ਬੰਗਾਲੀ ਅਦਾਕਾਰਾ ਮੀਮੀ ਚੱਕਰਵਰਤੀ ਦਾ ਨਾਮ ਇਸ ਵੇਲੇ ਸੁਰਖੀਆਂ ਬਟੋਰ ਰਿਹਾ ਹੈ। ਸੋਸ਼ਲ ਮੀਡੀਆ ਪੋਸਟ ਰਾਹੀਂ ਮੀਮੀ ਨੇ ਲਾਈਵ ਸਟੇਜ ਸ਼ੋਅ ਦੌਰਾਨ ਆਪਣੇ ਨਾਲ ਹੋਈ ਬਦਸਲੂਕੀ ਦਾ ਗੰਭੀਰ ਦੋਸ਼ ਲਗਾਇਆ ਹੈ। ਆਪਣੀ ਪੋਸਟ ਵਿੱਚ ਅਦਾਕਾਰਾ ਨੇ ਸਾਫ਼ ਤੌਰ 'ਤੇ ਕਿਹਾ ਹੈ
-1769502376024_v.webp)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਬੰਗਾਲੀ ਅਦਾਕਾਰਾ ਮੀਮੀ ਚੱਕਰਵਰਤੀ ਦਾ ਨਾਮ ਇਸ ਵੇਲੇ ਸੁਰਖੀਆਂ ਬਟੋਰ ਰਿਹਾ ਹੈ। ਸੋਸ਼ਲ ਮੀਡੀਆ ਪੋਸਟ ਰਾਹੀਂ ਮੀਮੀ ਨੇ ਲਾਈਵ ਸਟੇਜ ਸ਼ੋਅ ਦੌਰਾਨ ਆਪਣੇ ਨਾਲ ਹੋਈ ਬਦਸਲੂਕੀ ਦਾ ਗੰਭੀਰ ਦੋਸ਼ ਲਗਾਇਆ ਹੈ। ਆਪਣੀ ਪੋਸਟ ਵਿੱਚ ਅਦਾਕਾਰਾ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਲਾਈਵ ਪਰਫਾਰਮੈਂਸ ਦੇ ਵਿਚਕਾਰ ਉਨ੍ਹਾਂ ਨੂੰ ਬਿਨਾਂ ਕਿਸੇ ਪੂਰਵ ਸੂਚਨਾ ਦੇ, ਦਰਸ਼ਕਾਂ ਦੇ ਸਾਹਮਣੇ ਅਚਾਨਕ ਸਟੇਜ ਛੱਡਣ ਲਈ ਕਹਿ ਦਿੱਤਾ ਗਿਆ।
ਜਨਤਕ ਤੌਰ 'ਤੇ ਹੋਈ ਇਸ ਹੈਰੈਸਮੈਂਟ (ਪ੍ਰੇਸ਼ਾਨ ਕਰਨ) ਨੂੰ ਲੈ ਕੇ ਮੀਮੀ ਚੱਕਰਵਰਤੀ ਨੇ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਇਵੈਂਟ ਆਰਗੇਨਾਈਜ਼ਰ (ਪ੍ਰਬੰਧਕਾਂ) ਦੇ ਖਿਲਾਫ ਪੁਲਿਸ ਵਿੱਚ ਐਫਆਈਆਰ (FIR) ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ ਵਿੱਚ ਬੀ-ਟਾਊਨ ਅਦਾਕਾਰਾ ਮੌਨੀ ਰਾਏ ਨਾਲ ਵੀ ਅਜਿਹਾ ਹੀ ਕੁਝ ਵਾਪਰਿਆ ਸੀ।
ਹੈਰੈਸਮੈਂਟ ਦਾ ਸ਼ਿਕਾਰ ਹੋਈ ਮੀਮੀ ਚੱਕਰਵਰਤੀ
ਮੀਮੀ ਚੱਕਰਵਰਤੀ ਸਿਰਫ਼ ਬੰਗਾਲੀ ਫਿਲਮ ਇੰਡਸਟਰੀ ਦੀ ਮਕਬੂਲ ਅਦਾਕਾਰਾ ਹੀ ਨਹੀਂ, ਸਗੋਂ ਸਾਬਕਾ ਸੰਸਦ ਮੈਂਬਰ ਵੀ ਰਹੀ ਹੈ। ਹਾਲ ਹੀ ਵਿੱਚ ਉਹ 26 ਜਨਵਰੀ ਦੇ ਮੌਕੇ 'ਤੇ ਇੱਕ ਸਮਾਗਮ ਵਿੱਚ ਪਰਫਾਰਮ ਕਰਨ ਪਹੁੰਚੀ ਸੀ ਅਤੇ ਉੱਥੇ ਉਨ੍ਹਾਂ ਨਾਲ ਜੋ ਵੀ ਹੋਇਆ, ਉਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਅਧਿਕਾਰਤ ਐਕਸ (Twitter) ਹੈਂਡਲ 'ਤੇ ਇੱਕ ਟਵੀਟ ਰਾਹੀਂ ਕੀਤਾ ਹੈ। ਇਸ ਟਵੀਟ ਵਿੱਚ ਮੀਮੀ ਨੇ ਲਿਖਿਆ: "ਅਸੀਂ ਆਜ਼ਾਦੀ, ਬਰਾਬਰੀ ਅਤੇ ਗਣਤੰਤਰ ਦਿਵਸ ਮਨਾਉਣ ਦੀ ਗੱਲ ਕਰਦੇ ਹਾਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਭ ਦੇ ਬਾਵਜੂਦ ਔਰਤਾਂ ਤੇ ਕਲਾਕਾਰਾਂ ਦੀ ਆਜ਼ਾਦੀ ਅਤੇ ਮਾਣ-ਸਤਿਕਾਰ ਦੀ ਉਲੰਘਣਾ ਅੱਜ ਵੀ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ। ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਮੈਂ ਆਪਣਾ ਕਰੀਅਰ ਅਤੇ ਅਕਸ ਖ਼ੁਦ ਬਣਾਇਆ ਹੈ।"
As we celebrate Republic Day, we speak of freedom and equality.
But the independence and dignity of women and artists are still too easily violated.
I have built my image and career on my own over the years. Staying silent today would only normalise the humiliation of artists.…
— Mimi chakraborty (@mimichakraborty) January 26, 2026
ਉਨ੍ਹਾਂ ਅੱਗੇ ਲਿਖਿਆ, "ਅੱਜ ਚੁੱਪ ਰਹਿਣ ਨਾਲ ਕਲਾਕਾਰਾਂ ਦੇ ਅਪਮਾਨ ਨੂੰ ਹੀ ਹੁਲਾਰਾ ਮਿਲੇਗਾ। ਮੈਨੂੰ 'ਨਯਾ ਗੋਪਾਲ ਗੰਜ ਯੁਵਕ ਸੰਘ ਕਲੱਬ' ਨੇ ਬਨਗਾਂਵ ਵਿੱਚ ਇੱਕ ਪ੍ਰੋਗਰਾਮ ਵਿੱਚ ਪਰਫਾਰਮ ਕਰਨ ਲਈ ਬੁਲਾਇਆ ਸੀ। ਪਰਫਾਰਮੈਂਸ ਦੇ ਵਿਚਕਾਰ ਹੀ ਮੈਨੂੰ ਬਿਨਾਂ ਕਿਸੇ ਜਾਣਕਾਰੀ ਦੇ ਦਰਸ਼ਕਾਂ ਦੇ ਸਾਹਮਣੇ ਅਚਾਨਕ ਸਟੇਜ ਤੋਂ ਜਾਣ ਲਈ ਕਹਿ ਦਿੱਤਾ ਗਿਆ। ਉੱਥੇ ਬਹੁਤ ਸਾਰੇ ਲੋਕ ਮੈਨੂੰ ਦੇਖਣ ਆਏ ਸਨ, ਜੋ ਕਾਫ਼ੀ ਦੇਰ ਤੋਂ ਮੇਰਾ ਇੰਤਜ਼ਾਰ ਕਰ ਰਹੇ ਸਨ। ਉਸ ਤਰ੍ਹਾਂ ਸਟੇਜ ਛੱਡਣਾ ਅਤੇ ਫਿਰ ਮਾਈਕ੍ਰੋਫੋਨ 'ਤੇ ਅਪਮਾਨਜਨਕ ਗੱਲਾਂ ਕਹਿਣਾ ਨਾ ਸਿਰਫ਼ ਨਿਰਾਦਰ ਸੀ, ਸਗੋਂ ਇਸ ਨੇ ਸਭ ਦੇ ਸਾਹਮਣੇ ਮੇਰੀ ਬਦਨਾਮੀ ਵੀ ਕੀਤੀ।"
ਮੀਮੀ ਨੇ ਦਰਜ ਕਰਵਾਈ ਪੁਲਿਸ ਸ਼ਿਕਾਇਤ
ਮੀਮੀ ਚੱਕਰਵਰਤੀ ਨੇ ਆਪਣੇ ਟਵੀਟ ਵਿੱਚ ਅੱਗੇ ਦੱਸਿਆ— "ਉਸ ਵੇਲੇ ਮੈਂ ਕੁਝ ਇਸ ਲਈ ਨਹੀਂ ਕਿਹਾ ਤਾਂ ਜੋ ਮਾਹੌਲ ਖ਼ਰਾਬ ਨਾ ਹੋਵੇ ਤੇ ਮੈਂ ਚੁੱਪਚਾਪ ਚਲੀ ਗਈ। ਹੁਣ ਮੈਂ ਇਸ ਮਾਮਲੇ ਨੂੰ ਸਹੀ ਕਾਨੂੰਨੀ ਅਧਿਕਾਰੀਆਂ ਕੋਲ ਲੈ ਕੇ ਗਈ ਹਾਂ ਅਤੇ ਮੈਨੂੰ ਕਾਨੂੰਨ 'ਤੇ ਭਰੋਸਾ ਹੈ। ਜੇਕਰ ਮੈਂ ਅੱਜ ਚੁੱਪ ਰਹੀ ਤਾਂ ਇਹ ਵਿਵਹਾਰ ਕੱਲ੍ਹ ਫਿਰ ਤੋਂ ਇਸੇ ਤਰ੍ਹਾਂ ਦੁਹਰਾਇਆ ਜਾਵੇਗਾ।"