RIP Dharmendra : ਧਰਮਿੰਦਰ ਦੇ ਲੋਨਾਵਲਾ (ਮੁੰਬਈ) ਸਥਿਤ ਫਾਰਮ ਹਾਊਸ ਦੀ ਕੀਮਤ ਦੀ ਜਾਣਕਾਰੀ ਨਹੀਂ ਹੈ ਪਰ ਲੋਨਾਵਾਲਾ ਫਾਰਮਹਾਊਸ ਇਕ ਵੱਡੀ ਜਾਇਦਾਦ ਹੈ ਜਿਸ ਵਿੱਚ ਸਵੀਮਿੰਗ ਪੂਲ ਤੇ ਐਕਵਾ ਥੈਰੇਪੀ ਏਰੀਆ ਵਰਗੀਆਂ ਸਹੂਲਤਾਂ ਹਨ ਜੋ ਸ਼ਹਿਰ ਦੀ ਜ਼ਿੰਦਗੀ ਤੋਂ ਦੂਰ ਰਹਿਣ ਲਈ ਉਨ੍ਹਾਂ ਦੀ ਪਸੰਦੀਦਾ ਜਗ੍ਹਾ ਹੈ। ਧਰਮਿੰਦਰ ਦਾ ਪ੍ਰਾਪਰਟੀ ਨਿਵੇਸ਼ ਕੁੱਲ ਜਾਇਦਾਦ ਦਾ ਇਕ ਅਹਿਮ ਹਿੱਸਾ ਹੈ।

Dharmendra passes away : ਨਵੀਂ ਦਿੱਲੀ : ਬਾਲੀਵੁੱਡ ਦੇ "ਹੀ-ਮੈਨ" ਕਹੇ ਜਾਣ ਵਾਲੇ ਦਿੱਗਜ ਅਦਾਕਾਰ ਧਰਮਿੰਦਰ (Dharmendra) ਕੋਲ ਮੁੰਬਈ 'ਚ ਇਕ ਸ਼ਾਨਦਾਰ ਫਾਰਮ ਹਾਊਸ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਇਸੇ ਫਾਰਮ ਹਾਊਸ 'ਤੇ ਬਿਤਾਉਂਦੇ ਸਨ, ਜੋ ਕਿ 100 ਏਕੜ 'ਚ ਫੈਲਿਆ ਹੋਇਆ ਹੈ। ਰਿਪੋਰਟਾਂ ਅਨੁਸਾਰ ਧਰਮਿੰਦਰ ਦੀ ਕੁੱਲ ਜਾਇਦਾਦ (Dharmendra Net Worth) ਲਗਪਗ 500 ਕਰੋੜ ਰੁਪਏ ਹੈ, ਜਿਸ ਵਿੱਚ ਉਨ੍ਹਾਂ ਦਾ ਫਾਰਮ ਹਾਊਸ ਵੀ ਸ਼ਾਮਲ ਹੈ।
ਧਰਮਿੰਦਰ ਦੇ ਲੋਨਾਵਲਾ (ਮੁੰਬਈ) ਸਥਿਤ ਫਾਰਮ ਹਾਊਸ ਦੀ ਕੀਮਤ ਦੀ ਜਾਣਕਾਰੀ ਨਹੀਂ ਹੈ ਪਰ ਲੋਨਾਵਾਲਾ ਫਾਰਮਹਾਊਸ ਇਕ ਵੱਡੀ ਜਾਇਦਾਦ ਹੈ ਜਿਸ ਵਿੱਚ ਸਵੀਮਿੰਗ ਪੂਲ ਤੇ ਐਕਵਾ ਥੈਰੇਪੀ ਏਰੀਆ ਵਰਗੀਆਂ ਸਹੂਲਤਾਂ ਹਨ ਜੋ ਸ਼ਹਿਰ ਦੀ ਜ਼ਿੰਦਗੀ ਤੋਂ ਦੂਰ ਰਹਿਣ ਲਈ ਉਨ੍ਹਾਂ ਦੀ ਪਸੰਦੀਦਾ ਜਗ੍ਹਾ ਹੈ। ਧਰਮਿੰਦਰ ਦਾ ਪ੍ਰਾਪਰਟੀ ਨਿਵੇਸ਼ ਕੁੱਲ ਜਾਇਦਾਦ ਦਾ ਇਕ ਅਹਿਮ ਹਿੱਸਾ ਹੈ।
ਧਰਮਿੰਦਰ ਦੀਆਂ ਹੋਰ ਜਾਇਦਾਦਾਂ ਮੁੰਬਈ ਦੇ ਜੁਹੂ ਸਮੇਤ ਮਹਾਰਾਸ਼ਟਰ 'ਚ ਵੱਖ-ਵੱਖ ਥਾਵਾਂ 'ਤੇ ਹਨ, ਜਿਨ੍ਹਾਂ ਦੀ ਕੀਮਤ ਲਗਪਗ 17 ਕਰੋੜ ਰੁਪਏ ਦੱਸੀ ਜਾਂਦੀ ਹੈ। ਧਰਮਿੰਦਰ ਨੇ ਕਰਨਾਲ ਹਾਈਵੇ 'ਤੇ "ਗਰਮ ਧਰਮ ਢਾਬਾ" ਅਤੇ "ਹੀ-ਮੈਨ ਰੈਸਟੋਰੈਂਟ" ਵਰਗੇ ਰੈਸਟੋਰੈਂਟਾਂ ਨਾਲ ਹੋਸਪਿਟੈਲਿਟੀ ਬਿਜ਼ਨੈੱਸ 'ਚ ਕਦਮ ਰੱਖਿਆ। ਇਸ ਸਮੇਂ ਗਰਮ-ਧਰਮ ਦੇ ਕਈ ਆਊਟਲੈੱਟ ਹਨ, ਜੋ ਕਿ ਵੱਖ-ਵੱਖ ਸ਼ਹਿਰਾਂ 'ਚ ਫੈਲੇ ਹੋਏ ਹਨ।
ਧਰਮਿੰਦਰ ਨੂੰ ਆਰਗੈਨਿਕ ਖੇਤੀ ਦਾ ਸ਼ੌਕ ਰਿਹਾ ਹੈ, ਜੋ ਉਹ ਆਪਣੇ ਫਾਰਮਹਾਊਸ ਵਿੱਚ ਕਰਦੇ ਹਨ। ਉੱਥੇ ਉਹ ਕਈ ਤਰ੍ਹਾਂ ਦੀਆਂ ਆਰਗੈਨਿਕ ਸਬਜ਼ੀਆਂ ਉਗਾਉਂਦੇ ਹਨ ਅਤੇ ਸਾਲਾਂ ਤੋਂ ਅਜਿਹਾ ਕਰ ਰਹੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਖੇਤੀ ਪ੍ਰਤੀ ਆਪਣੇ ਜਨੂੰਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹੇ ਹਨ, ਜਿਸ ਵਿੱਚ ਉਹ ਆਪਣੀਆਂ ਆਰਗੈਨਿਕ ਸਬਜ਼ੀਆਂ ਦੀ ਝਲਕ ਦਿਖਾਉਂਦੇ ਹਨ ਅਤੇ ਸਸਟੇਨੇਬਲ ਜੀਵਨ ਸ਼ੈਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਦਰਸਾਉਂਦੇ ਹਨ।
ਧਰਮਿੰਦਰ ਨੇ 1960 'ਚ 'ਦਿਲ ਬੀ ਤੇਰਾ ਹਮ ਬੀ ਤੇਰੇ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਆਪਣੀ ਪਹਿਲੀ ਫਿਲਮ ਲਈ ਉਨ੍ਹਾਂ ਨੂੰ ਸਿਰਫ 51 ਰੁਪਏ ਮਿਲੇ ਸਨ। ਉਨ੍ਹਾਂ 1993 'ਚ ਆਪਣਾ ਪ੍ਰੋਡਕਸ਼ਨ ਹਾਊਸ ਵੀ ਖੋਲ੍ਹਿਆ ਸੀ, ਜੋ ਉਨ੍ਹਾਂ ਦੇ ਕਾਰੋਬਾਰ ਦਾ ਹਿੱਸਾ ਬਣਿਆ।
ਧਰਮਿੰਦਰ ਦੀ ਕਮਾਈ ਦੇ ਹੋਰ ਸਰੋਤਾਂ 'ਚ ਬ੍ਰਾਂਡ ਐਂਡੋਰਸਮੈਂਟ ਵੀ ਸ਼ਾਮਲ ਹਨ। ਉਨ੍ਹਾਂ ਨੇ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਜਾਇਦਾਦ 'ਚ ਵੀ ਕਾਫ਼ੀ ਨਿਵੇਸ਼ ਕੀਤਾ ਹੋਇਆ ਹੈ।