ਜਲਦ ਹੀ ‘ਗਣਪਤ ਪਾਰਟ 1’ ਦੇ ਫੈਨਜ਼ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਟਾਈਗਰ ਸ਼ਰਾਫ ਨੇ ਫ਼ਿਲਮ ਨੂੰ ਲੈ ਕੇ ਵੱਡੀ ਅਪਡੇਟ ਦਿੱਤੀ ਹੈ। ਜਿਸ ਦੇ ਬਾਅਦ ਫੈਨਜ਼ ਕਾਫ਼ੀ ਖ਼ੁਸ਼ ਹਨ ਤੇ ਸੋਸ਼ਲ ਮੀਡੀਆ ’ਤੇ ‘ਗਣਪਤ’ ਟਰੈਂਡ ਕਰਨ ਲੱਗਾ ਹੈ....

ਜੇਐੱਨਐੱਨ, ਨਵੀਂ ਦਿੱਲੀ : ਟਾਈਗਰ ਸ਼ਰਾਫ ਇਕ ਵਾਰ ਫਿਰ ਐਕਸ਼ਨ ਰੂਪ ’ਚ ਵੱਡੇ ਪਰਦੇ ’ਤੇ ਵਾਪਸੀ ਕਰਨ ਜਾ ਰਿਹਾ ਹੈ। ਉਨ੍ਹਾਂ ਦੀ ਮੋਸਟ ਓਵੇਟੇਡ ਆਗਾਮੀ ਫ਼ਿਲਮ ‘ਗਣਪਤ 1’ ਨੂੰ ਲੈ ਕੇ ਜਦੋਂ ਤੋਂ ਅਨਾਊਸਮੈਂਟ ਹੋਈ ਹੈ, ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਟਾਈਗਰ ਨੇ ਆਪਣੇ ਫੈਨਜ਼ ਨੂੰ ਇਕ ਖ਼ੁਸ਼ਖਬਰੀ ਦਿੱਤੀ ਹੈ।
ਜਲਦ ਹੀ ‘ਗਣਪਤ ਪਾਰਟ 1’ ਦੇ ਫੈਨਜ਼ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਟਾਈਗਰ ਸ਼ਰਾਫ ਨੇ ਫ਼ਿਲਮ ਨੂੰ ਲੈ ਕੇ ਵੱਡੀ ਅਪਡੇਟ ਦਿੱਤੀ ਹੈ। ਜਿਸ ਦੇ ਬਾਅਦ ਫੈਨਜ਼ ਕਾਫ਼ੀ ਖ਼ੁਸ਼ ਹਨ ਤੇ ਸੋਸ਼ਲ ਮੀਡੀਆ ’ਤੇ ‘ਗਣਪਤ’ ਟਰੈਂਡ ਕਰਨ ਲੱਗਾ ਹੈ।
ਟਾਈਗਰ ਸ਼ਰਾਫ ਨੇ ਗਣਪਤ ’ਤੇ ਦਿੱਤਾ ਅਪਡੇਟ
ਵਿਕਾਸ ਬਹਲ ਨਿਰਦੇਸ਼ਤ ਫ਼ਿਲਮ ‘ਗਣਪਤ ਪਾਰਟ 1’ ’ਚ ਟਾਈਗਰ ਸ਼ਰਾਫ ਧਮਾਲ ਮਚਾਉਂਦੇ ਦਿਖਾਈ ਦੇਣਗੇ। 17 ਸਤੰਬਰ 2023 ਨੂੰ ਟਾਈਗਰ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸ਼ੇਅਰ ਕਰ ਕੇ ਫੈਨਜ਼ ਨੂੰ ਵੱਡੀ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, “ਮੈਂ ਤੁਹਾਡੇ ਸਾਰਿਆਂ ਦੇ ਕੁਮੈਂਟਸ ਤੇ ਟਵਿੱਟਸ ਪੜ੍ਹ ਰਿਹਾ ਹਾਂ ਤੇ ਤੁਹਾਨੂੰ ਇੰਤਜ਼ਾਰ ਕਰਾਉਣ ਲਈ ਮਾਫ਼ੀ ਮੰਗਦਾ ਹਾਂ। ਇੰਤਜ਼ਾਰ ਕੱਲ੍ਹ ਖ਼ਤਮ ਹੋਵੇਗਾ। ਵਾਅਦਾ ਕਰਦਾ ਹਾਂ ਕਿ ਕਲ੍ਹ ਤੋਂ ਇਸ ਦੀ ਸ਼ੁਰੂਆਤ ਕਰਨਾ ਸਾਰਥਕ ਹੋਵੇਗਾ।”
ਹਾਲਾਂਕਿ, ਟਾਈਗਰ ਸ਼ਰਾਫ ਨੇ ਇਹ ਸਾਫ਼ ਕੀਤਾ ਹੈ ਕਿ ਕੱਲ੍ਹ ਮਤਲਬ 18 ਸਤੰਬਰ ਨੂੰ ਉਹ ‘ਗਣਪਤ ਪਾਰਟ 1’ ਦਾ ਪੋਸਟਰ ਜਾਂ ਟੀਜ਼ਰ ਜਾਰੀ ਕਰਨਗੇ।
This one is special for me, and especially for you guys! Presenting #Ganapath - get ready for more action, thrill and entertainment! #VikasBahl @vashubhagnani @jackkybhagnani @honeybhagnani @poojafilms pic.twitter.com/ujCcX5rPEt
— Tiger Shroff (@iTIGERSHROFF) November 5, 2020
ਪਿਛਲੇ ਸਾਲ ਰਿਲੀਜ਼ ਹੋਣ ਵਾਲੀ ਸੀ ਗਣਪਤ
ਜੈਕੀ ਭਗਨਾਨੀ ਦੀ ਨਿਰਮਿਤ ਫ਼ਿਲਮ ‘ਗਣਪਤ ਪਾਰਟ 1’ ਦਾ ਸਾਲ 2020 ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਨਵੰਬਰ 2020 ’ਚ ਮੇਕਰਸ ਨੇ ਮੋਸ਼ਨ ਪੋਸਟਰ ਦੇ ਨਾਲ ਫ਼ਿਲਮ ਦੀ ਅਨਾਊਸਮੈਂਟ ਕੀਤੀ ਸੀ ਤੇ ਐਲਾਨ ਕੀਤਾ ਸੀ ਕਿ ਫ਼ਿਲਮ 2022 ’ਚ ਰਿਲੀਜ਼ ਹੋਵੇਗੀ। ਹਾਲਾਂਕਿ ਰਿਲੀਜ਼ ਡੇਟ ਟਾਲ ਦਿੱਤੀ ਗਈ ਸੀ। ਹੁਣ ਫ਼ਿਲਮ 20 ਅਕਤੂਬਰ 2023 ਨੂੰ ਥਿਏਟਰਸ ’ਚ ਰਿਲੀਜ਼ ਹੋਵੇਗੀ।
ਇਸ ਫ਼ਿਲਮ ’ਚ ਟਾਈਗਰ ਸ਼ਰਾਫ ਤੇ ਕ੍ਰਿਤੀ ਸੇਨਨ ਦੀ ਜੋੜੀ ਦੇਖਣ ਨੂੰ ਮਿਲੇਗੀ। ਦੋਵਾਂ ਨੇ ‘ਹੀਰੋਪੰਤੀ’ ’ਚ ਨਾਲ ਹੀ ਕੰਮ ਕੀਤਾ ਸੀ ਤੇ ਉਨ੍ਹਾਂ ਦੀ ਕਮਿਸਟਰੀ ਦੀ ਕਾਫ਼ੀ ਤਾਰੀਫ਼ ਕੀਤੀ ਸੀ। ਆਖ਼ਰੀ ਵਾਰ ਟਾਈਗਰ ਨੂੰ ‘ਹੀਰੋਪੰਤੀ 2’ ’ਚ ਦੇਖਿਆ ਗਿਆ ਸੀ। ਇਸ ਫ਼ਿਲਮ ’ਚ ਕ੍ਰਿਤੀ ਦੀ ਜਗ੍ਹਾਂ ਤਾਰਾ ਸੁਤਾਰਿਆ ਨਜ਼ਰ ਆਈ ਸੀ।