1984 Riots: ਅੰਗਦ ਬੇਦੀ ਦੀ ਦੰਗਿਆਂ ਨਾਲ ਜੁੜੀ ਦਰਦਨਾਕ ਕਹਾਣੀ, ਕਿਹਾ- 'ਦਿੱਲੀ ਹੋਰ ਲੋੜ ਪੈਣ 'ਤੇ ਦੇਸ਼ ਛੱਡਣ ਲਈ ਕਿਹਾ ਗਿਆ ਸੀ'
ਫਿਲਮ ਅਦਾਕਾਰ ਅੰਗਦ ਬੇਦੀ ਨੇ 1984 ਦੰਗਿਆਂ ਦੌਰਾਨ ਦੀ ਮੁਸ਼ਕਲਾਂ ਦਾ ਸਾਹਮਣਾ ਕਰਨ 'ਤੇ ਆਪਣੀ ਗੱਲ ਰੱਖੀ ਹੈ। ਹਾਲਾਂਕਿ ਇਹ ਉਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਉਹ ਆਪਣੇ ਸੰਘਰਸ਼ਾਂ ਦੇ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦੇ ਹਨ।
Publish Date: Sun, 16 Aug 2020 02:49 PM (IST)
Updated Date: Mon, 17 Aug 2020 09:16 AM (IST)
ਜੇਐੱਨਐੱਨ, ਨਵੀਂ ਦਿੱਲੀ : ਫਿਲਮ ਅਦਾਕਾਰ ਅੰਗਦ ਬੇਦੀ ਨੇ 1984 ਦੰਗਿਆਂ ਦੌਰਾਨ ਦੀ ਮੁਸ਼ਕਲਾਂ ਦਾ ਸਾਹਮਣਾ ਕਰਨ 'ਤੇ ਆਪਣੀ ਗੱਲ ਰੱਖੀ ਹੈ। ਹਾਲਾਂਕਿ ਇਹ ਉਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਉਹ ਆਪਣੇ ਸੰਘਰਸ਼ਾਂ ਦੇ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦੇ ਹਨ। ਅਦਾਕਾਰ ਅੰਗਦ ਬੇਦੀ ਨੇ ਆਪਣੇ ਕ੍ਰਿਕਟਰ ਪਿਤਾ ਬਿਸ਼ਨ ਸਿੰਘ ਬੇਦੀ ਨਾਲ 1984 ਦੇ ਦੰਗਿਆਂ ਦੌਰਾਨ ਦੇ ਮੁਸ਼ਕਲ ਸਮੇਂ ਦੇ ਬਾਰੇ ਗੱਲ ਕੀਤੀ ਹੈ।
ਅੰਗਦ ਨੇ ਇਕ ਇੰਟਰਵਿਊ 'ਚ ਦੱਸਿਆ, 'ਸਾਡੇ ਕੋਲ ਰਹਿਣ ਲਈ ਘਰ ਨਹੀਂ ਸੀ। ਅਸੀਂ ਆਪਣੇ ਦੋਸਤਾਂ ਦੇ ਗੈਸਟ ਹਾਊਸ ਤੇ ਘਰਾਂ 'ਚ ਰਹਿੰਦੇ ਸਨ। ਮੈਂ ਸਪੋਰਟਸ 'ਚ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਕਿਉਂਕਿ ਮੈਂ ਸਾਬਕਾ ਭਾਰਤੀ ਕ੍ਰਿਕਟਰ ਕਪਤਾਨ ਦਾ ਮੁੰਡਾ ਸੀ। ਮੇਰੀ ਸਮੀਖਿਆ ਕੀਤੀ ਗਈ ਹੈ, ਮੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ 'ਤੇ ਕੀ ਬੀਤ ਰਹੀ ਸੀ। ਇਹ ਆਸਾਨ ਨਹੀਂ ਸੀ। ਇੱਥੇ ਤਕ ਕਿ ਜੇ ਸਾਨੂੰ ਲੋੜ ਹੋਵੇ ਤਾਂ ਦਿੱਲੀ ਤੇ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਇਹ ਸਭ ਖੁਲ੍ਹੇ 'ਚ ਕੀਤਾ ਗਿਆ ਹੈ। ਇਕ ਸਮੇਂ ਸੀ ਜਦੋਂ ਅਸੀਂ ਪਿਤਾ ਦੇ ਦਫ਼ਤਰ 'ਚ ਸੌਂਦੇ ਸਨ।'
ਅੰਗਦ ਨੇ ਅੱਗੇ ਕਿਹਾ, 'ਮੈਨੂੰ ਲੱਗਦਾ ਹੈ ਕਿ 84 ਦੰਗਿਆਂ ਦੌਰਾਨ ਸਾਨੂੰ ਦਿੱਲੀ 'ਚ ਇਕ ਛੋਟੋ ਜਿਹੇ ਫਲੈਟ 'ਚ ਰਹਿੰਦੇ ਸਨ ਤੇ ਮੈਨੂੰ ਲੱਗਦਾ ਹੈ ਕਿ ਇਹ ਰਾਜੀਵ ਗਾਂਧੀ ਦੀ ਹੱਤਿਆ ਨੇੜੇ-ਤੇੜੇ ਸੀ। ਸਿੱਖਾਂ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਤੇ ਅਸੀਂ ਖ਼ਤਰੇ 'ਚ ਸਨ ਪਰ ਮੇਰੇ ਪਿਤਾ ਨੇ ਕਿਹਾ ਕਿ ਕੁਝ ਨਹੀਂ ਕਰਨ ਵਾਲੇ ਹਨ, ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤ ਲਈ ਪੈਦਾ ਹੋਏ ਹਨ, ਅਸੀਂ ਇੱਥੇ ਰਹਿ ਰਹੇ ਹਨ। ਜੇ ਉਹ ਆਉਣਾ ਚਾਹੁੰਦੇ ਹਨ ਤੇ ਸਾਨੂੰ ਮਾਰਨਾ ਚਾਹੁੰਦੇ ਹਨ ਤਾਂ ਉਹ ਸਾਨੂੰ ਮਾਰ ਸਕਦੇ ਹਨ... ਉਹ ਬਹੁਤ ਇਮਾਨਦਾਰ ਆਦਮੀ ਰਹੇ ਹਨ।'