ਉਨ੍ਹਾਂ ਕਿਹਾ ਕਿ ਇਹ ਦੇਸ਼ ਗ਼ੈਰ-ਕਾਨੂੰਨੀ ਨਸ਼ੇ ਦੀਆਂ ਦਵਾਈਆਂ ਅਤੇ ਉਨ੍ਹਾਂ ਦੇ ਕੱਚੇ ਮਾਲ ਦਾ ਉਤਪਾਦਨ ਅਤੇ ਤਸਕਰੀ ਕਰ ਕੇ ਅਮਰੀਕਾ ਅਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੇ ਹਨ। ਸੋਮਵਾਰ ਨੂੰ ਕਾਂਗਰਸ ਨੂੰ ਦਿੱਤੇ ਗਏ 'ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ' ’ਚ ਟਰੰਪ ਨੇ ਕਿਹਾ ਕਿ ਉਨ੍ਹਾਂ 23 ਦੇਸ਼ਾਂ ਨੂੰ ਡਰੱਗਸ ਦੀ ਤਸਕਰੀ ਜਾਂ ਗ਼ੈਰ ਕਾਨੂੰਨੀ ਨਸ਼ੇ ਦੀਆਂ ਦਵਾਈਆਂ ਬਣਾਉਣ ਵਾਲੇ ਮੁੱਖ ਦੇਸ਼ਾਂ ਦੇ ਤੌਰ 'ਤੇ ਪਛਾਣਿਆ ਹੈ।
ਨਿਊਯਾਰਕ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ, ਅਫਗਾਨਿਸਤਾਨ, ਭਾਰਤ ਅਤੇ ਪਾਕਿਸਤਾਨ ਨੂੰ ਡਰੱਗਸ ਦੀ ਤਸਕਰੀ ਜਾਂ ਗ਼ੈਰ-ਕਾਨੂੰਨੀ ਨਸ਼ੇ ਦੀਆਂ ਦਵਾਈਆਂ ਬਣਾਉਣ ਵਾਲੇ 23 ਮੁੱਖ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਗ਼ੈਰ-ਕਾਨੂੰਨੀ ਨਸ਼ੇ ਦੀਆਂ ਦਵਾਈਆਂ ਅਤੇ ਉਨ੍ਹਾਂ ਦੇ ਕੱਚੇ ਮਾਲ ਦਾ ਉਤਪਾਦਨ ਅਤੇ ਤਸਕਰੀ ਕਰ ਕੇ ਅਮਰੀਕਾ ਅਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੇ ਹਨ। ਸੋਮਵਾਰ ਨੂੰ ਕਾਂਗਰਸ ਨੂੰ ਦਿੱਤੇ ਗਏ 'ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ' ’ਚ ਟਰੰਪ ਨੇ ਕਿਹਾ ਕਿ ਉਨ੍ਹਾਂ 23 ਦੇਸ਼ਾਂ ਨੂੰ ਡਰੱਗਸ ਦੀ ਤਸਕਰੀ ਜਾਂ ਗ਼ੈਰ ਕਾਨੂੰਨੀ ਨਸ਼ੇ ਦੀਆਂ ਦਵਾਈਆਂ ਬਣਾਉਣ ਵਾਲੇ ਮੁੱਖ ਦੇਸ਼ਾਂ ਦੇ ਤੌਰ 'ਤੇ ਪਛਾਣਿਆ ਹੈ।
ਇਸ ਸੂਚੀ ’ਚ ਅਫਗਾਨਿਸਤਾਨ, ਬਹਾਮਾਸ, ਬੇਲੀਜ਼, ਬੋਲੀਵੀਆ, ਮਿਆਂਮਾਰ, ਚੀਨ, ਕੋਲੰਬੀਆ, ਕੋਸਟਾ ਰਿਕਾ, ਡੋਮਿਨਿਕਨ ਗਣਰਾਜ, ਐਕਵਾਡੋਰ, ਅਲ ਸਲਵਾਡੋਰ, ਗੁਆਟੇਮਾਲਾ, ਹੈਤੀ, ਹੋਂਡੂਰਾਸ, ਭਾਰਤ, ਜਮੈਕਾ, ਲਾਓਸ, ਮੈਕਸੀਕੋ, ਨਿਕਾਰਾਗੁਆ, ਪਾਕਿਸਤਾਨ, ਪਨਾਮਾ, ਪੇਰੂ ਅਤੇ ਵੈਨੇਜ਼ੂਏਲਾ ਸ਼ਾਮਲ ਹਨ। ਵ੍ਹਾਈਟ ਹਾਊਸ ਨੇ ਜਾਣਕਾਰੀ ਦਿੱਤੀ ਕਿ ਟਰੰਪ ਨੇ ਸੰਸਦ ਨੂੰ ਇਹ ਸੂਚੀ ਸੌਂਪੀ, ਜਿਸ ਵਿਚ ਇਹ ਦੇਸ਼ ਅਮਰੀਕਾ ਵਿਚ ਗ਼ੈਰ ਕਾਨੂੰਨੀ ਨਸ਼ੇ ਦੀਆਂ ਦਵਾਈਆਂ ਦੀ ਸਪਲਾਈ ਅਤੇ ਤਸਕਰੀ ਲਈ ਜ਼ਿੰਮੇਵਾਰ ਮੰਨੇ ਗਏ ਹਨ। ਵਿਦੇਸ਼ ਮੰਤਰਾਲੇ ਨੇ ਇਨ੍ਹਾਂ 23 ਦੇਸ਼ਾਂ ਬਾਰੇ ਰਾਸ਼ਟਰਪਤੀ ਦੇ ਫ਼ੈਸਲੇ ਦਾ ਐਲਾਨ ਕੀਤਾ। ਇਨ੍ਹਾਂ ’ਚੋਂ ਅਫਗਾਨਿਸਤਾਨ, ਬੋਲੀਵੀਆ, ਮਿਆਂਮਾਰ, ਕੋਲੰਬੀਆ ਅਤੇ ਵੈਨੇਜ਼ੂਏਲਾ ਵਰਗੇ ਪੰਜ ਦੇਸ਼ ਹਨ, ਜਿਨ੍ਹਾਂ ਨੂੰ ਯੋਗਤਾ ਦੀ ਕਮੀ ਲਈ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਨ੍ਹਾਂ ਨੂੰ ਨਸ਼ੀਲੀਆਂ ਵਸਤਾਂ ਖ਼ਿਲਾਫ਼ ਆਪਣੇ ਯਤਨਾਂ ਨੂੰ ਬਿਹਤਰ ਬਣਾਉਣ ਲਈ ਕਿਹਾ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਸਾਫ ਕੀਤਾ ਕਿ ਇਹ ਸੂਚੀ ਭੂਗੋਲਿਕ, ਵਪਾਰਕ ਅਤੇ ਆਰਥਿਕ ਕਾਰਕਾਂ ਦੇ ਆਧਾਰ 'ਤੇ ਬਣਾਈ ਗਈ ਹੈ, ਜੋ ਡਰੱਗਸ ਦੀ ਤਸਕਰੀ ਜਾਂ ਉਤਪਾਦਨ ਨੂੰ ਵਧਾਉਂਦੇ ਹਨ, ਭਾਵੇਂ ਕਿਸੇ ਸਰਕਾਰ ਨੇ ਨਸ਼ੇ ਦੀਆਂ ਵਸਤਾਂ ’ਤੇ ਕੰਟਰੋਲ ਲਈ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਹੋਣ।