ਗਾਇਕਾ ਸ਼ਕੀਰਾ ਨੇ ਆਪਣੇ ਗੀਤ ਮਿਊਜ਼ਿਕ ਸੈਸ਼ਨ ਵਾਲਿਊਮ 53 ਦੇ ਨਾਲ ਰਚਿਆ ਇਤਿਹਾਸ, ਤੋੜੇ 14 ਗਿੰਨੀਜ਼ ਵਰਲਡ ਰਿਕਾਰਡ
ਗਾਇਕਾ ਸ਼ਕੀਰਾ ਵੱਲੋਂ ਸਾਬਕਾ ਪ੍ਰੇਮੀ ਨੂੰ ਨਿਸ਼ਾਨਾ ਬਣਾ ਕੇ ਗਾਏ ਗਏ ਗੀਤਾਂ ਨੇ ਰਿਲੀਜ਼ ਹੋਣ ਤੋਂ ਬਾਅਦ 14 ਗਿੰਨੀਜ਼ ਵਰਲਡ ਰਿਕਾਰਡ ਤੋੜ ਦਿੱਤੇ ਹਨ। ਇਕ ਵੈੱਬਸਾਈਟ ਦੀ ਰਿਪੋਰਟ ਅਨੁਸਾਰ, 46 ਸਾਲਾ ਕੋਲੰਬਿਆਈ ਗਾਇਕਾ ਨੇ ਆਪਣੇ ਗੀਤ ਮਿਊਜ਼ਿਕ ਸੈਸ਼ਨ ਵਾਲਿਊਮ 53 ਦੇ ਨਾਲ ਇਤਿਹਾਸ ਰਚ ਦਿੱਤਾ ਹੈ।
Publish Date: Sun, 12 Mar 2023 09:30 AM (IST)
Updated Date: Sun, 12 Mar 2023 10:11 AM (IST)
ਲਾਸ ਏਂਜਲਸ : ਗਾਇਕਾ ਸ਼ਕੀਰਾ ਵੱਲੋਂ ਸਾਬਕਾ ਪ੍ਰੇਮੀ ਨੂੰ ਨਿਸ਼ਾਨਾ ਬਣਾ ਕੇ ਗਾਏ ਗਏ ਗੀਤਾਂ ਨੇ ਰਿਲੀਜ਼ ਹੋਣ ਤੋਂ ਬਾਅਦ 14 ਗਿੰਨੀਜ਼ ਵਰਲਡ ਰਿਕਾਰਡ ਤੋੜ ਦਿੱਤੇ ਹਨ। ਇਕ ਵੈੱਬਸਾਈਟ ਦੀ ਰਿਪੋਰਟ ਅਨੁਸਾਰ, 46 ਸਾਲਾ ਕੋਲੰਬਿਆਈ ਗਾਇਕਾ ਨੇ ਆਪਣੇ ਗੀਤ ਮਿਊਜ਼ਿਕ ਸੈਸ਼ਨ ਵਾਲਿਊਮ 53 ਦੇ ਨਾਲ ਇਤਿਹਾਸ ਰਚ ਦਿੱਤਾ ਹੈ। ਇਹ ਚਾਰਟ ’ਚ ਸਭ ਤੋਂ ਉੱਪਰ ਹੈ। ਉਹ ਗੀਤ 12 ਜਨਵਰੀ ਨੂੰ ਯੂਟਿਊਬ ’ਤੇ ਜਾਰੀ ਕੀਤਾ ਗਿਆ ਸੀ। ਇਸ ਗੀਤ ਦੇ ਬੋਲ ‘ਆਈ ਐੱਮ ਵਰਥ ਟੂ 22, ਯੂ ਟ੍ਰੈਡੇਡ ਏ ਫੇਰਾਰੀ ਫਾਰ ਏ ਟਿਵੰਗੋ, ਯੂ ਟੈ੍ਰਡੇਡ ਰਾਲੈਕਸ ਫਾਰ ਦਿ ਕੈਸਿਨੋ’ ਹਨ। ਇਸ ਰਾਹੀਂ ਸ਼ਕੀਰਾ ਨੇ ਸਾਬਕਾ ਪ੍ਰੇਮੀ ਜੇਰਾਰਡ ਪਿਕ ’ਤੇ ਨਿਸ਼ਾਨਾ ਲਾਇਆ ਹੈ।
ਮਿਰਰ ਡੌਟ ਕੋ ਡੌਟ ਯੂਕੇ ਵੈੱਬਸਾਈਟ ਦਾ ਕਹਿਣ ਹੈ ਕਿ ਇਸ ਗੀਤ ਨੇ ਯੂਟਿਊਬ ’ਤੇ 24 ਘੰਟੇ ’ਚ 63000000 ਵਿਊ ਨਾਲ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਲੈਟਿਨ ਟਰੈਕ ਦਾ ਰਿਕਾਰਡ ਬਣਾਇਆ ਹੈ। ਨਾਸ ਹੀ ਯੂਟਿਊਬ ’ਤੇ 10 ਕਰੋੜ ਵਿਊ ਤਕ ਪਹੁੰਚਣ ਵਾਲਾ ਸਭ ਤੋਂ ਤੇਜ਼ ਲੈਟਿਨ ਟਰੈਕ ਬਣ ਗਿਆ ਹੈ। ਇਸਨੇ 24 ਘੰਟਿਆਂ ’ਚ 14393342 ਵਾਰ ਸਪੌਟੀਫਾਈਡ ’ਤੇ ਚੁਣੇ ਜਾਣ ਵਾਲੇ ਲੈਟਿਨ ਟਰੈਕ ਦਾ ਰਿਕਾਰਡ ਹਾਸਲ ਕਰਨ ’ਚ ਵੀ ਕਾਮਯਾਬੀ ਹਾਸਲ ਕੀਤੀ ਹੈ।