ਕੰਸਰਟ ਦੌਰਾਨ ਇੱਕ ਫੈਨਜ਼ ਸਟੇਜ 'ਤੇ ਚੜ੍ਹ ਗਿਆ ਤੇ ਸਭ ਦੇ ਸਾਹਮਣੇ ਆਪਣੀ ਗਰਲਫ੍ਰੈਂਡ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜ਼ਰਜ਼ ਫੈਨਜ਼ ਦੀ ਹਿੰਮਤ ਦੀ ਤਾਰੀਫ਼ ਕਰ ਰਹੇ ਹਨ।
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਸ਼ੋਅ 'ਚ ਆਪਣੇ ਫੈਨਜ਼ ਦਾ ਉਸ ਨੂੰ ਤੋਹਫਾ ਦੇਣਾ, ਉਸ ਲਈ ਇਮੋਸ਼ਨਲ ਹੋਣਾ, ਗਾਇਕ ਦੇ ਗੀਤਾਂ 'ਤੇ ਡਾਂਸ ਕਰਨਾ, ਇਹ ਸਭ ਤਾਂ ਦੇਖਦੇ ਹੀ ਹਾਂ ਪਰ ਇਸ ਵਾਰ ਤਾਂ ਇੱਕ ਫੈਨ ਨੇ ਇਨ੍ਹਾਂ ਸਾਰਿਆਂ ਤੋਂ ਇੱਕ ਕਦਮ ਅੱਗੇ ਦਾ ਕਾਰਨਾਮਾ ਕਰ ਕੇ ਦਿਖਾਇਆ ਹੈ। ਇਨ੍ਹੀਂ ਦਿਨੀਂ ਦਿਲਜੀਤ ਪੁਣੇ 'ਚ ਸ਼ੋਅ ਕਰ ਰਿਹਾ ਹੈ। ਕੰਸਰਟ ਦੌਰਾਨ ਇੱਕ ਫੈਨਜ਼ ਸਟੇਜ 'ਤੇ ਚੜ੍ਹ ਗਿਆ ਤੇ ਸਭ ਦੇ ਸਾਹਮਣੇ ਆਪਣੀ ਗਰਲਫ੍ਰੈਂਡ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜ਼ਰਜ਼ ਫੈਨਜ਼ ਦੀ ਹਿੰਮਤ ਦੀ ਤਾਰੀਫ਼ ਕਰ ਰਹੇ ਹਨ।
ਪੁਣੇ ਦੇ ਸ਼ੋਅ ਵਿੱਚ ਕੈਪਚਰ ਹੋਏ ਪਿਆਰੇ ਪਲ
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਸਟੇਜ 'ਤੇ ਆਪਣੀ ਗਰਲਫ੍ਰੈਂਡ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕਰਦਾ ਹੈ। ਜਿਸ ਦੇ ਜਵਾਬ ਵਿੱਚ ਲੜਕੀ ਹਾਂ ਕਹਿੰਦੀ ਹੈ, ਇਸ ਦੌਰਾਨ ਪਿੱਛੇ ਤੋਂ ਦਿਲਜੀਤ ਵੀ ਦੋਵਾਂ ਲਈ ਇੱਕ ਪਿਆਰਾ ਗੀਤ ਗਾਉਂਦੇ ਨਜ਼ਰ ਆਏ। ਗਾਇਕ ਨੇ ਇਸ ਕਪਲ ਲਈ ਤਾੜੀਆਂ ਵੀ ਵਜਾਈਆਂ ਤੇ ਦਰਸ਼ਕਾਂ ਨੂੰ ਵੀ ਤਾੜੀਆਂ ਵਜਾਉਣ ਦੀ ਅਪੀਲ ਕੀਤੀ। ਸਟੇਜ 'ਤੇ ਕੈਪਚਰ ਹੋਏ ਇਨ੍ਹਾਂ ਪਲਾਂ ਨੇ ਹਰੇਕ ਦਾ ਦਿਲ ਜਿੱਤ ਲਿਆ।
ਦਿੱਲੀ ਤੋਂ ਹੋਈ ਸੀ 'ਦਿਲ-ਲੁਮਿਨਾਟੀ' ਦੀ ਸ਼ੁਰੂਆਤ
ਦਿਲਜੀਤ ਦਾ ਇਹ ਸ਼ੋਅ ਕਈ ਮਹੀਨਿਆਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਸ਼ੋਅ ਦੀ ਸ਼ੁਰੂਆਤ ਦਿੱਲੀ ਤੋਂ ਹੋਈ ਸੀ। ਜਿਸ ਤੋਂ ਬਾਅਦ ਗਾਇਕ ਨੇ ਜੈਪੁਰ, ਹੈਦਰਾਬਾਦ ਤੇ ਲਖਨਊ 'ਚ ਸ਼ਾਨਦਾਰ ਪਰਫਾਰਮੈਂਸ ਦਿੱਤੀ। ਅੱਗੇ ਉਹ ਕੋਲਕਾਤਾ (30 ਨਵੰਬਰ), ਬੈਂਗਲੁਰੂ (6 ਦਸੰਬਰ), ਇੰਦੌਰ (8 ਦਸੰਬਰ), ਚੰਡੀਗੜ੍ਹ (14 ਦਸੰਬਰ) ਤੇ ਗੁਹਾਟੀ (29 ਦਸੰਬਰ) 'ਚ ਜਾ ਕੇ ਆਪਣੇ ਇਸ ਟੂਰ ਨੂੰ ਖ਼ਤਮ ਕਰਨਗੇ।
ਵਿਵਾਦਾਂ ਨਾਲ ਘਿਰੇ ਕੁਝ ਸ਼ੋਅ
'ਦਿਲ-ਲੁਮਿਨਾਟੀ' ਟੂਰ ਨੇ ਨਾ ਸਿਰਫ਼ ਆਪਣੀ ਸ਼ਾਨਦਾਰ ਪਰਫਾਰਮੈਂਸ ਲਈ ਬਲਕਿ ਕੁਝ ਵਿਵਾਦਾਂ ਕਾਰਨ ਵੀ ਸੁਰਖੀਆਂ ਬਟੋਰੀਆਂ। ਗਾਇਕ ਨੂੰ ਗੀਤਾਂ ਨਾਲ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ। ਅਹਿਮਦਾਬਾਦ 'ਚ ਪਰਫਾਰਮੈਂਸ ਦੌਰਾਨ ਦਿਲਜੀਤ ਨੇ ਤੇਲੰਗਾਨਾ ਸਰਕਾਰ ਤੋਂ ਮਿਲੇ ਲੀਗਲ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਸ਼ਰਾਬ 'ਤੇ ਗਾਣੇ ਬੰਦ ਕਰ ਦੇੇਵੇਗਾ ਪਰ ਸਰਕਾਰ ਪੂਰੇ ਦੇਸ਼ 'ਚ ਇਸ ਨੂੰ ਬੈਨ ਕਰ ਦੇਵੇ।
ਇਸ ਦੇ ਨਾਲ ਹੀ ਲਖਨਊ 'ਚ ਉਸ ਨੇ ਟੀਵੀ ਐਂਕਰ ਦਾ ਨਾਂ ਲਏ ਬਿਨਾਂ ਤੰਜ਼ ਕਸਦੇ ਕਿਹਾ ਕਿ ਜੇਕਰ ਸ਼ਰਾਬ ਦੇ ਗੀਤਾਂ 'ਤੇ ਸੈਂਸਰਸ਼ਿਪ ਲਾਗੂ ਕਰਨੀ ਹੈ ਤਾਂ ਸਰਕਾਰ ਨੂੰ ਫਿਲਮਾਂ 'ਚ ਸ਼ਰਾਬ ਨਾਲ ਜੁੜੇ ਦ੍ਰਿਸ਼ਾਂ 'ਤੇ ਵੀ ਸੈਂਸਰ ਕਰ ਦੇਣਾ ਚਾਹੀਦਾ। ਉਸ ਦੀ ਹਿੰਮਤ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।