ਮਈ 2022 ਵਿੱਚ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਮੂਸੇਵਾਲਾ ਦੀ ਮੌਤ ਤੋਂ ਬਾਅਦ, 'ਬਰੋਟਾ' ਉਨ੍ਹਾਂ ਦਾ 9ਵਾਂ ਗੀਤ ਹੈ ਜੋ ਮਰਨ ਉਪਰੰਤ ਰਿਲੀਜ਼ ਹੋਇਆ ਹੈ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਗੀਤਾਂ ਦੀ ਰਿਲੀਜ਼ ਦੀ ਦੇਖ-ਰੇਖ ਕਰਦਾ ਰਿਹਾ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moose Wala's) ਦਾ ਉਨ੍ਹਾਂ ਦੀ ਮੌਤ ਤੋਂ ਬਾਅਦ ਸਿੰਗਲ ਟਰੈਕ 'Barota' ਰਿਲੀਜ਼ ਕੀਤਾ ਗਿਆ, ਜਿਸ ਨੇ ਸਿਰਫ਼ 48 ਘੰਟਿਆਂ ਵਿੱਚ ਯੂ-ਟਿਊਬ 'ਤੇ ਤਹਿਲਕਾ ਮਚਾ ਦਿੱਤਾ ਹੈ। ਗੀਤ ਨੂੰ ਰਿਲੀਜ਼ ਹੋਣ ਦੇ ਦੋ ਦਿਨਾਂ ਦੇ ਅੰਦਰ ਹੀ ਯੂ-ਟਿਊਬ 'ਤੇ 31 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਇਹ ਟਰੈਕ ਸ਼ੁੱਕਰਵਾਰ ਨੂੰ ਮੂਸੇਵਾਲਾ ਦੇ ਅਧਿਕਾਰਤ ਚੈਨਲ 'ਤੇ ਅੱਪਲੋਡ ਕੀਤਾ ਗਿਆ ਸੀ। ਇਹ ਤੇਜ਼ੀ ਨਾਲ ਉਨ੍ਹਾਂ ਦੇ ਗਲੋਬਲ ਫੈਨ ਬੇਸ ਦਾ ਧਿਆਨ ਖਿੱਚ ਰਿਹਾ ਹੈ, ਜੋ ਅੱਜ ਵੀ ਉਨ੍ਹਾਂ ਦੇ ਸੰਗੀਤ ਨਾਲ ਜੁੜੇ ਹੋਏ ਹਨ।
ਆਨਲਾਈਨ ਆਪਣੇ ਸ਼ੁਰੂਆਤੀ ਤਿੰਨ ਘੰਟਿਆਂ ਵਿੱਚ, 'ਬਰੋਟਾ' ਨੂੰ 2.2 ਮਿਲੀਅਨ ਵਿਊਜ਼ ਅਤੇ 700,000 ਤੋਂ ਵੱਧ ਲਾਈਕਸ ਮਿਲੇ। ਪਹਿਲੇ ਦਸ ਮਿੰਟਾਂ ਵਿੱਚ ਹੀ ਲਾਈਕ ਕਾਊਂਟ 200,000 ਤੋਂ ਵੱਧ ਹੋ ਗਿਆ ਸੀ। ਤੀਜੇ ਘੰਟੇ ਦੇ ਅੰਤ ਤੱਕ ਸੰਗੀਤ ਵੀਡੀਓ 'ਤੇ ਟਿੱਪਣੀਆਂ (comments) 500,000 ਤੋਂ ਵੱਧ ਹੋ ਗਈਆਂ ਸਨ, ਜਿਸ ਵਿੱਚ ਯੂਜ਼ਰਜ਼ ਨੇ ਆਪਣੇ ਪ੍ਰਤੀਕਰਮ (reaction) ਅਤੇ ਸਮੀਖਿਆਵਾਂ (review) ਸਾਂਝੀਆਂ ਕੀਤੀਆਂ ਸਨ।
ਹੁਣ ਤੱਕ 'ਬਰੋਟਾ' ਨੂੰ 1.8 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਜਿਸ ਨਾਲ ਯੂ-ਟਿਊਬ ਦੀ ਟਰੈਂਡਿੰਗ ਸੂਚੀ ਵਿੱਚ ਇਸ ਦੀ ਮੌਜੂਦਗੀ ਪੱਕੀ ਹੋ ਗਈ ਹੈ।
ਇਹ ਗੀਤ 4 ਮਿੰਟ ਤੋਂ ਥੋੜ੍ਹਾ ਲੰਬਾ ਹੈ, ਜਿਸ ਵਿੱਚ ਮੂਸੇ ਵਾਲਾ ਦੇ ਪਹਿਲੇ ਕੰਮਾਂ ਵਿੱਚ ਵਰਤੇ ਗਏ ਖਾਸ ਗੀਤਾਂ ਦੇ ਥੀਮ ਸ਼ਾਮਲ ਹਨ। ਇਨ੍ਹਾਂ ਵਿੱਚ ਪਿੰਡਾਂ ਦੇ ਹਵਾਲੇ, ਪੰਜਾਬ ਦੇ ਸੱਭਿਆਚਾਰਕ ਨਮੂਨੇ ਤੇ ਜਵਾਨੀ, ਮਾਣ, ਦੁਸ਼ਮਣੀ ਅਤੇ ਸਰੀਰਕ ਤਾਕਤ ਦੀਆਂ ਕਹਾਣੀਆਂ ਸ਼ਾਮਲ ਹਨ। ਇਸ ਟਰੈਕ ਨੂੰ ਸੁਣ ਕੇ ਪ੍ਰਸ਼ੰਸਕਾਂ ਵਿੱਚ ਆਪਣੇ ਚਹੇਤੇ ਮੂਸੇਵਾਲਾ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਮਈ 2022 ਵਿੱਚ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਮੂਸੇਵਾਲਾ ਦੀ ਮੌਤ ਤੋਂ ਬਾਅਦ, 'ਬਰੋਟਾ' ਉਨ੍ਹਾਂ ਦਾ 9ਵਾਂ ਗੀਤ ਹੈ ਜੋ ਮਰਨ ਉਪਰੰਤ ਰਿਲੀਜ਼ ਹੋਇਆ ਹੈ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਗੀਤਾਂ ਦੀ ਰਿਲੀਜ਼ ਦੀ ਦੇਖ-ਰੇਖ ਕਰਦਾ ਰਿਹਾ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ, ਤਿੰਨ ਗੀਤਾਂ ਵਾਲਾ ਐਲਬਮ 'ਮੂਸ ਪ੍ਰਿੰਟ' ਮੂਸੇਵਾਲਾ ਦੇ 32ਵੇਂ ਜਨਮਦਿਨ 'ਤੇ ਲਾਂਚ ਕੀਤਾ ਗਿਆ ਸੀ। ਇਸ ਨੂੰ ਚਾਰ ਮਹੀਨਿਆਂ ਵਿੱਚ 100 ਮਿਲੀਅਨ ਵਿਊਜ਼ ਮਿਲ ਗਏ ਸਨ। ਇਸ ਨਵੇਂ ਅਪਲੋਡ 'ਤੇ ਪ੍ਰਸ਼ੰਸਕਾਂ ਦੇ ਜ਼ਬਰਦਸਤ ਰਿਐਕਸ਼ਨ ਤੋਂ ਪਤਾ ਲੱਗਦਾ ਹੈ ਕਿ 2022 ਵਿੱਚ ਸਿੱਧੂ ਮੂਸੇਵਾਲਾ ਦੀ ਅਚਾਨਕ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਸੰਗੀਤ ਲਈ ਲੋਕ ਅੱਜ ਵੀ ਦੀਵਾਨੇ ਹਨ।