ਰਿਸ਼ੀ ਕਪੂਰ ਦਾ ਅਪ੍ਰੈਲ 2020 ਵਿਚ 67 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਲੰਬੇ ਸਮੇਂ ਤਕ ਕੈਂਸਰ ਨਾਲ ਜੂਝਣ ਤੋਂ ਬਾਅਦ ਰਿਸ਼ੀ ਕਪੂਰ ਜ਼ਿੰਦਗੀ ਦੀ ਲੜਾਈ ਹਾਰ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਯਾਦ ਕਰਦੀ ਨਜ਼ਰ ਆਉਂਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਆਪਣੇ ਪੁਰਾਣੇ ਪਲਾਂ ਨੂੰ ਵੀ ਤਾਜ਼ਾ ਕਰਦੀ ਹੈ।

ਜੇਐੱਨਐੱਨ, ਨਵੀਂ ਦਿੱਲੀ - ਰਿਸ਼ੀ ਕਪੂਰ ਦਾ ਅਪ੍ਰੈਲ 2020 ਵਿਚ 67 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਲੰਬੇ ਸਮੇਂ ਤਕ ਕੈਂਸਰ ਨਾਲ ਜੂਝਣ ਤੋਂ ਬਾਅਦ ਰਿਸ਼ੀ ਕਪੂਰ ਜ਼ਿੰਦਗੀ ਦੀ ਲੜਾਈ ਹਾਰ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਯਾਦ ਕਰਦੀ ਨਜ਼ਰ ਆਉਂਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਆਪਣੇ ਪੁਰਾਣੇ ਪਲਾਂ ਨੂੰ ਵੀ ਤਾਜ਼ਾ ਕਰਦੀ ਹੈ। ਹਾਲ ਹੀ ’ਚ ਡਾਂਸ ਦੀਵਾਨੇ ਜੂਨੀਅਰ ਦੇ ਸੈੱਟ ’ਤੇ ਨੀਤੂ ਕਪੂਰ ਇਕ ਵਾਰ ਫਿਰ ਆਪਣੇ ਪਤੀ ਰਿਸ਼ੀ ਕਪੂਰ ਨੂੰ ਯਾਦ ਕਰ ਕੇ ਬਹੁਤ ਭਾਵੁਕ ਹੋ ਗਈ ਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।
ਮੁਕਾਬਲੇਬਾਜ਼ ਦੀ ਦਾਦੀ ਨੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
ਡਾਂਸ ਦੀਵਾਨੇ ਜੂਨੀਅਰ ਦੇ ਆਗਾਮੀ ਐਪੀਸੋਡ ’ਚ ਨੀਤੂ ਕਪੂਰ ਨਾਲ ਇਕ ਪ੍ਰਤੀਯੋਗੀ ਦੀ ਦਾਦੀ ਨੇ ਰਿਸ਼ੀ ਕਪੂਰ ਨਾਲ ਆਪਣੇ ਪਤੀ ਦੀ ਪਹਿਲੀ ਮੁਲਾਕਾਤ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਕਿਹਾ, ‘ਮੇਰੇ ਪਤੀ 1974 ਵਿਚ ਰਿਸ਼ੀ ਜੀ ਨੂੰ ਮਿਲੇ ਸਨ, ਉਹ ਹਮੇਸ਼ਾ ਉਨ੍ਹਾਂ ਬਾਰੇ ਗੱਲਾਂ ਕਰਦੇ ਰਹਿੰਦੇ ਸਨ। ਰਿਸ਼ੀ ਜੀ ਨੇ ਹਮੇਸ਼ਾ ਮੇਰੇ ਪਤੀ ਨੂੰ ਸਪੋਰਟ ਕੀਤੀ ਹੈ ਤੇ ਅੱਜ ਮੈਂ ਉਨ੍ਹਾਂ ਲਈ ਗੀਤ ਗਾਉਣਾ ਚਾਹੁੰਦੀ ਹਾਂ। ਜਿਵੇਂ ਹੀ ਮੁਕਾਬਲੇਬਾਜ਼ ਦੀ ਦਾਦੀ ਨੇ ਲੰਬੀ ਜੁਦਾਈ ਗੀਤ ਗਾਇਆ, ਨੀਤੂ ਕਪੂਰ ਰਿਸ਼ੀ ਕਪੂਰ ਨੂੰ ਯਾਦ ਕਰ ਕੇ ਭਾਵੁਕ ਹੋ ਗਈ।
ਨੀਤੂ ਕਪੂਰ ਨੇ ਕਿਹਾ ਕਿ ਹਰ ਕੋਈ ਮੈਨੂੰ ਉਨ੍ਹਾਂ ਦੀ ਯਾਦ ਦਿਵਾਉਂਦਾ ਹੈ
ਭਾਵੁਕ ਹੋਈ ਨੀਤੂ ਕਪੂਰ ਵੀ ਮੰਚ ’ਤੇ ਆਈ ਅਤੇ ਆਪਣੇ ਸਹਿ-ਜੱਜਾਂ ਨੂੰ ਦੱਸਿਆ ਕਿ ਕਿਵੇਂ ਲੋਕ ਰਿਸ਼ੀ ਕਪੂਰ ਕੋਲ ਆ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹਨ ਅਤੇ ਉਹ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਉਹ ਉਸ ਨਾਲ ਜੁੜੀ ਹੋਈ ਹੈ। ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦਿਆਂ ਨੀਤੂ ਕਪੂਰ ਨੇ ਕਿਹਾ, ‘ਰਿਸ਼ੀ ਜੀ ਅੱਜ ਇੱਥੇ ਨਹੀਂ ਹਨ ਪਰ ਮੈਂ ਹਰ ਰੋਜ਼ ਕਿਸੇ ਨਾ ਕਿਸੇ ਅਜਿਹੇ ਸ਼ਖਸ ਨੂੰ ਮਿਲਦੀ ਹਾਂ, ਜੋ ਮੈਨੂੰ ਉਨ੍ਹਾਂ ਦੀ ਯਾਦ ਦਿਵਾਉਂਦਾ ਹੈ। ਹਰ ਕਿਸੇ ਦੀ ਉਸ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਹੈ, ਉਹ ਹਮੇਸ਼ਾ ਮੇਰੇ ਨਾਲ ਹੈ।
ਡਾਂਸ ਦੀਵਾਨੇ ਜੂਨੀਅਰ ਨਾਲ ਕੀਤਾ ਟੀਵੀ ’ਤੇ ਡੈਬਿਊ
ਨੀਤੂ ਕਪੂਰ ਦੇ ਪ੍ਰਾਜੈਕਟਾਂ ਦੀ ਗੱਲ ਕਰੀਏ ਤਾਂ ਵੱਡੇ ਪਰਦੇ ’ਤੇ ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਵਾਲੀ ਅਦਾਕਾਰਾ ਨੇ ਹੁਣ ਟੀਵੀ ਦੀ ਦੁਨੀਆ ’ਚ ਐਂਟਰੀ ਕਰ ਲਈ ਹੈ। ਉਨ੍ਹਾਂ ਨੇ ਟੀਵੀ ਇੰਡਸਟਰੀ ’ਚ ਆਪਣੀ ਸ਼ੁਰੂਆਤ ਡਾਂਸ ਦੀਵਾਨੇ ਜੂਨੀਅਰ ਨਾਲ ਜੱਜ ਵਜੋਂ ਕੀਤੀ। ਨੀਤੂ ਕਪੂਰ ਆਪਣੇ ਟੀਵੀ ਸਫ਼ਰ ਦਾ ਬਹੁਤ ਆਨੰਦ ਲੈ ਰਹੀ ਹੈ ਤੇ ਉਹ ਅਕਸਰ ਸੈੱਟ ਤੋਂ ਮਜ਼ੇਦਾਰ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਡਾਂਸ ਦੀਵਾਨੇ ਜੂਨੀਅਰ ਤੋਂ ਇਲਾਵਾ ਨੀਤੂ ਕਪੂਰ ਜਲਦੀ ਹੀ ਕਰਨ ਜੌਹਰ ਦੀ ਪ੍ਰੋਡਕਸ਼ਨ ਫਿਲਮ ‘ਜੁਗ-ਜੁਗ ਜੀਓ’ ਵਿਚ ਨਜ਼ਰ ਆਵੇਗੀ, ਜਿਸ ’ਚ ਵਰੁਣ ਧਵਨ, ਅਨਿਲ ਕਪੂਰ ਤੇ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾਵਾਂ ’ਚ ਹਨ।