Heeramandi 2 Update : ਲਾਹੌਰ ਸਥਿਤ 'ਹੀਰਾਮੰਡੀ' 'ਚ 'ਤਵਾਇਫਾਂ' ਦੀ ਦੁਨੀਆ ਦਾ ਇਕ ਸੱਚ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ ਦਾ ਦੂਜਾ ਭਾਗ ਵੀ ਆਉਣ ਵਾਲਾ ਹੈ ਜਿਸ ਦਾ ਖੁਲਾਸਾ ਮੇਕਰਜ਼ ਨੇ ਉਸੇ ਸਮੇਂ ਕਰ ਦਿੱਤਾ ਸੀ। ਹੁਣ 'ਹੀਰਾਮੰਡੀ-2' ਨੂੰ ਲੈ ਕੇ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ, ਨਾਲ ਹੀ ਸੀਰੀਜ਼ ਦੀ ਕਹਾਣੀ ਕਿਵੇਂ ਅੱਗੇ ਵਧੇਗੀ, ਇਸ ਦਾ ਵੀ ਖੁਲਾਸਾ ਹੋ ਗਿਆ ਹੈ।

Heeramandi 2 Update : ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸੰਜੇ ਲੀਲਾ ਭੰਸਾਲੀ ਦੀ ਵੈਬ ਸੀਰੀਜ਼ 'ਹੀਰਾਮੰਡੀ' ਦਾ ਪਹਿਲਾ ਸੀਜ਼ਨ ਪਿਛਲੇ ਸਾਲ ਮਈ 'ਚ ਰਿਲੀਜ਼ ਹੋਇਆ ਸੀ ਤੇ ਇਹ OTT ਦੀ ਦੁਨੀਆ 'ਚ ਆਉਂਦੇ ਹੀ ਛਾ ਗਿਆ ਸੀ। ਅਦਿਤੀ ਰਾਓ ਹੈਦਰੀ, ਮਨੀਸ਼ਾ ਕੋਇਰਾਲਾ, ਰਿਚਾ ਚੱਢਾ, ਸੋਨਾਕਸ਼ੀ ਸਿਨ੍ਹਾ, ਫਰੀਦਾ ਜਲਾਲ ਤੇ ਸ਼ਰਮਿਨ ਸਹਿਗਲ ਸਟਾਰਰ ਇਸ ਸੀਰੀਜ਼ ਦੀ ਕਹਾਣੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ।
ਲਾਹੌਰ ਸਥਿਤ 'ਹੀਰਾਮੰਡੀ' 'ਚ 'ਤਵਾਇਫਾਂ' ਦੀ ਦੁਨੀਆ ਦਾ ਇਕ ਸੱਚ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ ਦਾ ਦੂਜਾ ਭਾਗ ਵੀ ਆਉਣ ਵਾਲਾ ਹੈ ਜਿਸ ਦਾ ਖੁਲਾਸਾ ਮੇਕਰਜ਼ ਨੇ ਉਸੇ ਸਮੇਂ ਕਰ ਦਿੱਤਾ ਸੀ। ਹੁਣ 'ਹੀਰਾਮੰਡੀ-2' ਨੂੰ ਲੈ ਕੇ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ, ਨਾਲ ਹੀ ਸੀਰੀਜ਼ ਦੀ ਕਹਾਣੀ ਕਿਵੇਂ ਅੱਗੇ ਵਧੇਗੀ, ਇਸ ਦਾ ਵੀ ਖੁਲਾਸਾ ਹੋ ਗਿਆ ਹੈ।
ਹੀਰਾਮੰਡੀ 2 'ਤੇ ਮੇਕਰਜ਼ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਨੈੱਟਫਲਿਕਸ (Netflix) ਦੀ ਹੀਰਾਮੰਡੀ ਦੇ ਰਾਈਟਰਜ਼ ਵਿੱਚੋਂ ਇਕ ਵਿਭੂ ਪੂਰੀ ਨੇ ਮਿਡ ਡੇ ਨਾਲ ਗੱਲਬਾਤ ਕਰਦਿਆਂ ਕਿਹਾ, "ਫਿਲਹਾਲ ਅਸੀਂ ਸੀਰੀਜ਼ ਦੇ ਰਾਈਟਿੰਗ ਸਟੇਜ 'ਤੇ ਹਾਂ ਅਤੇ ਕਿਰਦਾਰਾਂ ਤੇ ਕਹਾਣੀ ਦੀ ਲਾਈਨ 'ਤੇ ਕੰਮ ਕਰ ਰਹੇ ਹਾਂ। ਲੋਕਾਂ ਨੂੰ ਇਹ ਸ਼ੱਕ ਸੀ ਕਿ ਕੀ ਅੱਜ ਦੀ ਪੀੜ੍ਹੀ ਇਸ ਸੰਕਲਪ ਨੂੰ ਸਮਝ ਸਕੇਗੀ, ਪਰ ਲੋਕਾਂ ਨੇ ਹੀਰਾਮੰਡੀ ਦੀ ਦੁਨੀਆ ਨੂੰ ਆਪਣਾ ਲਿਆ।"
ਵਿਭੂ ਪੂਰੀ ਤੋਂ ਪਹਿਲਾਂ ਖ਼ੁਦ ਸੰਜੇ ਲੀਲਾ ਭੰਸਾਲੀ ਨੇ ਵੀ 'ਹੀਰਾਮੰਡੀ 2' ਦੀ ਕਹਾਣੀ 'ਤੇ ਗੱਲ ਕੀਤੀ ਸੀ ਤੇ ਇਹ ਵੀ ਦੱਸਿਆ ਸੀ ਕਿ ਇਹ ਸੀਰੀਜ਼ ਕਿੰਨੀ ਵੱਡੀ ਜ਼ਿੰਮੇਵਾਰੀ ਹੈ। ਭੰਸਾਲੀ ਨੇ ਵੈਰਾਇਟੀ ਨਾਲ ਗੱਲ ਕਰਦਿਆਂ ਕਿਹਾ, "ਇੱਕ ਸੀਰੀਜ਼ ਬਣਾਉਣ 'ਚ ਕਾਫੀ ਚੀਜ਼ਾਂ ਲੱਗਦੀਆਂ ਹਨ ਤੇ ਇਸ ਵਿਚ ਸੱਚਮੁੱਚ ਸਮਾਂ ਲੱਗਾ। ਗੰਗੂਬਾਈ ਦੀ ਰਿਲੀਜ਼ ਤੋਂ ਬਾਅਦ, ਰੋਜ਼ਾਨਾ ਮੈਂ ਬਿਨਾਂ ਕਿਸੇ ਬ੍ਰੇਕ ਦੇ ਇਸ ਸੀਰੀਜ਼ 'ਤੇ ਕੰਮ ਕੀਤਾ। ਸੀਰੀਜ਼ ਬਣਾਉਣਾ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ।"
ਹੀਰਾਮੰਡੀ ਦਾ ਪਹਿਲਾ ਭਾਗ ਬਦਲੇ ਦੀ ਭਾਵਨਾ ਦੇ ਆਸ-ਪਾਸ ਘੁੰਮਦਾ ਹੈ। ਮੱਲਿਕਾ ਜਾਣ (ਮਨੀਸ਼ਾ ਕੋਇਰਾਲਾ) ਰੇਹਾਨਾ ਨੂੰ ਮਾਰ ਦਿੰਦੀ ਹੈ ਤੇ ਫਿਰ ਉਸ ਦੀ ਧੀ ਫਰੀਦਨ (Sonakshi Sinha) ਨੂੰ ਵੇਚ ਦਿੰਦੀ ਹੈ, ਜੋ ਵੱਡੀ ਹੋਣ 'ਤੇ ਹੀਰਾਮੰਡੀ 'ਚ ਆਪਣਾ ਬਦਲਾ ਲੈਣ ਲਈ ਵਾਪਸ ਆਉਂਦੀ ਹੈ। ਇਸ ਦੇ ਨਾਲ ਹੀ ਹੀਰਾਮੰਡੀ 'ਚ 'ਤਵਾਇਫਾਂ' ਨਵਾਬਾਂ ਸਾਹਮਣੇ ਮੁਜਰਾ ਕਰਦੀਆਂ ਹਨ। ਹਾਲਾਂਕਿ, ਹੁਣ ਦੂਜੇ ਸੀਜ਼ਨ ਦੀ ਕਹਾਣੀ 'ਚ 'ਹੀਰਾਮੰਡੀ' ਦੀ ਤਵਾਇਫਾਂ 'ਨਵਾਬਾਂ' ਲਈ ਨਹੀਂ ਨੱਚਣਗੀਆਂ।
ਭੰਸਾਲੀ ਨੇ ਇਸੇ ਇੰਟਰਵਿਊ 'ਚ ਇਹ ਵੀ ਕਿਹਾ, "ਹੀਰਾਮੰਡੀ 2 ਵਿਚ ਲਾਹੌਰ ਤੋਂ ਔਰਤਾਂ ਫਿਲਮ ਇੰਡਸਟਰੀ 'ਚ ਆਉਣਗੀਆਂ, ਜਿੱਥੇ ਵੰਡ ਦੇ ਬਾਅਦ ਜ਼ਿਆਦਾਤਰ ਲਾਹੌਰ ਛੱਡ ਕੇ ਮੁੰਬਈ ਫਿਲਮ ਇੰਡਸਟਰੀ ਤੇ ਕੋਲਕਾਤਾ ਫਿਲਮ ਇੰਡਸਟਰੀ 'ਚ ਸੈਟਲ ਹੋ ਜਾਂਦੀਆਂ ਹਨ। ਤਾਂ ਹੀਰਾਮੰਡੀ ਦਾ ਸਫਰ ਉਨ੍ਹਾਂ ਲਈ ਓਹੀ ਹੈ, ਉਨ੍ਹਾਂ ਨੇ ਗਾਉਣਾ ਤੇ ਨੱਚਣਾ ਹੈ, ਪਰ ਇਸ ਵਾਰੀ ਉਹ 'ਨਵਾਬਾਂ' ਲਈ ਨਹੀਂ, ਸਗੋਂ ਮੇਕਰਜ਼ ਲਈ ਡਾਂਸ ਕਰਦੀਆਂ ਦਿਖਾਈ ਦੇਣਗੀਆਂ। ਇਸ ਤਰ੍ਹਾਂ ਅਸੀਂ ਦੂਜੇ ਸੀਜ਼ਨ ਦੀ ਯੋਜਨਾ ਬਣਾ ਰਹੇ ਹਾਂ।"