Entertainment News : ਸਾਲ 2018 'ਚ ਆਈ ਇਹ ਫਿਲਮ ਜੌਨਸਨ ਜਾਰਜ ਲਈ ਕਿਸਮਤ ਵਾਲੀ ਸਾਬਤ ਹੋਈ ਸੀ। ਇਸ ਫਿਲਮ ਤੋਂ ਪਹਿਲਾਂ ਉਨ੍ਹਾਂ ਬਹੁਤ ਘੱਟ ਫਿਲਮਾਂ ਕੀਤੀਆਂ ਸਨ, ਪਰ ਇਸ ਫਿਲਮ ਵਿੱਚ 45 ਕਿਰਦਾਰ ਨਿਭਾਅ ਕੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਪਛਾਣ ਮਿਲ ਗਈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਿਨੇਮਾ 'ਚ ਸਿਤਾਰੇ ਤੇ ਉਨ੍ਹਾਂ ਦੇ ਵੱਖ-ਵੱਖ ਕਿਰਦਾਰਾਂ ਲਈ ਦਰਸ਼ਕ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦੇ ਹਨ, ਪਰ ਸੋਚੋ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਇਕ ਐਕਟਰ ਇਕ ਫਿਲਮ 'ਚ ਕਿੰਨੇ ਕਿਰਦਾਰ ਨਿਭਾਅ ਸਕਦਾ ਹੈ? ਦੋ-ਤਿੰਨ, ਚਾਰ ਜਾਂ ਫਿਰ ਵੱਧ ਤੋਂ ਵੱਧ ਪੰਜ। ਭਾਰਤੀ ਸਿਨੇਮਾ 'ਚ ਕਈ ਅਜਿਹੀਆਂ ਫਿਲਮਾਂ ਆਈਆਂ ਹਨ, ਜਿਨ੍ਹਾਂ ਵਿਚ ਇਕ ਹੀ ਸਟਾਰ ਨੇ ਕਈ ਕਿਰਦਾਰ ਨਿਭਾਏ।
ਅਮਿਤਾਭ ਬੱਚਨ (Amitabh Bachchan), ਪ੍ਰਿਅੰਕਾ ਚੋਪੜਾ (Priyanka Chopra) ਤੋਂ ਲੈ ਕੇ ਗੋਵਿੰਦਾ (Govinda) ਅਤੇ ਸੰਜੀਵ ਕੁਮਾਰ (Sanjeev Kumar) ਵਰਗੇ ਸਿਤਾਰਿਆਂ ਦੇ ਨਾਂ ਇਸ ਵਿਚ ਸ਼ਾਮਲ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਟਾਰ ਬਾਰੇ ਦੱਸਾਂਗੇ ਜਿਸ ਨੇ ਇੱਕੋ ਫਿਲਮ 'ਚ 45 ਕਿਰਦਾਰ ਨਿਭਾ ਕੇ ਇਤਿਹਾਸ ਰਚ ਦਿੱਤਾ।
ਭਾਵੇਂ ਫਿਲਮਾਂ 'ਚ ਇੱਕੋ ਸਟਾਰ ਵੱਲੋਂ ਕਈ ਕਿਰਦਾਰ ਨਿਭਾਉਣ ਦਾ ਰਿਵਾਜ ਕਾਫੀ ਪੁਰਾਣਾ ਹੈ। ਸੰਜੀਵ ਕੁਮਾਰ ਤੋਂ ਲੈ ਕੇ ਪ੍ਰਿਅੰਕਾ ਚੋਪੜਾ ਵਰਗੇ ਸਿਤਾਰਿਆਂ ਨੇ ਇੱਕੋ ਫਿਲਮ 'ਚ ਕਈ ਵੱਖ-ਵੱਖ ਕਿਰਦਾਰ ਨਿਭਾਏ, ਪਰ ਭਾਰਤੀ ਸਿਨੇਮਾ 'ਚ ਇਕ ਫਿਲਮ ਵਿਚ ਸਭ ਤੋਂ ਵੱਧ ਕਿਰਦਾਰ ਨਿਭਾਉਣ ਦਾ ਵਰਲਡ ਰਿਕਾਰਡ ਸਾਊਥ ਸਟਾਰ ਜੌਨਸਨ ਜਾਰਜ (Johnson George) ਦੇ ਨਾਂ ਹੈ।
ਮਲਿਆਲਮ ਸਿਨੇਮਾ ਦੇ ਐਕਟਰ ਜੌਨਸਨ ਜਾਰਜ ਨੇ ਫਿਲਮ 'ਆਰਾਣੂ ਨਜਾਨ' (Aaraanu Njan) ਵਿਚ ਇਹ ਕਿਰਦਾਰ ਨਿਭਾਏ। ਇਹ ਫਿਲਮ ਸਾਲ 2018 'ਚ ਆਈ ਸੀ, ਜਿਸ ਵਿਚ ਉਨ੍ਹਾਂ ਨੇ ਲਗਪਗ 45 ਕਿਰਦਾਰ ਨਿਭਾਏ ਸਨ ਤੇ ਇਨ੍ਹਾਂ ਕਿਰਦਾਰਾਂ ਨੂੰ ਨਿਭਾਉਣ ਤੋਂ ਬਾਅਦ ਉਨ੍ਹਾਂ ਦਾ ਨਾਂ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ। 2018 'ਚ 'ਗਿਨੀਜ਼ ਵਰਲਡ ਰਿਕਾਰਡਜ਼' ਨੇ ਜੌਨਸਨ ਜਾਰਜ ਨੂੰ ਇੱਕੋ ਫਿਲਮ 'ਚ ਸਭ ਤੋਂ ਵੱਧ ਕਿਰਦਾਰ ਨਿਭਾਉਣ ਲਈ ਮਾਨਤਾ ਦੇ ਦਿੱਤੀ ਸੀ।
ਸਾਲ 2018 'ਚ ਆਈ ਇਹ ਫਿਲਮ ਜੌਨਸਨ ਜਾਰਜ ਲਈ ਕਿਸਮਤ ਵਾਲੀ ਸਾਬਤ ਹੋਈ ਸੀ। ਇਸ ਫਿਲਮ ਤੋਂ ਪਹਿਲਾਂ ਉਨ੍ਹਾਂ ਬਹੁਤ ਘੱਟ ਫਿਲਮਾਂ ਕੀਤੀਆਂ ਸਨ, ਪਰ ਇਸ ਫਿਲਮ ਵਿੱਚ 45 ਕਿਰਦਾਰ ਨਿਭਾਅ ਕੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਪਛਾਣ ਮਿਲ ਗਈ।
ਇਨ੍ਹਾਂ ਕਿਰਦਾਰਾਂ ਲਈ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਨਾਲ ਤਿਆਰੀ ਕੀਤੀ ਅਤੇ ਹਰ ਕਿਰਦਾਰ ਲਈ ਵੱਖਰਾ ਗੈੱਟਅੱਪ ਲਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਐਕਟਿੰਗ ਵੀ ਕਮਾਲ ਰਹੀ। ਫਿਲਮ ਵਿੱਚ ਉਨ੍ਹਾਂ ਨੇ ਜੋ ਕਿਰਦਾਰ ਨਿਭਾਏ, ਉਨ੍ਹਾਂ ਵਿੱਚੋਂ ਕੁਝ ਯਾਦਗਾਰ ਕਿਰਦਾਰ ਇਸ ਪ੍ਰਕਾਰ ਹਨ:
ਮਹਾਤਮਾ ਗਾਂਧੀ
ਈਸਾ ਮਸੀਹ (Jesus Christ)
ਸਵਾਮੀ ਵਿਵੇਕਾਨੰਦ
ਲਿਓਨਾਰਡੋ ਦਾ ਵਿੰਚੀ
ਏ.ਪੀ.ਜੇ. ਅਬਦੁਲ ਕਲਾਮ
ਚਾਰਲੀ ਚੈਪਲਿਨ
ਚੇ ਗਵੇਰਾ (Che Guevara)
ਅਬਰਾਹਮ ਲਿੰਕਨ
ਨੇਲਸਨ ਮੰਡੇਲਾ
ਮਦਰ ਟੈਰੇਸਾ
ਗੌਤਮ ਬੁੱਧ
ਵਿਲੀਅਮ ਸ਼ੇਕਸਪੀਅਰ
ਕਾਰਲ ਮਾਰਕਸ
ਅਲਬਰਟ ਆਈਨਸਟਾਈਨ
ਵਿੰਸਟਨ ਚਰਚਿਲ
ਰਬਿੰਦਰਨਾਥ ਟੈਗੋਰ
ਸੁਭਾਸ਼ ਚੰਦਰ ਬੋਸ
ਹਿੰਦੀ ਸਿਨੇਮਾ 'ਚ ਕਈ ਸਟਾਰ ਹਨ, ਜਿਨ੍ਹਾਂ ਨੇ ਇੱਕ ਫਿਲਮ ਵਿੱ ਕਈ ਕਿਰਦਾਰ ਨਿਭਾਏ ਹਨ ਅਤੇ ਇਹ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਸ਼ਿਵਾਜੀ ਗਣੇਸ਼ਨ ਨੇ ਫਿਲਮ 'ਨਵਰਾਤਰੀ' 'ਚ 9 ਕਿਰਦਾਰ ਨਿਭਾਏ ਸਨ। ਸੰਜੀਵ ਕੁਮਾਰ ਨੇ ਫਿਲਮ 'ਨਯਾ ਦਿਨ ਨਈ ਰਾਤ' 'ਚ 9 ਕਿਰਦਾਰ ਨਿਭਾਏ। ਕਮਲ ਹਾਸਨ ਨੇ 'ਦਸ਼ਾਵਤਾਰਮ' 'ਚ 10 ਕਿਰਦਾਰ ਨਿਭਾਏ ਸਨ। ਪ੍ਰਿਅੰਕਾ ਚੋਪੜਾ ਨੇ 'ਵ੍ਹਟਸ ਯੂਅਰ ਰਾਸ਼ੀ' 'ਚ 12 ਕਿਰਦਾਰ ਨਿਭਾਏ। ਗੋਵਿੰਦਾ ਨੇ ਫਿਲਮ 'ਹੱਦ ਕਰ ਦੀ ਆਪਨੇ' 'ਚ 6 ਤੋਂ ਜ਼ਿਆਦਾ ਕਿਰਦਾਰ ਨਿਭਾਏ ਸਨ।