ਮਸ਼ਹੂਰ ਟੀਵੀ ਸ਼ੋਅ 'ਇੰਡੀਅਨ ਆਈਡਲ 14' ਦਾ ਗ੍ਰੈਂਡ ਫਿਨਾਲੇ ਐਤਵਾਰ ਰਾਤ ਹੋਇਆ। ਇਸ 'ਚ ਜੇਤੂ ਦਾ ਤਾਜ ਕਾਨਪੁਰ ਦੇ ਵੈਭਵ ਗੁਪਤਾ ਦੇ ਸਿਰ 'ਤੇ ਸਜਾਇਆ ਗਿਆ। ਉਸ ਨੂੰ ਇੰਡੀਅਨ ਆਈਡਲ 14 ਦੇ ਜੇਤੂ ਐਲਾਨਿਆ ਗਿਆ। ਟਰਾਫ਼ੀ ਦੇ ਹੀ ਉਸ ਨੂੰ 25 ਲੱਖ ਰੁਪਏ ਦਾ ਚੈੱਕ ਤੇ ਬ੍ਰੇਜ਼ਾ ਕਾਰ ਇਨਾਮ ਵਜੋਂ ਦਿੱਤੀ ਗਈ।

ਜੇਐੱਨਐੱਨ, ਨਵੀਂ ਦਿੱਲੀ : ਮਸ਼ਹੂਰ ਟੀਵੀ ਸ਼ੋਅ 'ਇੰਡੀਅਨ ਆਈਡਲ 14' ਦਾ ਗ੍ਰੈਂਡ ਫਿਨਾਲੇ ਐਤਵਾਰ ਰਾਤ ਹੋਇਆ। ਇਸ 'ਚ ਜੇਤੂ ਦਾ ਤਾਜ ਕਾਨਪੁਰ ਦੇ ਵੈਭਵ ਗੁਪਤਾ ਦੇ ਸਿਰ 'ਤੇ ਸਜਾਇਆ ਗਿਆ। ਉਸ ਨੂੰ ਇੰਡੀਅਨ ਆਈਡਲ 14 ਦੇ ਜੇਤੂ ਐਲਾਨਿਆ ਗਿਆ। ਟਰਾਫ਼ੀ ਦੇ ਹੀ ਉਸ ਨੂੰ 25 ਲੱਖ ਰੁਪਏ ਦਾ ਚੈੱਕ ਤੇ ਬ੍ਰੇਜ਼ਾ ਕਾਰ ਇਨਾਮ ਵਜੋਂ ਦਿੱਤੀ ਗਈ। ਵੈਭਵ ਵੀ ਆਦਿਆ ਮਿਸ਼ਰਾ, ਅਨੰਨਿਆ ਪਾਲ, ਪਿਊਸ਼ ਪਵਾਰ, ਸੁਭਾਦੀਪ ਦਾਸ, ਅੰਜਨਾ ਪਦਮਨਾਭਨ ਨਾਲ ਚੋਟੀ ਦੇ ਪੰਜ ਪ੍ਰਤੀਯੋਗੀਆਂ ਵਿਚ ਸ਼ਾਮਲ ਸੀ ਅਤੇ ਸ਼ੋਅ ਦੇ ਜੇਤੂ ਬਣਿਆ।
ਇਹ ਮੁਕਾਬਲੇਬਾਜ਼ ਬਣੇ ਰਨਰਅਪ
ਸ਼ੋਅ ਵਿਚ ਸੁਭਾਦੀਪ ਤੇ ਪਿਊਸ਼ ਨੂੰ ਪਹਿਲਾ ਤੇ ਦੂਜਾ ਰਨਰਅਪ ਐਲਾਨਿਆ ਗਿਆ। ਉਨ੍ਹਾਂ ਨੂੰ ਟਰਾਫੀ ਦੇ ਨਾਲ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ, ਜਦਕਿ ਅਨੰਨਿਆ ਇਸ ਸ਼ੋਅ ਦੀ ਤੀਜੀ ਰਨਰ-ਅੱਪ ਰਹੀ। ਟਰਾਫੀ ਤੋਂ ਇਲਾਵਾ ਉਸ ਨੂੰ 3 ਲੱਖ ਰੁਪਏ ਦਾ ਚੈੱਕ ਮਿਲਿਆ।
ਸੋਨੂੰ ਨਿਗਮ ਸਨ ਸਪੈਸ਼ਲ ਜੱਜ
ਸੋਨੂੰ ਨਿਗਮ ਇਸ ਗ੍ਰੈਂਡ ਫਿਨਾਲੇ ਦੇ ਸਪੈਸ਼ਲ ਜੱਜ ਸਨ। ਉਨ੍ਹਾਂ ਤੋਂ ਇਲਾਵਾ ਰਿਐਲਿਟੀ ਸ਼ੋਅ 'ਸੁਪਰਸਟਾਰ ਸਿੰਗਰ' ਦੇ ਆਉਣ ਵਾਲੇ ਸੀਜ਼ਨ 'ਚ 'ਸੁਪਰ ਜੱਜ' ਦੇ ਰੂਪ 'ਚ ਨਜ਼ਰ ਆਉਣ ਵਾਲੀ ਨੇਹਾ ਕੱਕੜ ਨੇ ਵੀ ਫਿਨਾਲੇ ਐਪੀਸੋਡ 'ਚ ਹਿੱਸਾ ਲਿਆ। ਜੇਤੂ ਦਾ ਐਲਾਨ ਸੋਨੂੰ ਨਿਗਮ ਨੇ ਕੀਤਾ। ਸ਼ੋਅ ਜਿੱਤਣ ਤੋਂ ਬਾਅਦ ਵੈਭਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, 'ਮੈਂ ਬੇਹੱਦ ਖੁਸ਼ ਹਾਂ ਤੇ ਇਸ ਖ਼ੁਸ਼ੀ ਦੀ ਭਾਵਨਾ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਹੁਣ ਮੈਂ ਫਿਲਮਾਂ ਲਈ ਗਾਉਣਾ ਚਾਹੁੰਦਾ ਹਾਂ। ਸਲਮਾਨ ਤੇ ਰਣਵੀਰ ਮੇਰੇ ਪਸੰਦੀਦਾ ਅਦਾਕਾਰ ਹਨ। ਮੇਰਾ ਸੁਪਨਾ ਉਨ੍ਹਾਂ ਲਈ ਪਲੇਬੈਕ ਸਿੰਗਿੰਗ ਕਰਨਾ ਹੈ।