰ ਆਈ ਹੈ।
ਭਾਰਤੀ ਫ਼ੌਜ ਦੀ ਥੀਮ 'ਤੇ ਬਣੀ ਫਿਲਮ
ਪਿੰਕਵਿਲਾ ਦੀ ਰਿਪੋਰਟ ਮੁਤਾਬਕ 'ਗਦਰ 2' ਤੋਂ ਬਾਅਦ ਸੰਨੀ ਦਿਓਲ 'ਬਾਰਡਰ 2' ਦੀ ਤਿਆਰੀ ਕਰ ਰਹੇ ਹਨ। ਫਿਲਮ ਦੇ ਦੂਜੇ ਭਾਗ ਦੀ ਕਹਾਣੀ 1971 ਦੀ ਭਾਰਤ ਪਾਕਿਸਤਾਨ ਜੰਗ 'ਤੇ ਆਧਾਰਿਤ ਦੱਸੀ ਜਾ ਰਹੀ ਹੈ। ਜੇਪੀ ਦੱਤਾ ਅਤੇ ਨਿਧੀ ਦੱਤਾ ਫਿਲਮ ਦੇ ਨਿਰਮਾਣ ਦਾ ਕੰਮ ਸੰਭਾਲਣਗੇ। ਫਿਲਮ ਲਈ ਚੋਟੀ ਦੇ ਸਟੂਡੀਓਜ਼ ਨਾਲ ਸਹਿਯੋਗ ਲਈ ਗੱਲਬਾਤ ਚੱਲ ਰਹੀ ਹੈ। ਫਿਲਮ ਦਾ ਅਧਿਕਾਰਤ ਐਲਾਨ ਹੋਣਾ ਅਜੇ ਬਾਕੀ ਹੈ। ਫਿਲਮ ਦਾ ਪਿਛੋਕੜ ਭਾਰਤੀ ਫੌਜ 'ਤੇ ਹੋਵੇਗਾ। ਕਹਾਣੀ 'ਤੇ ਕੰਮ ਜਲਦੀ ਸ਼ੁਰੂ ਹੋ ਜਾਵੇਗਾ।
'ਬਾਰਡਰ 2' 'ਚ ਹੋਣਗੇ ਇਹ ਸਿਤਾਰੇ
ਜਾਣਕਾਰੀ ਮੁਤਾਬਕ 'ਬਾਰਡਰ 2' ਪੂਰੀ ਤਰ੍ਹਾਂ ਐਕਸ਼ਨ ਤੇ ਅਧਾਰਿਤ ਫਿਲਮ ਹੋਵੇਗੀ। ਇਸ ਵਿੱਚ ਪੁਰਾਣੀ ਕਾਸਟ ਨੂੰ ਨਵੀਂ ਕਾਸਟ ਨਾਲ ਬਦਲਿਆ ਜਾਵੇਗਾ। ਫਿਲਮ 'ਬਾਰਡਰ' ਤੋਂ ਸਿਰਫ ਸੰਨੀ ਦਿਓਲ ਹੀ ਦੂਜੇ ਪਾਰਟ ਦਾ ਹਿੱਸਾ ਹੋਣਗੇ।
ਜ਼ਿਕਰਯੋਗ ਹੈ ਕਿ 1997 'ਚ ਰਿਲੀਜ਼ ਹੋਈ 'ਬਾਰਡਰ' ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ 'ਚੋਂ ਇਕ ਸੀ। ਇਸ ਵਿੱਚ ਦਿਖਾਏ ਗਏ ਇਮੋਸ਼ਨ, ਡਰਾਮੇ, ਪਰਫਾਰਮੈਂਸ ਅਤੇ ਗੀਤਾਂ ਲਈ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਲਈ ਜੇਪੀ ਦੱਤਾ ਨੂੰ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ।