ਬਾਕਸ ਆਫਿਸ ‘ਤੇ ਆਦਿਤਿਆ ਧਰ ਦੀ ‘ਧੁਰੰਧਰ’ ਦਾ ਡੰਕਾ, 1300 ਕਰੋੜ ਨਾਲ ਬਣੀ 2025 ਦੀ ਨੰਬਰ-1 ਫਿਲਮ
Aditya Dhar ਦੀ ਫਿਲਮ 'ਧੁਰੰਧਰ' ਨੇ 1300 ਕਰੋੜ ਰੁਪਏ ਤੋਂ ਵੱਧ ਦਾ ਵਰਲਡਵਾਈਡ ਕੁਲੈਕਸ਼ਨ ਕਰ ਕੇ ਨਾ ਸਿਰਫ ਬਾਕਸ ਆਫਿਸ 'ਤੇ ਰਾਜ ਕੀਤਾ, ਬਲਕਿ 9 ਸਾਲਾਂ 'ਚ ਚੌਥੀ ਵਾਰ ਕਿਸੇ ਹਿੰਦੀ ਫਿਲਮ ਨੂੰ ਦੇਸ਼ ਦੀ ਨੰਬਰ-1 ਫਿਲਮ ਦਾ ਖਿਤਾਬ ਵੀ ਦਿਵਾਇਆ।
Publish Date: Sun, 18 Jan 2026 03:08 PM (IST)
Updated Date: Sun, 18 Jan 2026 03:49 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਸਾਲ 2025 ਭਾਰਤੀ ਸਿਨੇਮਾ ਲਈ ਕੋਵਿਡ ਤੋਂ ਬਾਅਦ ਸਭ ਤੋਂ 'ਧੁਰੰਧਰ' ਸਾਲ ਸਾਬਿਤ ਹੋਇਆ ਹੈ। ਟਿਕਟ ਖਿੜਕੀ 'ਤੇ ਫਿਲਮਾਂ ਦੀ ਕਮਾਈ 'ਚ ਸਾਲਾਨਾ 13 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਇਸ ਕਮਾਈ ਦੇ ਪਿੱਛੇ ਸਭ ਤੋਂ ਖਾਸ ਯੋਗਦਾਨ ਸਿਨੇਮਾਘਰਾਂ ਦੀਆਂ ਟਿਕਟਾਂ ਦੀਆਂ ਕੀਮਤਾਂ 'ਚ ਹੋਇਆ 20 ਪ੍ਰਤੀਸ਼ਤ ਦਾ ਵਾਧਾ ਵੀ ਰਿਹਾ।
ਦੇਸ਼ ਭਰ ਵਿਚ ਜਨਵਰੀ 2025 ਤੋਂ ਜਨਵਰੀ 2026 ਤਕ 38 ਫਿਲਮਾਂ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕਰ ਗਈਆਂ। ਇਸ ਵਿਚ ਇਸ ਸਾਲ ਜਨਵਰੀ ਵਿਚ ਰਿਲੀਜ਼ ਹੋਈ ਫਿਲਮ 'ਸ਼ੰਕਰ ਵਰ ਪ੍ਰਸਾਦ ਗਰੂ' ਵੀ ਸ਼ਾਮਲ ਹੈ।
ਆਦਿਤਿਆ ਧਰ ਦੀ ਫਿਲਮ 'ਧੁਰੰਧਰ' ਨੇ 1300 ਕਰੋੜ ਰੁਪਏ ਤੋਂ ਵੱਧ ਦਾ ਵਰਲਡਵਾਈਡ ਕੁਲੈਕਸ਼ਨ ਕਰ ਕੇ ਨਾ ਸਿਰਫ ਬਾਕਸ ਆਫਿਸ 'ਤੇ ਰਾਜ ਕੀਤਾ, ਬਲਕਿ 9 ਸਾਲਾਂ 'ਚ ਚੌਥੀ ਵਾਰ ਕਿਸੇ ਹਿੰਦੀ ਫਿਲਮ ਨੂੰ ਦੇਸ਼ ਦੀ ਨੰਬਰ-1 ਫਿਲਮ ਦਾ ਖਿਤਾਬ ਵੀ ਦਿਵਾਇਆ। ਉੱਥੇ ਹੀ, ਦੱਖਣ ਭਾਰਤੀ ਫਿਲਮਾਂ ਦੇ ਦਬਦਬੇ ਦੇ ਵਿਚਕਾਰ ਹਿੰਦੀ ਸਿਨੇਮਾ ਨੇ 'ਵਾਰ-2', 'ਛਾਵਾ' ਤੇ 'ਸਈਆਰਾ' ਵਰਗੀਆਂ ਹਿੱਟ ਫਿਲਮਾਂ ਨਾਲ ਜ਼ੋਰਦਾਰ ਵਾਪਸੀ ਕੀਤੀ ਹੈ। ਇਸ ਤੋਂ ਇਲਾਵਾ ਮਲਿਆਲਮ ਸਿਨੇਮਾ ਦੇ ਕਾਰੋਬਾਰ 'ਚ ਵੀ ਕਰੀਬ 100% ਦਾ ਉਛਾਲ ਦੇਖਿਆ ਗਿਆ ਹੈ।
ਸਾਲ 2024 'ਚ ਅੱਲੂ ਅਰਜੁਨ ਦੀ 'ਪੁਸ਼ਪਾ-2: ਦ ਰੂਲ' 1600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਨਾਲ ਦੇਸ਼ ਵਿਚ ਪਹਿਲੇ ਨੰਬਰ 'ਤੇ ਸੀ। 2023 'ਚ 'ਜਵਾਨ' (1150 ਕਰੋੜ), 2020 'ਚ 'ਤਾਾਨਾਜੀ' (368 ਕਰੋੜ) ਤੇ 2019 ਵਿਚ 'ਵਾਰ' (475.5 ਕਰੋੜ) ਕਮਾਈ ਦੇ ਮਾਮਲੇ 'ਚ ਆਪਣੇ ਸਾਲ ਦੀਆਂ ਨੰਬਰ ਵਨ ਫਿਲਮਾਂ ਰਹੀਆਂ।
ਮਲਿਆਲਮ ਫਿਲਮਾਂ ਦਾ ਕਾਰੋਬਾਰ 2024 ਦੇ 572 ਕਰੋੜ ਤੋਂ ਵਧ ਕੇ 1165 ਕਰੋੜ ਤੱਕ ਪਹੁੰਚ ਗਿਆ। 2017 'ਚ 'ਬਾਹੂਬਲੀ' (1800 ਕਰੋੜ), 2021 'ਚ 'ਪੁਸ਼ਪਾ: ਦ ਰਾਈਜ਼' (378 ਕਰੋੜ) ਅਤੇ 2022 'ਚ 'RRR' (1253 ਕਰੋੜ) ਵਰਗੀਆਂ ਤੇਲਗੂ ਫਿਲਮਾਂ ਕਮਾਈ 'ਚ ਹਿੰਦੀ ਫਿਲਮਾਂ ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਰਹੀਆਂ ਸਨ।