Indian Idol 13 : ਸ਼ੋਅਜ਼ ਰਾਹੀਂ ਉਹ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਨਜ਼ਰ ਆਉਂਦੇ ਹਨ। ਇਸ ਦੌਰਾਨ 87 ਸਾਲਾ ਧਰਮਿੰਦਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਉਹ ਆਪਣੇ ਦੌਰ ਦੀ ਖੂਬਸੂਰਤ ਅਦਾਕਾਰਾ ਮੁਮਤਾਜ਼ ਨਾਲ ਰੋਮਾਂਟਿਕ ਗੀਤ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ।

Indian Idol 13 promo : ਬਾਲੀਵੁੱਡ ਦੇ ਹੀ-ਮੈਨ ਕਹੇ ਜਾਣ ਵਾਲੇ ਧਰਮਿੰਦਰ ਨੇ ਪਰਦੇ 'ਤੇ ਐਕਸ਼ਨ ਤੋਂ ਲੈ ਕੇ ਰੋਮਾਂਟਿਕ ਅਤੇ ਐਂਗਰੀ ਮੈਨ ਤਕ ਦੀ ਭੂਮਿਕਾ ਨਿਭਾਈ ਹੈ। ਧਰਮਿੰਦਰ ਨੇ ਲੰਬੇ ਸਮੇਂ ਤਕ ਸਿਲਵਰ ਸਕ੍ਰੀਨ 'ਤੇ ਰਾਜ ਕੀਤਾ। ਆਪਣੇ ਕਰੀਅਰ 'ਚ ਉਸਨੇ ਉਸ ਦੌਰ ਦੀ ਲਗਪਗ ਹਰ ਹੀਰੋਇਨ ਨਾਲ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਦੀ ਇਕ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਹਰ ਅਭਿਨੇਤਰੀ ਨਾਲ ਅੱਗ ਲਗਾ ਦਿੰਦੀ ਸੀ। ਧਰਮਿੰਦਰ ਨੇ ਭਾਵੇਂ ਅੱਜਕਲ ਫਿਲਮਾਂ ਤੋਂ ਦੂਰੀ ਬਣਾ ਲਈ ਹੈ ਪਰ ਉਹ ਅਕਸਰ ਰਿਐਲਿਟੀ ਸ਼ੋਅਜ਼ ਵਿੱਚ ਨਜ਼ਰ ਆਉਂਦੇ ਹਨ। ਇਨ੍ਹਾਂ ਸ਼ੋਅਜ਼ ਰਾਹੀਂ ਉਹ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਨਜ਼ਰ ਆਉਂਦੇ ਹਨ। ਇਸ ਦੌਰਾਨ 87 ਸਾਲਾ ਧਰਮਿੰਦਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਉਹ ਆਪਣੇ ਦੌਰ ਦੀ ਖੂਬਸੂਰਤ ਅਦਾਕਾਰਾ ਮੁਮਤਾਜ਼ ਨਾਲ ਰੋਮਾਂਟਿਕ ਗੀਤ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ।
'ਇੰਡੀਅਨ ਆਈਡਲ 13' 'ਚ ਪਹੁੰਚੇ ਧਰਮਿੰਦਰ-ਮੁਮਤਾਜ
ਧਰਮਿੰਦਰ ਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮੁਮਤਾਜ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 13' 'ਚ ਨਜ਼ਰ ਆਉਣ ਵਾਲੇ ਹਨ। ਬੀ-ਟਾਊਨ ਦੀ ਇਹ ਖੂਬਸੂਰਤ ਜੋੜੀ 'ਇੰਡੀਅਨ ਆਈਡਲ 13' ਦੇ ਆਉਣ ਵਾਲੇ ਐਪੀਸੋਡ 'ਚ ਧਮਾਲਾਂ ਪਾਉਂਦੀ ਨਜ਼ਰ ਆਵੇਗੀ। ਮੁਮਤਾਜ ਤੇ ਧਰਮਿੰਦਰ ਸ਼ੋਅ 'ਚ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰਨਗੇ। ਸ਼ੋਅ ਦੇ ਤਾਜ਼ਾ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿੱਚ ਧਰਮਿੰਦਰ ਅਤੇ ਮੁਮਤਾਜ 50 ਸਾਲ ਪੁਰਾਣੇ ਗੀਤ ਨੂੰ ਰੀਕ੍ਰਿਏਟ ਕਰਦੇ ਨਜ਼ਰ ਆਏ।
ਸ਼ੋਅ 'ਚ ਮੁਮਤਾਜ਼ ਨਾਲ ਰੋਮਾਂਟਿਕ ਹੋਏ 87 ਸਾਲ ਦੇ ਧਰਮਿੰਦਰ
'ਇੰਡੀਅਨ ਆਈਡਲ 13' ਦੇ ਪ੍ਰੋਮੋ 'ਚ ਤੁਸੀਂ ਦੇਖ ਸਕਦੇ ਹੋ ਕਿ ਧਰਮਿੰਦਰ ਤੇ ਮੁਮਤਾਜ ਆਪਣੀ ਹੀ ਫਿਲਮ 'ਲੋਫਰ' ਦੇ ਸੁਪਰਹਿੱਟ ਗੀਤ 'ਮੈਂ ਤੇਰੇ ਇਸ਼ਕ ਮੇਂ' ਨੂੰ ਰੀਕ੍ਰਿਏਟ ਕਰਦੇ ਨਜ਼ਰ ਆਏ। ਇਸ ਗੀਤ 'ਚ ਦੋਵੇਂ ਦਿੱਗਜ ਕਲਾਕਾਰਾਂ ਨੇ ਬਹੁਤ ਹੀ ਰੋਮਾਂਟਿਕ ਤਰੀਕੇ ਨਾਲ ਸੀਨ ਨੂੰ ਰੀਕ੍ਰਿਏਟ ਕੀਤਾ। ਉਨ੍ਹਾਂ ਦੇ ਪ੍ਰਦਰਸ਼ਨ ਨੇ ਸਟੇਜ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੇ ਇਸ ਸੀਨ ਤੋਂ ਸਿਰਫ ਜੱਜ ਹੀ ਨਹੀਂ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹੋਏ। ਇੰਨੇ ਸਾਲਾਂ ਬਾਅਦ ਵੀ ਧਰਮਿੰਦਰ ਤੇ ਮੁਮਤਾਜ ਦੀ ਕੈਮਿਸਟਰੀ ਦੇਖਣ ਯੋਗ ਸੀ।