Pretty Little Baby Song : ਜਿਸ ਗਾਇਕਾ ਨੇ 'ਪ੍ਰਿਟੀ ਲਿਟਲ ਬੇਬੀ' ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ, ਉਹ 50 ਅਤੇ 60 ਦੇ ਦਹਾਕੇ ਦੇ ਟਾਪ ਸਿੰਗਰ 'ਚੋਂ ਇਕ ਰਹੀ ਹੈ। ਅੱਜ 87 ਸਾਲ ਦੀ ਉਮਰ 'ਚ, ਭਾਵੇਂ ਉਸ ਨੇ ਗਾਇਕੀ ਛੱਡ ਦਿੱਤੀ ਹੈ, ਪਰ 63 ਸਾਲ ਪੁਰਾਣੇ ਗਾਣੇ ਦਾ ਮੁੜ ਚਰਚਾ ਹੋਣ 'ਤੇ ਉਹ ਮੁੜ ਸੁਰਖੀਆਂ 'ਚ ਆ ਗਈ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: Old Song Pretty Little Baby : ਸੋਸ਼ਲ ਮੀਡੀਆ 'ਤੇ ਅਕਸਰ ਕੋਈ ਮੂਵੀ ਸੀਨ ਜਾਂ ਫਿਰ ਸੈਲੀਬ੍ਰਿਟੀਜ਼ ਦੇ ਲੁੱਕ ਧੜੱਲੇ ਨਾਲ ਵਾਇਰਲ ਹੋ ਜਾਂਦੇ ਹਨ ਤੇ ਲੋਕ ਉਨ੍ਹਾਂ ਨੂੰ ਰੀਕ੍ਰਿਏਟ ਕਰਨ ਲੱਗਦੇ ਹਨ। ਰੀਲਜ਼ ਦੇ ਜ਼ਮਾਨੇ 'ਚ ਪੁਰਾਣੇ ਗਾਣਿਆਂ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ। ਕਈ ਅਜਿਹੇ ਪੁਰਾਣੇ ਗਾਣੇ ਹਨ ਜੋ ਸਾਲਾਂ ਬਾਅਦ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗਦੇ ਹਨ। ਇਸ ਸਮੇਂ ਇਕ ਅਜਿਹਾ ਹੀ ਗਾਣਾ ਇੰਟਰਨੈਟ 'ਤੇ ਟ੍ਰੈਂਡ ਕਰ ਰਿਹਾ ਹੈ ਜੋ 63 ਸਾਲ ਪੁਰਾਣਾ ਹੈ।
ਇਹ ਗਾਣਾ 'ਪ੍ਰਿਟੀ ਲਿਟਲ ਬੇਬੀ' (Pretty Little Baby Song) ਹੈ, ਜੋ ਸਾਲ 1962 'ਚ ਬਣਾਇਆ ਗਿਆ ਸੀ। 63 ਸਾਲ ਪੁਰਾਣਾ ਇਹ ਗਾਣਾ ਅੱਜ ਸੈਲੀਬ੍ਰਿਟੀਜ਼ ਦਾ ਮਨਪਸੰਦ ਗਾਣਾ ਬਣ ਗਿਆ ਹੈ। ਅਵਨੀਤ ਕੌਰ ਤੋਂ ਲੈ ਕੇ ਆਇਸ਼ਾ ਖਾਨ ਤਕ ਕਈ ਸੈਲੀਬ੍ਰਿਟੀਜ਼ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ 'ਪ੍ਰਿਟੀ ਲਿਟਲ ਬੇਬੀ' 'ਤੇ ਰੀਲਜ਼ ਬਣਾ ਰਹੇ ਹਨ। ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਇਸ ਗਾਣੇ ਨੂੰ ਕਿਸ ਸਿੰਗਰ ਨੇ ਗਾਇਆ ਹੈ। ਟਿਕਟੌਕ 'ਤੇ ਲੋਕ ਸਭ ਤੋਂ ਵੱਧ ਇਸ ਗਾਣੇ 'ਤੇ ਰੀਲਜ਼ ਬਣਾ ਰਹੇ ਹਨ।
ਜਿਸ ਗਾਇਕਾ ਨੇ 'ਪ੍ਰਿਟੀ ਲਿਟਲ ਬੇਬੀ' ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ, ਉਹ 50 ਅਤੇ 60 ਦੇ ਦਹਾਕੇ ਦੇ ਟਾਪ ਸਿੰਗਰ 'ਚੋਂ ਇਕ ਰਹੀ ਹੈ। ਅੱਜ 87 ਸਾਲ ਦੀ ਉਮਰ 'ਚ, ਭਾਵੇਂ ਉਸ ਨੇ ਗਾਇਕੀ ਛੱਡ ਦਿੱਤੀ ਹੈ, ਪਰ 63 ਸਾਲ ਪੁਰਾਣੇ ਗਾਣੇ ਦਾ ਮੁੜ ਚਰਚਾ ਹੋਣ 'ਤੇ ਉਹ ਮੁੜ ਸੁਰਖੀਆਂ 'ਚ ਆ ਗਈ ਹੈ। ਇਹ ਹਾਲੀਵੁੱਡ ਦੀ ਗਾਇਕਾ ਕੋਨੀ ਫ੍ਰਾਂਸਿਸ (Connie Francis) ਹਨ, ਜਿਨ੍ਹਾਂ ਦਾ ਅਸਲੀ ਨਾਮ ਕੋਨਸੇਟਾ ਰੋਜ਼ਾ ਮਾਰੀਆ ਫ੍ਰੈਂਕੋਨੇਰੋ ਹੈ।
ਕੋਨੀ ਫ੍ਰਾਂਸਿਸ ਪਹਿਲੀ ਔਰਤ ਸੀ ਜੋ ਬਿਲਬੋਰਡ ਹਾਟ 100 'ਤੇ ਨੰਬਰ 1 'ਤੇ ਪਹੁੰਚੀ ਸੀ। 1960 'ਚ ਐਵਰੀਬਡੀਜ਼ ਸਮਬਡੀਜ਼ ਫੂਲ ਚਾਰਟ 'ਚ ਟਾਪ 'ਤੇ ਸੀ। ਉਸ ਨੇ 30 ਦੇ ਦਹਾਕੇ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਤੇ 9 ਦਹਾਕਿਆਂ ਤਕ ਆਪਣੇ ਗਾਣਿਆਂ ਨਾਲ ਧਮਾਲਾਂ ਪਾਈ ਰੱਖੀਆਂ।। 2018 'ਚ ਕੋਨੀ ਨੇ ਮਿਊਜ਼ਿਕ ਕਰੀਅਰ ਤੋਂ ਸੰਨਿਆਸ ਲੈ ਲਿਆ। ਉਸ ਨੇ ਆਪਣੇ ਲੰਬੇ ਕਰੀਅਰ 'ਚ ਦੁਨੀਆ ਭਰ ਵਿਚ 200 ਮਿਲੀਅਨ ਰਿਕਾਰਡ ਵੇਚੇ ਸਨ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਜਿਹੜਾ ਗਾਣਾ ਹਰ ਕਿਸੇ ਦੀ ਜ਼ੁਬਾਨ 'ਤੇ ਹੈ, ਉਸ ਨੂੰ ਗਾਉਣ ਵਾਲੀ ਗਾਇਕਾ ਆਪ ਹੀ ਉਸ ਨੂੰ ਭੁੱਲ ਗਈ ਹੈ। ਹਾਲ ਹੀ 'ਚ ਕੋਨੀ ਨੇ 'ਪੀਪਲ' ਨੂੰ ਦਿੱਤੇ ਇੰਟਰਵਿਊ 'ਚ ਦੱਸਿਆ, "ਸੱਚ ਕਹਾਂ ਤਾਂ ਮੈਨੂੰ ਗਾਣਾ ਯਾਦ ਵੀ ਨਹੀਂ ਸੀ। ਮੈਨੂੰ ਯਾਦ ਰੱਖਣ ਲਈ ਇਸਨੂੰ ਸੁਣਨਾ ਪਿਆ। ਇਹ ਸੋਚਣਾ ਸੱਚਮੁੱਚ ਬਹੁਤ ਵਧੀਆ ਹੈ ਕਿ 63 ਸਾਲ ਪਹਿਲਾਂ ਮੈਂ ਜਿਹੜਾ ਗਾਣਾ ਰਿਕਾਰਡ ਕੀਤਾ ਸੀ, ਉਹ ਲੱਖਾਂ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਇਹ ਇਕ ਅਦਭੁਤ ਅਹਿਸਾਸ ਹੈ।"