ਕਿਸ਼ੋਰ ਕੁਮਾਰ ਦੇ ਵੱਡੇ ਭਰਾ ਅਸ਼ੋਕ ਕੁਮਾਰ ਨੇ ਹੀ ਉਸ ਨੂੰ ਅਦਾਕਾਰੀ ਦੇ ਖੇਤਰ 'ਚ ਲਿਆਂਦਾ। ਰੋਮਾਂਟਿਕ ਹੀਰੋ ਤੋਂ ਲੈ ਕੇ ਕਾਮੇਡੀ ਰੋਲ ਤਕ ਕਿਸ਼ੋਰ ਦਾ ਹਰ ਕਿਰਦਾਰ ਪਸੰਦ ਕੀਤਾ ਗਿਆ ਹੈ। ਉਨ੍ਹਾਂ ਆਪਣੇ ਦੋ ਭਰਾਵਾਂ ਨਾਲ ਇਕ ਫਿਲਮ ਵੀ ਕੀਤੀ, ਜੋ ਚਰਚਿਤ ਰਹੀ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ ਬਾਰੇ।

ਨਵੀਂ ਦਿੱਲੀ, ਜੇਐੱਨਐੱਨ : Kishore Kumar Birth Anniversary : ਕਿਸ਼ੋਰ ਕੁਮਾਰ ਨੇ ਆਪਣੀ ਗਾਇਕੀ ਨਾਲ ਲੋਹਾ ਮਨਵਾਇਆ ਹੈ ਪਰ ਉਹ ਇਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਇਕ ਵਧੀਆ ਅਦਾਕਾਰ ਵੀ ਹਨ। ਕਿਸ਼ੋਰ ਕੁਮਾਰ ਦੇ ਵੱਡੇ ਭਰਾ ਅਸ਼ੋਕ ਕੁਮਾਰ ਨੇ ਹੀ ਉਸ ਨੂੰ ਅਦਾਕਾਰੀ ਦੇ ਖੇਤਰ 'ਚ ਲਿਆਂਦਾ। ਰੋਮਾਂਟਿਕ ਹੀਰੋ ਤੋਂ ਲੈ ਕੇ ਕਾਮੇਡੀ ਰੋਲ ਤਕ ਕਿਸ਼ੋਰ ਦਾ ਹਰ ਕਿਰਦਾਰ ਪਸੰਦ ਕੀਤਾ ਗਿਆ ਹੈ। ਉਨ੍ਹਾਂ ਆਪਣੇ ਦੋ ਭਰਾਵਾਂ ਨਾਲ ਇਕ ਫਿਲਮ ਵੀ ਕੀਤੀ, ਜੋ ਚਰਚਿਤ ਰਹੀ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ ਬਾਰੇ।
1. ਸ਼ਿਕਾਰੀ (1946)
ਕਿਸ਼ੋਰ ਕੁਮਾਰ ਦੀ ਬਤੌਰ ਅਦਾਕਾਰ ਇਹ ਪਹਿਲੀ ਫਿਲਮ ਸੀ। ਇਸ ਫਿਲਮ 'ਚ ਮੁੱਖ ਅਦਾਕਾਰ ਕਿਸ਼ੋਰ ਕੁਮਾਰ ਦੇ ਭਰਾ ਅਸ਼ੋਕ ਕੁਮਾਰ ਨੇ ਨਿਭਾਇਆ ਸੀ ਜੋ ਉਸ ਸਮੇਂ ਹਿੰਦੀ ਸਿਨੇਮਾ ਦੇ ਇਕ ਵੱਡੇ ਸਟਾਰ ਸਨ। ਕਿਸ਼ੋਰ ਦਾ ਨੇ ਇਹ ਫਿਲਮ ਅਸ਼ੋਕ ਕੁਮਾਰ ਦੇ ਕਹਿਣ 'ਤੇ ਹੀ ਕੀਤੀ ਸੀ।
2. ਨੌਕਰੀ (1954)
ਕਿਸ਼ੋਰ ਕੁਮਾਰ ਨੇ 40 ਦੇ ਦਹਾਕੇ 'ਚ ਅਦਾਕਾਰੀ ਸ਼ੁਰੂ ਕੀਤੀ ਸੀ, ਪਰ 50 ਦੇ ਦਹਾਕੇ 'ਚ ਉਨ੍ਹਾਂ ਨੂੰ ਅਦਾਕਾਰੀ ਦੀ ਦੁਨੀਆ 'ਚ ਪਛਾਣ ਮਿਲੀ। ਫਿਲਮ 'ਨੌਕਰੀ' ਸਮਾਜਿਕ-ਰਾਜਨੀਤਿਕ ਦ੍ਰਿਸ਼ 'ਤੇ ਆਧਾਰਿਤ ਹੈ। ਇਸ ਦਾ ਨਿਰਦੇਸ਼ਨ ਬਿਮਲ ਰਾਏ ਨੇ ਕੀਤਾ ਹੈ। ਇਸ ਵਿਚ ਕਿਸ਼ੋਰ ਕੁਮਾਰ ਨੇ ਇਕ ਗੰਭੀਰ ਸ਼ਖ਼ਸ ਦੀ ਭੂਮਿਕਾ ਨਿਭਾਈ ਹੈ। ਫਿਲਮ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਸਮਾਜ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਦੁਖੀ ਹੁੰਦੇ ਹਨ। ਇਸ ਵਿਚ ਸ਼ੈਲਾ ਰਮਾਨੀ ਤੇ ਜਗਦੀਪ ਵੀ ਸਨ।
3. ਨਵੀਂ ਦਿੱਲੀ (1956)
ਇਸ ਫਿਲਮ 'ਚ ਕਿਸ਼ੋਰ ਕੁਮਾਰ ਨੇ ਇਕ ਪੰਜਾਬੀ ਮੁੰਡੇ ਦੀ ਭੂਮਿਕਾ ਨਿਭਾਈ ਹੈ ਜੋ ਇਕ ਤਾਮਿਲ ਕੁੜੀ ਨਾਲ ਪਿਆਰ ਵਿਚ ਪੈ ਜਾਂਦਾ ਹੈ। ਇਸ ਫਿਲਮ 'ਚ ਕਿਸ਼ੋਰ ਕੁਮਾਰ ਦੀ ਕਾਮਿਕ ਟਾਈਮਿੰਗ ਦੀ ਕਾਫੀ ਤਾਰੀਫ ਹੋਈ। ਕਿਸ਼ੋਰ ਕੁਮਾਰ ਨੇ ਫਿਲਮ 'ਚ 'ਨਖਰੇਵਾਲੀ' ਗੀਤ ਵੀ ਗਾਇਆ।
4. ਮੁਸਾਫਿਰ (1957)
ਇਹ ਰਿਸ਼ੀਕੇਸ਼ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਪਹਿਲੀ ਫਿਲਮ ਸੀ। ਇਹ ਇਕ ਮਕਾਨ ਮਾਲਕ ਤੇ ਉਸਦੇ ਵੱਖ-ਵੱਖ ਕਿਰਾਏਦਾਰਾਂ ਦੀ ਕਹਾਣੀ ਦੱਸਦੀ ਹੈ। ਕਿਸ਼ੋਰ ਕੁਮਾਰ ਇਨ੍ਹਾਂ ਕਿਰਾਏਦਾਰਾਂ 'ਚੋਂ ਇੱਕ ਬਣੇ ਸਨ। ਉਨ੍ਹਾਂ ਇੱਕ ਅਜਿਹੇ ਸ਼ਖ਼ਸ ਦਾ ਕਿਰਦਾਰ ਨਿਭਾਇਆ ਜੋ ਆਪਣੀ ਭੈਣ ਨੂੰ ਮਜ਼ੇਦਾਰ ਵਿਵਹਾਰ ਨਾਲ ਖੁਸ਼ ਕਰਨ ਦੀ ਕੋਸ਼ਿਸ਼ 'ਚ ਰੁੱਝਿਆ ਰਹਿੰਦਾ ਸੀ। ਪਰ ਜਦੋਂ ਉਸ ਨੂੰ ਨੌਕਰੀ ਨਹੀਂ ਮਿਲਦੀ, ਤਾਂ ਉਸ ਨੂੰ ਦੁਖਦਾਈ ਹਾਲਾਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਚ ਕਿਸ਼ੋਰ ਕੁਮਾਰ ਦਾ ਮਿਲਿਆ-ਜੁਲਿਆ ਕਿਰਦਾਰ ਸੀ।
5. ਚਲਤੀ ਕਾ ਨਾਮ ਗਾੜੀ (1958)
ਫਿਲਮ ਵਿਚ ਕਿਸ਼ੋਰ ਕੁਮਾਰ, ਅਸ਼ੋਕ ਕੁਮਾਰ ਤੇ ਅਨੂਪ ਕੁਮਾਰ ਨੇ ਕੰਮ ਕੀਤਾ ਹੈ। ਇਸ ਵਿਚ ਇਕ ਸ਼ਖ਼ਸ ਨੂੰ ਇਕ ਔਰਤ ਨੇ ਕਿਸੇ ਅਮੀਰ ਆਦਮੀ ਦੀ ਖ਼ਾਤਰ ਛੱਡ ਦਿੱਤਾ। ਇਸ ਤੋਂ ਬਾਅਦ ਉਹ ਔਰਤਾਂ ਨਾਲ ਨਫ਼ਰਤ ਕਰਦਾ ਹੈ। ਪਰ ਉਸ ਵਿਅਕਤੀ ਦੇ ਭਰਾ ਪਿਆਰ ਵਿਚ ਪੈ ਜਾਂਦੇ ਹਨ, ਪਰ ਆਪਣੇ ਵੱਡੇ ਭਰਾ ਤੋਂ ਡਰਦੇ ਹਨ। ਇਹ ਸਤਯਨ ਬੋਸ ਵੱਲੋਂ ਨਿਰਦੇਸ਼ਿਤ ਇੱਕ ਕਾਮੇਡੀ ਫਿਲਮ ਸੀ। ਇਸ ਵਿਚ ਤਿੰਨਾਂ ਭਰਾਵਾਂ ਦੀ ਆਨ-ਸਕਰੀਨ ਜੋੜੀ ਦਿਖਾਈ ਗਈ ਸੀ, ਜਿਸ ਨੂੰ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਗਿਆ ਸੀ।
6. ਹਾਫ ਟਿਕਟ (1962)
ਇਹ ਆਪਣੇ ਦੌਰ ਦੀ ਹਿੱਟ ਕਾਮੇਡੀ ਫਿਲਮ ਰਹੀ ਹੈ। ਇਸ ਫਿਲਮ 'ਚ ਕਿਸ਼ੋਰ ਕੁਮਾਰ ਨੇ ਜਾਣਬੁੱਝ ਕੇ ਇਕ ਬੱਚੇ ਦੇ ਰੂਪ ਵਿਚ ਪੋਜ਼ ਦਿੱਤਾ ਹੈ ਤਾਂ ਜੋ ਉਹ ਅੱਧੀ ਟਿਕਟ 'ਤੇ ਮੁੰਬਈ ਜਾ ਸਕੇ। ਫਿਲਮ 'ਚ ਮਧੂਬਾਲਾ ਕਿਸ਼ੋਰ ਕੁਮਾਰ ਦੇ ਨਾਲ ਸੀ। ਫਿਲਮ ਦਾ ਨਿਰਦੇਸ਼ਨ ਕਾਲੀਦਾਸ ਨੇ ਕੀਤਾ ਹੈ।
7. ਮਿਸਟਰ ਐਕਸ ਇਨ ਬਾਂਬੇ (1964)
ਮਿਸਟਰ ਇੰਡੀਆ ਤੋਂ ਲਗਪਗ 2 ਦਹਾਕੇ ਪਹਿਲਾਂ ਕਿਸ਼ੋਰ ਕੁਮਾਰ ਦੀ ਮਿਸਟਰ ਐਕਸ ਇਨ ਬਾਂਬੇ 'ਚ ਇਕ ਅਦ੍ਰਿਸ਼ ਹੀਰੋ ਦੀ ਭੂਮਿਕਾ ਨਿਭਾਈ ਸੀ। ਇਹ ਇਕ ਕਵੀ ਦੀ ਕਹਾਣੀ ਹੈ ਜੋ ਅਦ੍ਰਿਸ਼ ਹੋ ਕੇ ਹੀਰੋ ਬਣ ਜਾਂਦਾ ਹੈ। ਕਿਸ਼ੋਰ ਕੁਮਾਰ ਤੋਂ ਇਲਾਵਾ ਕੁਮਕੁਮ, ਮਦਨ ਪੁਰੀ ਤੇ ਰਣਧੀਰ ਸਮੇਤ ਕਈ ਵੱਡੇ ਕਲਾਕਾਰ ਸਨ।
8. ਪੜੋਸਨ (1968)
ਇਹ ਕਿਸ਼ੋਰ ਕੁਮਾਰ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ 'ਚੋਂ ਇੱਕ ਹੈ। ਇਸ ਫਿਲਮ 'ਚ ਕਿਸ਼ੋਰ ਕੁਮਾਰ ਦੀ ਕਾਮਿਕ ਟਾਈਮਿੰਗ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਜਿਸ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋਈ। ਫਿਲਮ ਇਕ ਗੁਆਂਢੀ ਦੀ ਕਹਾਣੀ ਬਿਆਨ ਕਰਦੀ ਹੈ ਜੋ ਇਕ ਆਧੁਨਿਕ ਕੁੜੀ ਨੂੰ ਮਿਲਦਾ ਹੈ। ਉਸ ਨੂੰ ਲੁਭਾਉਣ ਲਈ ਉਹ ਆਪਣੇ ਇਕ ਗਾਇਕ ਦੋਸਤ ਦੀ ਮਦਦ ਲੈਂਦਾ ਹੈ। ਫਿਲਮ ਦਾ ਨਿਰਦੇਸ਼ਨ ਜੋਤੀ ਸਵਰੂਪ ਨੇ ਕੀਤਾ ਸੀ।
9. ਦੂਰ ਕਾ ਰਾਹੀ (1971)
ਇਸ ਫਿਲਮ 'ਚ ਲੋਕਾਂ ਨੂੰ ਕਿਸ਼ੋਰ ਕੁਮਾਰ ਦਾ ਵੱਖਰਾ ਅਵਤਾਰ ਦੇਖਣ ਨੂੰ ਮਿਲਿਆ। ਇਸ ਵਿਚ ਕਿਸ਼ੋਰ ਕੁਮਾਰ ਦਾ ਕਿਰਦਾਰ ਅਜਿਹੇ ਵਿਅਕਤੀ ਦਾ ਹੈ ਜੋ ਗਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਦਾ ਹੈ। ਫਿਲਮ ਦਾ ਨਿਰਦੇਸ਼ਨ, ਪਟਕਥਾ ਤੇ ਰਚਨਾ ਵੀ ਕਿਸ਼ੋਰ ਕੁਮਾਰ ਨੇ ਹੀ ਕੀਤੀ ਸੀ। ਇਸ ਤੋਂ ਪਹਿਲਾਂ ਕਿਸ਼ੋਰ ਕੁਮਾਰ ਦੀ ਇਮੇਜ ਇਕ ਹੱਸਦੇ-ਖੇਡਦੇ ਕਲਾਕਾਰ ਦੀ ਸੀ, ਉਨ੍ਹਾਂ ਨੇ ਇਸ ਫ਼ਿਲਮ ਵਿਚ ਗੰਭੀਰ ਕਿਰਦਾਰ ਨਿਭਾ ਕੇ ਪੁਰਾਣੇ ਅਕਸ ਨੂੰ ਤੋੜਿਆ।
10. ਬੜਤੀ ਕਾ ਨਾਮ ਦਾੜ੍ਹੀ (1974)
ਇਹ ਵੀ ਇਕ ਕਾਮੇਡੀ ਫਿਲਮ ਸੀ। ਇਸ ਵਿਚ ਇਕ ਅਮੀਰ ਆਦਮੀ ਆਪਣੀ ਜਾਇਦਾਦ ਸਭ ਤੋਂ ਲੰਬੀ ਦਾੜ੍ਹੀ ਵਾਲੇ ਵਿਅਕਤੀ ਦੇ ਨਾਂ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਦੋ ਲੋਕ ਆਪਸ 'ਚ ਦਾੜ੍ਹੀ ਵਧਾਉਣ ਲਈ ਮੁਕਾਬਲਾ ਕਰਦੇ ਹਨ। ਫਿਲਮ ਵਿਚ ਕਿਸ਼ੋਰ ਕੁਮਾਰ ਤੇ ਕੇਐਨ ਸਿੰਘ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਦਾ ਨਿਰਦੇਸ਼ਨ ਕਿਸ਼ੋਰ ਕੁਮਾਰ ਨੇ ਹੀ ਕੀਤਾ ਸੀ। ਫਿਲਮ ਨੇ ਸਿਨੇਮਾਘਰਾਂ 'ਚ ਦਰਸ਼ਕਾਂ ਨੂੰ ਖੂਬ ਮਸਤੀ ਕੀਤੀ।