Amir Khan ਨੂੰ ਆਪਣੇ ਸ਼ੋਅ 'ਤੇ ਦੇਖ ਕੇ ਕਪਿਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਆਉਣਗੇ। ਇਸ 'ਤੇ ਸੁਨੀਲ ਗਰੋਵਰ ਨੇ ਕਿਹਾ ਕਿ ਤੁਸੀਂ ਸਾਨੂੰ 1500 ਰੁਪਏ ਦੇ ਦਿਓ, ਅਸੀਂ ਕਿਤੇ ਵੀ ਆ ਸਕਦੇ ਹਾਂ। ਸੁਨੀਲ ਗਰੋਵਰ ਦੀ ਗੱਲ ਨੂੰ ਅੱਗੇ ਵਧਾਉਂਦਿਆਂ ਆਮਿਰ ਕਹਿੰਦੇ ਹਨ ਆਜਾਂਦੇ ਹਾਂ ਅਸੀਂ ਲੋਕ, 1500 ਰੁਪਏ 'ਚ ਆ ਜਾਂਦੇ ਹਾਂ...

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਕਪਿਲ ਸ਼ਰਮਾ (Kapil Sharma) ਦੇ ਸ਼ੋਅ 'ਚ ਹੁਣ ਤਕ ਕਈ ਮਹਿਮਾਨ ਹਾਸਾ-ਠੱਠਾ ਕਰ ਚੁੱਕੇ ਹਨ। ਪਰ ਇਸ ਵਾਰ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' (The Great Indian Kapil Show) ਕੁਝ ਵੱਖਰਾ ਹੈ। ਨੈੱਟਫਲਿਕਸ 'ਤੇ ਇਸ ਆਉਣ ਵਾਲੇ ਸੀਜ਼ਨ 'ਚ ਸੁਨੀਲ ਗਰੋਵਰ ਦੀ ਜ਼ਬਰਦਸਤ ਵਾਪਸੀ ਨੇ ਪਹਿਲਾਂ ਹੀ ਲੋਕਾਂ ਦਾ ਦਿਲ ਜਿੱਤ ਲਿਆ ਹੈ ਤੇ ਹੁਣ ਉਹ ਮਹਿਮਾਨ ਜਿਸ ਦਾ 10 ਸਾਲਾਂ ਤੋਂ ਇੰਤਜ਼ਾਰ ਸੀ, ਸ਼ੋਅ 'ਚ ਆਉਣ ਵਾਲਾ ਹੈ।
'ਮਿਸਟਰ ਪਰਫੈਕਸ਼ਨਿਸਟ' ਆਮਿਰ ਖਾਨ 2013 ਤੋਂ ਬਾਅਦ ਹੁਣ ਕਪਿਲ ਸ਼ਰਮਾ ਦੇ ਸ਼ੋਅ 'ਚ ਆਉਣਗੇ। ਜੀ ਹਾਂ, 'ਕਾਮੇਡੀ ਨਾਈਟਸ ਵਿਦ ਕਪਿਲ' ਤੋਂ ਲੈ ਕੇ 'ਦਿ ਕਪਿਲ ਸ਼ਰਮਾ ਸ਼ੋਅ' ਤਕ ਕਈ ਵਾਰ ਕਈ ਸੁਪਰਸਟਾਰ ਆਏ ਪਰ ਆਮਿਰ ਖਾਨ ਨੇ ਇਸ ਸ਼ੋਅ ਤੋਂ ਦੂਰੀ ਬਣਾਈ ਰੱਖੀ। ਪਰ ਹੁਣ ਇਹ ਉਡੀਕ ਵੀ ਖਤਮ ਹੋਣ ਵਾਲੀ ਹੈ। ਆਮਿਰ ਖਾਨ ਪਹਿਲੀ ਵਾਰ ਕਪਿਲ ਦੇ ਸ਼ੋਅ 'ਚ ਨਜ਼ਰ ਆਏ ਹਨ। ਸ਼ੋਅ ਦੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ।
ਆਮਿਰ ਖਾਨ ਨੂੰ ਆਪਣੇ ਸ਼ੋਅ 'ਤੇ ਦੇਖ ਕੇ ਕਪਿਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਆਉਣਗੇ। ਇਸ 'ਤੇ ਸੁਨੀਲ ਗਰੋਵਰ ਨੇ ਕਿਹਾ ਕਿ ਤੁਸੀਂ ਸਾਨੂੰ 1500 ਰੁਪਏ ਦੇ ਦਿਓ, ਅਸੀਂ ਕਿਤੇ ਵੀ ਆ ਸਕਦੇ ਹਾਂ। ਸੁਨੀਲ ਗਰੋਵਰ ਦੀ ਗੱਲ ਨੂੰ ਅੱਗੇ ਵਧਾਉਂਦਿਆਂ ਆਮਿਰ ਕਹਿੰਦੇ ਹਨ ਆਜਾਂਦੇ ਹਾਂ ਅਸੀਂ ਲੋਕ, 1500 ਰੁਪਏ 'ਚ ਆ ਜਾਂਦੇ ਹਾਂ...
ਕਪਿਲ ਨੇ ਰਿਸ਼ਤਿਆਂ ਦੇ ਨਾਂ 'ਤੇ ਆਮਿਰ ਦੀ ਲੈਗ ਪੁਲਿੰਗ ਕੀਤੀ। ਉਨ੍ਹਾਂ ਕਿਹਾ ਕਿ ਹੁਣ ਆਮਿਰ ਨੂੰ ਸੈਟਲ ਹੋ ਜਾਣਾ ਚਾਹੀਦਾ ਹੈ। ਇਸ 'ਤੇ ਆਮਿਰ ਜ਼ੋਰ-ਜ਼ੋਰ ਨਾਲ ਹੱਸਣ ਲੱਗਦੇ ਹਨ।
ਅਰਚਨਾ ਪੂਰਨ ਸਿੰਘ ਨੇ ਆਮਿਰ ਖਾਨ ਨੂੰ ਪੁੱਛਿਆ ਕਿ ਤੁਸੀਂ ਐਵਾਰਡ ਲੈਣ ਕਿਉਂ ਨਹੀਂ ਜਾਂਦੇ? ਇਸ ਸਵਾਲ 'ਤੇ ਆਮਿਰ ਕਹਿੰਦੇ ਹਨ, 'ਸਮਾਂ ਬਹੁਤ ਕੀਮਤੀ ਹੈ। ਇਸ ਦੀ ਸਹੀ ਵਰਤੋਂ ਹੋਣੀ ਚਾਹੀਦੀ ਹੈ।”