ਭਾਰਤੀ ਸਿਨਮੇ ਦੇ ਜਨਮਦਾਤਾ ਆਖੇ ਜਾਣ ਵਾਲੇ ਦਾਦਾ ਸਾਹਿਬ ਫ਼ਾਲਕੇ ਜੀ ਦਾ ਨਾਂ ਢੂੰਡੀਰਾਜ ਗੋਵਿੰਦ ਫ਼ਾਲਕੇੇ ਸੀ। ਉਨ੍ਹਾਂ ਦੇ ਪਿਤਾ ਸੰਸਿਤ ਦੇ ਬਹੁਤ ਵੱਡੇ ਵਿਦਵਾਨ ਸਨ। ਜਦੋਂ ਉਨ੍ਹਾਂ ਬੰਬਈ ਵਿਚ ਸੰਸਿਤ ਦੇ ਪ੍ਰੋਫੈਸਰ ਵਜੋਂ ਨੌਕਰੀ ਕਰ ਲਈ ਤਾਂ ਦਾਦਾ ਸਾਹਿਬ ਫ਼ਾਲਕੇੇ ਦਾ ਵੀ ਬੰਬਈ ਆਉਣ ਦਾ ਸਬੱਬ ਬਣ ਗਿਆ। ਏਥੇ ਇਨ੍ਹਾਂ ਸਰ ਜੇ. ਜੇ. ਸਕੂਲ ਆਫ ਆਰਟਸ ਤੋਂ ਇਕ ਸਾਲ ਦਾ ਡਿਪਲੋਮਾ ਕੀਤਾ।

ਜਦੋਂ ਜ਼ਿੰਦਗੀ ’ਚ ਹਨੇਰਾ ਅਤੇ ਉਦਾਸੀ ਛਾ ਜਾਵੇ ਤਾਂ ਕੁਝ ਲੋਕ ਹਿੰਮਤ ਹਾਰ ਜਾਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਘੋਰ ਨਿਰਾਸ਼ਾ, ਦੁੱਖ, ਤਸੀਹਿਆਂ ਤੇ ਅਨੇਕਾਂ ਮੁਸੀਬਤਾਂ ’ਚ ਘਿਰੇ ਹੋਣ ਦੇ ਬਾਵਜੂਦ ਸੁਨਹਿਰੀ ਸੁਪਨੇ ਸਿਰਜਦੇ ਹਨ ਤੇ ਇਨ੍ਹਾਂ ਸੁਪਨਿਆਂ ਦੀਆਂ ਸੁਨਹਿਰੀ ਤੰਦਾਂ ਨੂੰ ਫੜ ਹਨੇਰਿਆਂ ਤੋਂ ਪਾਰ ਲੰਘਦੇ ਨੇ ਤੇ ਦੂਸਰਿਆਂ ਲਈ ਚਾਨਣ ਦੇ ਵਣਜਾਰੇ ਬਣਦੇ ਹਨ। ਚਾਨਣ ਦੇ ਇਹ ਵਣਜਾਰੇ ਸਾਡੇ ਲਈ ਆਸ, ਉਮੀਦ, ਵਿਸ਼ਵਾਸ ਅਤੇ ਪਿਆਰ ਲੈ ਕੇ ਆਉਂਦੇ ਹਨ। ਇਹ ‘ਹਈ ਸ਼ਾ...’ ਆਖ ਕੇ ਸਾਨੂੰ ਸਖ਼ਤ ਮਿਹਨਤ ਲਈ ਪ੍ਰੇਰਦੇ ਹਨ। ਇਨ੍ਹਾਂ ਦੇ ਸਿਰਜੇ ਖਿਡੌਣੇ ਸਾਨੂੰ ਕਲਪਨਾ ਦੇ ਖੰਭਾਂ ਨਾਲ ਉਡਾ ਕੇ ਜਾਦੂਈ ਦੁਨੀਆ ’ਚ ਲੈ ਜਾਂਦੇ ਹਨ। ਇਨ੍ਹਾਂ ਦੀਆਂ ਬਣਾਈਆਂ ਫਿਲਮਾਂ ਸਾਨੂੰ ਉਦਾਸੀ ’ਚੋਂ ਕੱਢ ਕੇ ਚਾਨਣ ਦੀ ਦਹਿਲੀਜ਼ ’ਤੇ ਲੈ ਆਉਂਦੀਆਂ ਹਨ। ਇਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ, ਗੀਤ, ਕਹਾਣੀਆਂ ਅਤੇ ਸਚਿੱਤਰ ਕਿਤਾਬਾਂ ਸਾਡੀ ਉਂਗਲੀ ਫੜ ਕੇ ਸਾਨੂੰ ਨਾਲ ਲੈ ਤੁਰਦੀਆਂ ਨੇ। ਕੁਝ ਅਜਿਹੇ ਚਾਨਣ ਦੇ ਵਣਜਾਰਿਆਂ ਦੇ ਰੂ-ਬ-ਰੂ ਹੋਵਾਂਗੇ ਇਸ ਲੜੀਵਾਰ ਆਸ ਵਿਸ਼ਵਾਸ ਜਗਾਉਣ ਵਾਲੇ ਸੁਪਨਸਾਜ਼ਾਂ ਦੇ ਸੰਗ....
ਭਾਰਤੀ ਸਿਨਮੇ ਦੇ ਜਨਮਦਾਤਾ ਆਖੇ ਜਾਣ ਵਾਲੇ ਦਾਦਾ ਸਾਹਿਬ ਫ਼ਾਲਕੇ ਜੀ ਦਾ ਨਾਂ ਢੂੰਡੀਰਾਜ ਗੋਵਿੰਦ ਫ਼ਾਲਕੇੇ ਸੀ। ਉਨ੍ਹਾਂ ਦੇ ਪਿਤਾ ਸੰਸਿਤ ਦੇ ਬਹੁਤ ਵੱਡੇ ਵਿਦਵਾਨ ਸਨ। ਜਦੋਂ ਉਨ੍ਹਾਂ ਬੰਬਈ ਵਿਚ ਸੰਸਿਤ ਦੇ ਪ੍ਰੋਫੈਸਰ ਵਜੋਂ ਨੌਕਰੀ ਕਰ ਲਈ ਤਾਂ ਦਾਦਾ ਸਾਹਿਬ ਫ਼ਾਲਕੇੇ ਦਾ ਵੀ ਬੰਬਈ ਆਉਣ ਦਾ ਸਬੱਬ ਬਣ ਗਿਆ। ਏਥੇ ਇਨ੍ਹਾਂ ਸਰ ਜੇ. ਜੇ. ਸਕੂਲ ਆਫ ਆਰਟਸ ਤੋਂ ਇਕ ਸਾਲ ਦਾ ਡਿਪਲੋਮਾ ਕੀਤਾ। ਬਾਅਦ ਵਿਚ ਕਲਾ ਭਵਨ ਬੜੌਦਾ ਤੋਂ ਬੁਤ-ਤਰਾਸ਼ੀ ਵੀ ਸਿੱਖੀ। ਉਨ੍ਹਾਂ ਦੀ ਦਿਲਚਸਪੀ ਪੇਂਟਿੰਗ, ਲਿਥੋਗ੍ਰਾਫੀ, ਫੋਟੋਗ੍ਰਾਫੀ ਅਤੇ ਪਿੰ੍ਰਟਿੰਗ ਵਿਚ ਬਹੁਤ ਜ਼ਿਆਦਾ ਸੀ। ਉਹ ਜਾਦੂਈ ਿਸ਼ਮਿਆਂ ਦੇ ਵੀ ਬਹੁਤ ਸ਼ੌਕੀਨ ਸਨ।
1908 ਵਿਚ ਉਨ੍ਹਾਂ ਦਾ ਮੇਲ ਰਾਜਾ ਰਵੀ ਵਰਮਾ ਨਾਲ ਹੋਇਆ। ਉਦੋਂ ਰਵੀ ਵਰਮਾ ਜੀ ਦੇ ਚਿੱਤਰ ਅਤੇ ਉਨ੍ਹਾਂ ਦੇ ਛਾਪੇਖਾਨੇ ਵਿਚ ਛਪੀਆਂ ਰੰਗੀਨ ਵੱਡੇ ਆਕਾਰ ਦੀਆਂ ਧਾਰਮਿਕ ਤਸਵੀਰਾਂ ਭਾਰਤ ਦੇ ਕੋਨੇ-ਕੋਨੇ ਵਿਚ ਪਹੁੰਚ ਰਹੀਆਂ ਸਨ। ਰਾਜਾ ਰਵੀ ਵਰਮਾ ਦੀ ਚਿੱਤਰ ਸ਼ੈਲੀ, ਰੰਗ ਵਿਧੀ, ਵਸਤਰਾਂ ਤੇ ਦੇਵੀ ਦੇਵਤਿਆਂ ਦੀ ਨੁਹਾਰ ਨੇ ਦਾਦਾ ਸਾਹਿਬ ਫ਼ਾਲਕੇ ਨੂੰ ਬਹੁਤ ਪ੍ਰਭਾਵਿਤ ਕੀਤਾ। ਆਪਣੀ ਪਹਿਲੀ ਫ਼ਿਲਮ ‘ਰਾਜਾ ਹਰੀਸ਼ ਚੰਦਰ’ ਬਣਾਉਣ ਵੇਲੇ ਰਾਜਾ ਰਵੀ ਵਰਮਾ ਬਹੁਤ ਮਦਦਗਾਰ ਸਿੱਧ ਹੋਏ। ਫ਼ਿਲਮ ਦੇ ਪਾਤਰਾਂ ਦੀ ਵੇਸ਼ ਭੂਸ਼ਾ ਰਾਜਾ ਰਵੀ ਵਰਮਾ ਵਲੋਂ ਤਿਆਰ ਕੀਤੇ ਗਏ ਉਹੀ ਪਹਿਰਾਵੇ ਸਨ, ਜੋ ਉਹ ਆਪਣੀਆਂ ਤਸਵੀਰਾਂ ਬਣਾਉਣ ਵੇਲੇ ਆਪਣੇ ਮਾਡਲਾਂ ਨੂੰ ਪਹਿਨਾਇਆ ਕਰਦੇ ਸਨ।
ਪਲੇਗ ਦੀ ਮਹਾਮਾਰੀ ਨੇ ਉਨ੍ਹਾਂ ਦੀ ਪਤਨੀ ਅਤੇ ਇਕ ਬੱਚੇ ਦੀ ਜਾਨ ਲੈ ਲਈ। ਫ਼ਾਲਕੇ ਆਪਣੀ ਫੋਟੋਗ੍ਰਾਫੀ ਦਾ ਧੰਦਾ ਛੱਡ ਕੇ ਪਿ੍ਰੰਟਿੰਗ ਦਾ ਕਾਰੋਬਾਰ ਕਰਨ ਲੱਗੇ। ਇਸ ਵਿਚ ਵਿਸ਼ੇਸ਼ ਮੁਹਾਰਤ ਹਾਸਿਲ ਕਰਨ ਲਈ ਉਹ ਜਰਮਨੀ ਵੀ ਗਏ।
ਕੁਝ ਸਾਲਾਂ ਬਾਅਦ ਉਨ੍ਹਾਂ ਦੂਜੀ ਸ਼ਾਦੀ ਕਰਵਾਈ। ਦੂਸਰੀ ਪਤਨੀ ਸਰਸਵਤੀ ਬਾਈ ਫ਼ਾਲਕੇ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਬਹੁਤ ਵੱਡੀ ਮਦਦਗਾਰ ਬਣੀ।
ਪਿ੍ਰੰਟਿੰਗ ਦਾ ਕਾਰੋਬਾਰ ਵੀ ਉਨ੍ਹਾਂ ਨੂੰ ਰਾਸ ਨਾ ਆਇਆ। ਆਪਣੇ ਭਾਈਵਾਲਾਂ ਹੱਥੋਂ ਬੁਰੀ ਤਰ੍ਹਾਂ ਲੁੱਟ ਹੋ ਕੇ ਉਹ ਸੜਕ ’ਤੇ ਆ ਗਏ ਸਨ। ਉਨ੍ਹਾਂ ਦੀ ਜ਼ਿੰਦਗੀ ਵਿਚ 1896 ਵਿਚ ਇਕ ਅਜਿਹਾ ਮੋੜ ਆਇਆ ਜਿਸ ਨੇ ਫ਼ਾਲਕੇ ਹੁਰਾਂ ਨੂੰ ਇਕ ਮਕਸਦ, ਇਕ ਸੁਪਨਾ, ਇਕ ਅਜਿਹਾ ਦਿ੍ਰੜ ਵਿਸ਼ਵਾਸ ਦਿੱਤਾ, ਜਿਸ ਨੇ ਸਿਨਮਾ ਦੇ ਇਤਿਹਾਸ ’ਚ ਕਈ ਮੀਲ ਪੱਥਰ ਸਥਾਪਿਤ ਕੀਤੇ। 40 ਵਰ੍ਹਿਆਂ ਦੀ ਉਮਰ ਵਿਚ ਉਹ ਇਕ ਕਾਮਯਾਬ ਇੰਜੀਨੀਅਰ, ਇਕ ਪੇਂਟਰ, ਇਕ ਵੱਡੇ ਕਾਰੋਬਾਰੀ ਬਣ ਸਕਦੇ ਸਨ ਪਰ ਉਨ੍ਹਾਂ ਇਕ ਨਵੇਂ ਮਾਧਿਅਮ ਨੂੰ ਅਪਣਾਇਆ। ਉਨ੍ਹਾਂ ਇਸ ਨਵੇਂ ਮਾਧਿਅਮ ‘ਫ਼ਿਲਮਸਾਜ਼ੀ’ ਵਿਚ ਅਨੇਕਾਂ ਸੰਭਾਵਨਾਵਾਂ ਵੇਖੀਆਂ ਤੇ ਉਸ ਨੂੰ ਸਾਕਾਰ ਕਰਨ ਤੁਰ ਪਏ। ਜੁਲਾਈ 1896 ਵਿਚ ਫ਼ਿਲਮ ਦੇ ਕੈਮਰੇ ਅਤੇ ਪ੍ਰੋਜੈਕਟਰ ਦੀ ਈਜਾਦ ਨੂੰ ਵੇਚਣ ਅਤੇ ਪ੍ਰਚਾਰਨ ਲਈ ਫਰਾਂਸੀਸੀ ਲੁਮੇਆਰ ਭਰਾਵਾਂ ਦਾ ਇਕ ਸਹਾਇਕ ਆਸਟ੍ਰੇਲੀਆ ਜਾਂਦੇ ਹੋਏ ਬੰਬਈ ਵਾਟਸਨ ਹੋਟਲ ਵਿਚ ਠਹਿਰਿਆ। ਜਿੱਥੇ ਉਸ ਨੇ ਫ਼ਿਲਮ ਪ੍ਰੋਜੈਕਟਰ ਰਾਹੀਂ ਕੁਝ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ। ‘ਟਾਈਮਜ਼ ਆਫ ਇੰਡੀਆ’ ਨੇ ਇਕ ਇਸ਼ਤਿਹਾਰ ਰਾਹੀਂ, ਇਸ ਨੂੰ ‘ਸਦੀ ਦੀ ਮਹਾਨ ਕਾਢ, ਦੁਨੀਆ ਦਾ ਇਕ ਵੱਡਾ ਅਜੁੂਬਾ’ ਆਖ ਕੇ ਲੋਕਾਂ ਨੂੰ ਇਹ ਫ਼ਿਲਮ ਸ਼ੋਅ ਨੂੰ ਵੇਖਣ ਦਾ ਸੱਦਾ ਦਿੱਤਾ।
ਫ਼ਾਲਕੇ ਵੀ ਖਿੱਚੇ ਚਲੇ ਆਏ। ਇਕ ਘੰਟੇ ਦੇ ਸ਼ੋਅ ਵਿਚ ਕਈ ਨਿੱਕੀਆਂ-ਨਿੱਕੀਆਂ ਫ਼ਿਲਮਾਂ ਵਿਖਾਈਆਂ ਗਈਆਂ। ਪ੍ਰੋਜੈਕਟਰ ਰਾਹੀਂ 20 ਫੁੱਟ ਦੂਰ ਪਰਦੇ ’ਤੇ ਤੁਰਦੀਆਂ ਫਿਰਦੀਆਂ ਤਸਵੀਰਾਂ ਨੇ ਫ਼ਾਲਕੇ ਨੂੰ ਕੀਲ ਲਿਆ। ਉਨ੍ਹਾਂ ਘਰ ਜਾ ਕੇ ਆਪਣੀ ਪਤਨੀ ਨੂੰ ਇਸ ਨਵੀਂ ਈਜਾਦ ਬਾਰੇ ਦੱਸਿਆ ਪਰ ਉਸ ਨੂੰ ਵਿਸ਼ਵਾਸ ਹੀ ਨਾ ਹੋਇਆ।
ਅਗਲੇ ਦਿਨ 7 ਜੁਲਾਈ 1896 ਨੂੰ ਉਹ ਆਪਣੀ ਪਤਨੀ ਸਰਸਵਤੀ ਬਾਈ ਨਾਲ ਫ਼ਿਲਮ ਵੇਖਣ ਆਏ। ਉਸ ਦਿਨ, Dhundiraj Govind Phalke ਵਿਖਾਈ ਗਈ। ਇਸ ਫ਼ਿਲਮ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਮੁਹਾਰ ਬਦਲ ਦਿੱਤੀ। ਫ਼ਿਲਮ ਦੇ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਪ੍ਰੋਜੈਕਟਰ ਤੇ ਬਾਕੀ ਸਾਜ਼ੋ-ਸਾਮਾਨ ਦਾ ਬਹੁਤ ਨੀਝ ਨਾਲ ਮੁਤਾਲਿਆ ਕੀਤਾ। ਹੋਟਲ ਤੋਂ ਬਾਹਰ ਆ ਕੇ ਉਨ੍ਹਾਂ ਨੂੰ ਕੂੜੇ ਵਿਚ ਪਏ ਫ਼ਿਲਮ ਦੇ ਕੁਝ ਟੁਕੜੇ ਨਜ਼ਰ ਆ ਗਏ। ਉਨ੍ਹਾਂ ਉਹ ਝਟ ਸੰਭਾਲ ਲਏ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਫ਼ਿਲਮ ਬਾਰੇ ਕਈ ਸਵਾਲ ਕੀਤੇ, ਇਹ ਮੂਰਤਾਂ ਕਿਵੇਂ ਪ੍ਰਗਟ ਹੋਈਆਂ? ਕਿਵੇਂ ਹਿਲਦੀਆਂ ਜੁਲਦੀਆਂ ਨੇ? ਫ਼ਾਲਕੇ ਆਪਣੇ ਹੱਥਾਂ ਵਿਚ ਫੜੇ ਹੋਏ ਫ਼ਿਲਮ ਦੇ ਟੁਕੜੇ ਨੂੰ ਵੇਖ ਕੇ ਕਹਿਣ ਲੱਗੇ, ‘ਤੂੰ ਸਭ ਕੁਝ ਬਹੁਤ ਜਲਦੀ ਜਾਣ ਲਏਂਗੀ, ਕਿਉਂਕਿ ਹੁਣ ਅਸੀਂ ਆਪ ਫ਼ਿਲਮਾਂ ਬਣਾਵਾਂਗੇ।’
ਉਸ ਦਿਨ ਤੋਂ ਦਾਦਾ ਸਾਹਿਬ ਫ਼ਾਲਕੇ ਨੇ ਆਪਣੀ ਸਾਰੀ ਜ਼ਿੰਦਗੀ, ਆਪਣੀ ਸੋਚ, ਆਪਣੀ ਕਾਬਲੀਅਤ, ਆਪਣਾ ਸਰਮਾਇਆ ਫ਼ਿਲਮ ਨਿਰਮਾਣ ਲਈ ਅਰਜਿਤ ਕਰ ਦਿੱਤਾ। ਉਨ੍ਹਾਂ ਆਪਣਾ ਸਾਜ਼ੋ-ਸਾਮਾਨ ਤੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਇਕ ਕੈਮਰਾ ਖ਼ਰੀਦ ਲਿਆ।
ਉਨ੍ਹਾਂ ਨੇ ਬਹੁਤ ਜਲਦ ਇਹ ਜਾਣ ਲਿਆ ਸੀ ਕਿ ਲੰਬੇ ਅਰਸੇ ਤੋਂ ਰੰਗਮੰਚ ਅਤੇ ਲੋਕ-ਗਾਥਾਵਾਂ ਨਾਲ ਜੁੜੇ ਸਰੋਤਿਆਂ ਨੂੰ ਫ਼ਿਲਮ ਵੱਲ ਮੋੜਿਆ ਜਾ ਸਕਦਾ ਹੈ ਪਰ ਇਸ ਲਈ ਉਨ੍ਹਾਂ ਨੂੰ ਫ਼ਿਲਮ ਦੀਆਂ ਸੰਭਾਵਨਾਵਾਂ, ਇਸ ਦੇ ਗੁਣਾਂ ਬਾਰੇ ਸਰੋਤਿਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਹ ਜਲਦ ਤੋਂ ਜਲਦ ਫ਼ਿਲਮ ਬਣਾਉਣਾ ਚਾਹੁੰਦੇ ਸਨ, ਪਰ ਉਹ ਲੋੜੀਂਦਾ ਧਨ ਇਕੱਠਾ ਨਾ ਕਰ ਸਕੇ। ਹੁਣ ਉਨ੍ਹਾਂ ਕੋਲ ਜੋ ਥੋੜ੍ਹਾ ਬਹੁਤ ਸਟਾਕ ਸੀ ਉਸ ਨਾਲ ਉਹ ਕੁਝ ਅਜਿਹੇ ਦਿ੍ਰਸ਼, ਫਿਲਮਾਉਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਵਿਖਾ ਕੇ ਉਹ ਆਪਣੇ ਮਿੱਤਰਾਂ ਨੂੰ ਪ੍ਰਭਾਵਿਤ ਕਰ ਸਕਣ ਜੋ ਪੈਸਾ ਲਾਉਣ ਲਈ ਤਿਆਰ ਹੋ ਜਾਣ। ਆਪਣੀ ਤਕਨੀਕੀ ਕਾਬਲੀਅਤ ਵਿਖਾਉਣ ਲਈ ਉਨ੍ਹਾਂ ਇਕ ਗਮਲੇ ਵਿਚ ਮਟਰਾਂ ਦੇ ਦਾਣੇ ਬੀਜੇ ਤੇ ਮਹੀਨਿਆਂ ਬੱਧੀ ਉਹ ਹਰ ਰੋਜ਼ ਉਸ ਦੇ ਕੁਝ ਫਰੇਮ ਫਿਲਮਾਉਣ ਲੱਗੇ।
ਮਹੀਨਿਆਂ ਦੀ ਮਿਹਨਤ ਪਿੱਛੋਂ ਇਕ ਐਨੀਮੇਸ਼ਨ ਫਿਲਮ ਬਣ ਕੇ ਸਾਹਮਣੇ ਆਈ, ਜਿਸ ਵਿਚ ਇਕ ਬੀਜ ਬੂਟਾ ਬਣ ਕੇ ਪੁੰਗਰਦਾ ਹੈ। “ ਉਨ੍ਹਾਂ ਨੇ ਇਹ ਫ਼ਿਲਮ ਫੋਟੋਗ੍ਰਾਫੀ ਦਾ ਸਾਜ਼ੋ-ਸਾਮਾਨ ਵੇਚਣ ਵਾਲੇ ਯਸ਼ਵੰਤ ਨੰਦਕਰਨੀ ਨੂੰ ਵਿਖਾਈ ਜੋ ਉਸ ਲਈ ਫ਼ਿਲਮ ਕੈਮਰਾ ਖ਼ਰੀਦਣ ਲਈ ਪੈਸਾ ਲਗਾਉਣ ਲਈ ਰਾਜ਼ੀ ਹੋ ਗਿਆ।
ਦਾਦਾ ਸਾਹਿਬ ਫ਼ਾਲਕੇ ਨੇ ਆਪਣੀ ਬੀਮਾ ਪਾਲਿਸੀ ਕਢਵਾ ਕੇ ਤੇ ਆਪਣੀ ਪਤਨੀ ਦੇ ਬਾਕੀ ਸਾਰੇ ਗਹਿਣੇ ਗੱਟੇ ਵੇਚ ਕੇ ਲੰਦਨ ਤੋਂ ਫ਼ਿਲਮ ਦਾ ਸਾਰਾ ਸਾਜ਼ੋ ਸਾਮਾਨ ਖ਼ਰੀਦ ਲਿਆਂਦਾ ਤੇ ਫ਼ਿਲਮ ‘ਰਾਜਾ ਹਰੀਸ਼ ਚੰਦਰ’ ਦਾ ਨਿਰਮਾਣ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੇ ਬੰਗਲੇ ਵਿਚ ਫ਼ੁਹਾਰਾ ਰਾਤ ਨੂੰ ਡਿਵੈਲਪਿੰਗ ਟੈਂਕ ਬਣ ਜਾਂਦਾ ਸੀ। ਸਾਰੇ ਕੈਮੀਕਲ ਉਨ੍ਹਾਂ ਦੀ ਪਤਨੀ ਆਪਣੇ ਹੱਥੀਂ ਤਿਆਰ ਕਰਦੀ ਸੀ। ਫਿਲਮ ਨੂੰ ਡਿਵੈਲਪ ਵੀ ਉਹ ਖ਼ੁਦ ਕਰਦੀ ਸੀ। ਬਾਅਦ ਵਿਚ ਫ਼ਿਲਮ ਦੀ ਐਡੀਟਿੰਗ ਵੀ ਸਰਸਵਤੀ ਬਾਈ ਨੇ ਹੀ ਕੀਤੀ। ਇੰਜ ਉਹ ਭਾਰਤ ਦੀ ਪਹਿਲੀ ਫ਼ਿਲਮ ਦੀ ਤਕਨੀਕੀ ਮਾਹਿਰ, ਐਡੀਟਰ ਤੇ ਪ੍ਰੋਡਕਸ਼ਨ ਮੈਨੇਜਰ ਵੀ ਸੀ। ਪਾਤਰਾਂ ਨੂੰ ਪਹਿਰਾਵਾ ਪਹਿਨਉਣ ਦਾ ਕੰਮ ਵੀ ਉਸ ਦਾ ਸੀ ਕਿਉਂਕਿ ਇਸਤਰੀ ਪਾਤਰ ਵੀ ਇਕ ਮਰਦ ਸੋਲੰਕੀ ਨਿਭਾਅ ਰਿਹਾ ਸੀ। ਇਸਤਰੀ ਪਾਤਰ ਵਜੋਂ ਕੋਈ ਵੀ ਫ਼ਿਲਮ ਵਿਚ ਅਦਾਕਾਰੀ ਲਈ ਰਾਜ਼ੀ ਨਹੀਂ ਸੀ ਹੋ ਰਿਹਾ। ਇੱਥੋਂ ਤਕ ਕਿ ਵੇਸਵਾਵਾਂ ਨੇ ਵੀ ਇਨਕਾਰ ਕਰ ਦਿੱਤਾ ਸੀ। ਦਾਦਾ ਸਾਹਿਬ ਫ਼ਾਲਕੇ ਨੇ ਆਪਣੀ ਪਤਨੀ ਸਰਸਵਤੀ ਬਾਈ ਨੂੰ ਇਸਤਰੀ ਪਾਤਰ ਦਾ ਰੋਲ ਨਿਭਾਉਣ ਲਈ ਆਖਿਆ। ਪਰ ਉਸ ਨੇ ਇਨਕਾਰ ਇਹ ਕਹਿ ਕੇ ਕੀਤਾ ਕਿ ਫ਼ਿਲਮ ਦੀ ਡਿਪੈਪਇੰਗ, ਯੂਨਿਟ ਨੂੰ ਸੰਭਾਲਣ, ਉਨ੍ਹਾਂ ਦੇ ਖਾਣ ਪੀਣ ਤੇ ਰਹਿਣ ਦਾ ਕੰਮ ਕੌਣ ਕਰੇਗਾ। ਕਿਸੇ ਕਾਮਯਾਬ ਮਰਦ ਦੇ ਪਿੱਛੇ ਨਹੀਂ ਉਹ ਉਸ ਦੇ ਨਾਲ ਰਹਿ ਕੇ ਆਪਣਾ ਯੋਗਦਾਨ ਦੇਣ ਵਾਲੀ ਔਰਤ ਸੀ।
ਸਰਸਵਤੀ ਬਾਈ ਨੇ ਆਪਣੀ ਜੀਵਨ-ਕਥਾ ਵੀ ਲਿਖੀ ਸੀ, ਜੋ ਛਪਣ ਤੋਂ ਪਹਿਲਾਂ ਹੀ ਗੁਆਚ ਗਈ ਜਾਂ ਰੱਬ ਜਾਣੇ ਗੁਆ ਦਿੱਤੀ ਗਈ।
ਬਹੁਤ ਕਰੜੀ ਘਾਲਣਾ ਦੇ ਬਾਅਦ ਆਖ਼ਰ ਫ਼ਿਲਮ ‘ਰਾਜਾ ਹਰੀਸ਼ ਚੰਦਰ’ 3 ਮਈ, 1913 ਨੂੰ ਰੀਲੀਜ਼ ਹੋਈ। ਫ਼ਿਲਮ ਲਗਾਤਾਰ 23 ਹਫ਼ਤੇ ਚੱਲੀ। ਏਸ ਫ਼ਿਲਮ ਦੇ ਇਸ਼ਤਿਹਾਰ ਵਿਚ ਇਹ ਲਿਖਿਆ ਗਿਆ ਸੀ,‘ਰਾਜਾ ਹਰੀਸ਼ ਚੰਦਰ ਵਿਚ 57000 ਤਸਵੀਰਾਂ ਦੀ ਪੇਸ਼ਕਾਰੀ ਹੈ, ਦੋ ਮੀਲ ਲੰਬੀ ਫ਼ਿਲਮ ਵੇਖਣ ਦੀ ਕੀਮਤ ਸਿਰਫ਼ ਤਿੰਨ ਆਨੇ।’ (ਜਾਰੀ)
- ਹਰਜੀਤ ਸਿੰਘ