ਡਿਜੀਟਲ ਪਲੇਟਫਾਰਮ ਨੇ ਕਈ ਤਰੀਕਿਆਂ ਨਾਲ ਫਿਲਮ ਮੇਕਰਜ਼ ਨੂੰ ਕ੍ਰਿਏਟਿਵ ਫ੍ਰੀਡਮ ਦਿੱਤੀ ਹੈ। OTT ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਬਹੁਤ ਸਾਰੀ ਬੋਲਡ ਸਮੱਗਰੀ ਦੇਖਣ ਨੂੰ ਮਿਲੇਗੀ। ਅਜਿਹਾ ਇਸ ਲਈ ਕਿਉਂਕਿ ਓਟੀਟੀ ਇੱਥੇ ਸੈਂਸਰ ਬੋਰਡ ਦੀ ਗੈਰ-ਦਖਲਅੰਦਾਜ਼ੀ ਦਾ ਪੂਰਾ ਫਾਇਦਾ ਉਠਾ ਰਹੀ ਹੈ।

ਨਵੀਂ ਦਿੱਲੀ, ਜੇਐੱਨਐੱਨ : Bold Movies : ਬਾਲੀਵੁੱਡ 'ਚ ਨਾ ਜਾਣੇ ਕਿੰਨੀਆਂ ਅਜਿਹੀਆਂ ਫਿਲਮਾਂ ਹਨ ਜਿਹੜੀ ਬਣਦੀਆਂ ਤਾਂ ਜ਼ਰੂਰ ਹਨ ਪਰ ਉਹ ਪਰਦੇ 'ਤੇ ਰਿਲੀਜ਼ ਨਹੀਂ ਹੁੰਦੀਆਂ। ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਈ ਵਾਰ ਫਿਲਮ 'ਚ ਹੱਦ ਤੋਂ ਜ਼ਿਆਦਾ ਬੋਲਡ ਕੰਟੈਂਟ ਦਾ ਹੋਣਾ। ਅਜਿਹੇ 'ਚ ਕਈ ਵਾਰ ਦਰਸ਼ਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਇਨ੍ਹਾਂ ਬੋਲਡ ਫਿਲਮਾਂ ਨੂੰ ਕਿਵੇਂ ਅਤੇ ਕਿੱਥੇ ਦੇਖ ਸਕਦੇ ਹਨ। ਇਸ ਦੇ ਨਾਲ ਹੀ ਡਿਜੀਟਲ ਪਲੇਟਫਾਰਮ ਨੇ ਕਈ ਤਰੀਕਿਆਂ ਨਾਲ ਫਿਲਮ ਮੇਕਰਜ਼ ਨੂੰ ਕ੍ਰਿਏਟਿਵ ਫ੍ਰੀਡਮ ਦਿੱਤੀ ਹੈ। OTT ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਬਹੁਤ ਸਾਰੀ ਬੋਲਡ ਸਮੱਗਰੀ ਦੇਖਣ ਨੂੰ ਮਿਲੇਗੀ। ਅਜਿਹਾ ਇਸ ਲਈ ਕਿਉਂਕਿ ਓਟੀਟੀ ਇੱਥੇ ਸੈਂਸਰ ਬੋਰਡ ਦੀ ਗੈਰ-ਦਖਲਅੰਦਾਜ਼ੀ ਦਾ ਪੂਰਾ ਫਾਇਦਾ ਉਠਾ ਰਹੀ ਹੈ।
ਇਹੀ ਵਜ੍ਹਾ ਹੈ ਕਿ ਇਸ ਦੇ ਕੰਟੈਂਟ 'ਚ ਬੋਲਡ ਸੀਨ ਦੀ ਲੀਮਟ ਤੈਅ ਨਹੀਂ ਹੈ। ਜੇਕਰ ਤੁਸੀਂ ਵੀ ਅਜਿਹਾ ਬੋਲਡ ਕੰਟੈਂਟ ਦੇਖਣਾ ਚਾਹੁੰਦੇ ਹੋ, ਪਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਇਸ ਨੂੰ ਕਿੱਥੇ ਤੇ ਕਿਵੇਂ ਦੇਖ ਸਕਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ 5 ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ। ਬੋਲਡ ਦ੍ਰਿਸ਼ਾਂ ਦੀ ਬਹੁਤਾਤ ਕਾਰਨ ਸੈਂਸਰ ਬੋਰਡ ਨੇ ਸਿਨੇਮਾਘਰਾਂ 'ਚ ਇਨ੍ਹਾਂ ਦੀ ਰਿਲੀਜ਼ 'ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਤੁਸੀਂ ਇਹ ਫਿਲਮਾਂ OTT 'ਤੇ ਦੇਖ ਸਕਦੇ ਹੋ।
.jpg)
ਗਾਰਬੇਜ
ਬੋਲਡ ਫਿਲਮਾਂ ਦੀ ਲਿਸਟ 'ਚ ਪਹਿਲਾ ਨਾਂ ਡਾਇਰੈਕਟਰ ਕੌਸ਼ਿਕ ਮੁਖਰਜੀ ਦੀ ਫਿਲਮ 'ਗਾਰਬੇਜ' ਦਾ ਆਉਂਦਾ ਹੈ। ਇਸ ਫਿਲਮ ਦੀ ਕਹਾਣੀ ਰਾਮੀ ਨਾਂ ਦੀ ਇਕ ਲੜਕੀ 'ਤੇ ਆਧਾਰਿਤ ਹੈ। ਫਿਲਮ 'ਚ ਰਾਮੀ ਦਾ ਬੋਲਡ MMS ਯਾਨੀ ਪਰਸਨਲ ਮੋਮੈਂਟ ਵੀਡੀਓ ਲੀਕ ਹੋ ਜਾਂਦਾ ਹੈ। ਇਹ ਫਿਲਮ ਬੋਲਡ ਸੀਨਜ਼ ਨਾਲ ਭਰੀ ਹੋਈ ਹੈ। ਇਸ ਕਾਰਨ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਸੀ। ਫਿਲਮ ਵਿੱਚ ਤ੍ਰਿਮਾਲਾ ਅਧਿਕਾਰੀ, ਸ਼ਤਰੂਪਾ ਦਾਸ ਤੇ ਤਨਮਯ ਧਨੀਆ ਮੁੱਖ ਭੂਮਿਕਾਵਾਂ 'ਚ ਹਨ। ਤੁਸੀਂ ਇਸ ਫਿਲਮ ਨੂੰ Netflix 'ਤੇ ਦੇਖ ਸਕਦੇ ਹੋ।
ਐਂਗਰੀ ਇੰਡੀਅਨ ਗੌਡੈੱਸ
ਫਿਲਮ ਐਂਗਰੀ ਇੰਡੀਅਨ ਗੌਡੈੱਸ ਤਾਂ ਦੂਰ ਇਸ ਦਾ ਟ੍ਰੇਲਰ ਸਾਹਮਣੇ ਆਉਂਦੇ ਹੀ ਵਿਵਾਦ ਵੀ ਹੋ ਗਿਆ ਸੀ। ਲੋਕਾਂ ਨੇ ਫਿਲਮ ਦਾ ਵਿਰੋਧ ਵੀ ਕੀਤਾ ਸੀ। ਇਸ ਦੇ ਨਾਲ ਹੀ ਸੈਂਸਰ ਬੋਰਡ ਨੇ ਵੀ ਇਸ 'ਤੇ ਖੂਬ ਕੈਂਚੀ ਚਲਾਈ। ਇਸ ਤੋਂ ਬਾਅਦ ਮੇਕਰਜ਼ ਨੇ ਫਿਲਮ ਨੂੰ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਫਿਲਮ ਦੇ ਸੰਪਾਦਿਤ ਤੇ ਅਣਐਡਿਟ ਕੀਤੇ ਦੋਵੇਂ ਵਰਜ਼ਨ OTT 'ਤੇ ਦੇਖਣ ਨੂੰ ਮਿਲ ਜਾਣਗੇ।
ਪਾਂਚ
ਫਿਲਮਮੇਕਰ ਅਨੁਰਾਗ ਕਸ਼ਯਪ ਹਮੇਸ਼ਾ ਤੋਂ ਹੀ ਆਪਣੀਆਂ ਆਫਬੀਟ ਫਿਲਮਾਂ ਲਈ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਅਨੁਰਾਗ ਨੇ ਸਭ ਤੋਂ ਪਹਿਲਾਂ ਸਾਲ 2003 'ਚ ਆਪਣੀ ਪਹਿਲੀ ਫਿਲਮ 'ਪਾਂਚ' ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ 5 ਦੋਸਤਾਂ 'ਤੇ ਆਧਾਰਿਤ ਸੀ। ਇਹ ਸਾਰੇ ਦੋਸਤ ਫਿਲਮ 'ਚ ਗਾਇਕ ਬਣਨ ਲਈ ਸੰਘਰਸ਼ ਕਰਦੇ ਨਜ਼ਰ ਆਏ। ਫਿਲਮ ਵਿਚ ਕੇਕੇ ਮੈਨਨ, ਆਦਿਤਿਆ ਸ਼੍ਰੀਵਾਸਤਵ, ਵਿਜੇ ਮੌਰਿਆ, ਜੋਏ ਫਰਨਾਂਡੀਜ਼ ਤੇ ਤੇਜਸਵਿਨੀ ਕੋਲਹਾਪੁਰੇ ਵਰਗੇ ਵੱਡੇ ਸਿਤਾਰਿਆਂ ਨੇ ਲੀਡ ਰੋਲ ਪਲੇਅ ਕੀਤਾ ਹੈ।
ਲੋਏਵ
ਇਸ ਸੂਚੀ 'ਚ ਫਿਲਮ 'ਲੋਏਵ' ਦਾ ਨਾਂ ਵੀ ਸ਼ਾਮਲ ਹੈ। ਇਹ ਫਿਲਮ ਦੋ ਸਮਲਿੰਗੀ ਲੜਕਿਆਂ ਦੀ ਪ੍ਰੇਮ ਜ਼ਿੰਦਗੀ 'ਤੇ ਆਧਾਰਿਤ ਹੈ। ਗੇਅ ਰਿਲੇਸ਼ਨ 'ਤੇ ਬਣੀ ਫਿਲਮ 'ਲੋਏਵ' ਬੋਲਡ ਸੀਨਜ਼ ਨਾਲ ਭਰਪੂਰ ਹੈ। ਇਹ ਫਿਲਮ ਨੈੱਟਫਲਿਕਸ 'ਤੇ ਉਪਲਬਧ ਹੈ। ਪਰ ਯਾਦ ਰੱਖੋ, ਤੁਸੀਂ ਇਸ ਫਿਲਮ ਨੂੰ ਪਰਿਵਾਰ ਨਾਲ ਬਿਲਕੁਲ ਨਹੀਂ ਦੇਖ ਸਕਦੇ।
ਅਨਫ੍ਰੀਡਮ
ਬੋਲਡ ਕੰਟੈਂਟ ਨਾਲ ਭਰਪੂਰ ਫਿਲਮ 'ਅਨਫ੍ਰੀਡਮ' ਨੂੰ ਭਾਰਤ 'ਚ ਥੀਏਟਰ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਫਿਲਮ ਨੂੰ OTT ਪਲੇਟਫਾਰਮ Netflix 'ਤੇ ਰਿਲੀਜ਼ ਕੀਤਾ ਗਿਆ। ਫਿਲਮ ਵਿੱਚ ਦੋ ਲੜਕੀਆਂ ਵਿਚਕਾਰ ਇੱਕ ਲੈਸਬੀਅਨ ਰਿਸ਼ਤੇ ਨੂੰ ਦਰਸਾਇਆ ਗਿਆ ਹੈ।