ਅਮਰੀਕਾ 'ਚ ਪੈਂਟਾਗਨ ਨੇੜੇ ਬੱਸ ਹਾਦਸਾ: 23 ਲੋਕ ਜ਼ਖ਼ਮੀ, 10 ਰੱਖਿਆ ਵਿਭਾਗ ਦੇ ਮੁਲਾਜ਼ਮ ਵੀ ਸ਼ਾਮਲ
ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਦੀ ਪ੍ਰੈਸ ਰਿਲੀਜ਼ ਅਨੁਸਾਰ, ਓਮਨੀ ਰਾਈਡ (OmniRide) ਅਤੇ ਫੇਅਰਫੈਕਸ ਕਨੈਕਟਰ (Fairfax Connector) ਦੀਆਂ ਟ੍ਰਾਂਜ਼ਿਟ ਬੱਸਾਂ ਸਵੇਰੇ ਕਰੀਬ 7:20 ਵਜੇ ਮੈਟਰੋ ਐਕਸੈਸ ਰੋਡ 'ਤੇ ਆਪਸ ਵਿੱਚ ਟਕਰਾ ਗਈਆਂ। ਇਹ ਹਾਦਸਾ ਪੈਂਟਾਗਨ ਬੱਸ ਸਟਾਪ ਅਤੇ ਸਾਊਥ ਪਾਰਕਿੰਗ ਲਾਟ ਦੇ ਬਿਲਕੁਲ ਨੇੜੇ ਵਾਪਰਿਆ।
Publish Date: Sat, 25 Apr 2026 08:06 AM (IST)
Updated Date: Sat, 25 Apr 2026 08:08 AM (IST)
ਏ.ਪੀ., ਵਾਸ਼ਿੰਗਟਨ: ਅਮਰੀਕਾ ਦੇ ਪੈਂਟਾਗਨ ਨੇੜੇ ਸ਼ੁੱਕਰਵਾਰ ਸਵੇਰੇ ਦੋ ਬੱਸਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ 23 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 10 ਰੱਖਿਆ ਵਿਭਾਗ (Department of Defense) ਦੇ ਕਰਮਚਾਰੀ ਸ਼ਾਮਲ ਹਨ।
ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਦੀ ਪ੍ਰੈਸ ਰਿਲੀਜ਼ ਅਨੁਸਾਰ, ਓਮਨੀ ਰਾਈਡ (OmniRide) ਅਤੇ ਫੇਅਰਫੈਕਸ ਕਨੈਕਟਰ (Fairfax Connector) ਦੀਆਂ ਟ੍ਰਾਂਜ਼ਿਟ ਬੱਸਾਂ ਸਵੇਰੇ ਕਰੀਬ 7:20 ਵਜੇ ਮੈਟਰੋ ਐਕਸੈਸ ਰੋਡ 'ਤੇ ਆਪਸ ਵਿੱਚ ਟਕਰਾ ਗਈਆਂ। ਇਹ ਹਾਦਸਾ ਪੈਂਟਾਗਨ ਬੱਸ ਸਟਾਪ ਅਤੇ ਸਾਊਥ ਪਾਰਕਿੰਗ ਲਾਟ ਦੇ ਬਿਲਕੁਲ ਨੇੜੇ ਵਾਪਰਿਆ।
ਹਾਦਸੇ ਤੋਂ ਬਾਅਦ 18 ਜ਼ਖ਼ਮੀਆਂ ਨੂੰ ਅਗਲੇਰੀ ਡਾਕਟਰੀ ਜਾਂਚ ਅਤੇ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। 5 ਲੋਕਾਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।
ਆਰਲਿੰਗਟਨ ਫਾਇਰ ਵਿਭਾਗ ਅਤੇ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਚਲਾਇਆ। ਹਾਦਸੇ ਦੀ ਜਾਂਚ ਚੱਲ ਰਹੀ ਹੈ, ਜਿਸ ਕਾਰਨ ਮੈਟਰੋ ਐਕਸੈਸ ਰੋਡ ਨੂੰ ਬੰਦ ਕਰ ਦਿੱਤਾ ਗਿਆ ਸੀ।
ਪੈਂਟਾਗਨ ਟ੍ਰਾਂਜ਼ਿਟ ਸੈਂਟਰ ਨੂੰ ਵੀ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਅਤੇ ਬੱਸ ਸੇਵਾਵਾਂ ਨੂੰ ਪੈਂਟਾਗਨ ਸਿਟੀ ਸਟੇਸ਼ਨ ਵੱਲ ਮੋੜ ਦਿੱਤਾ ਗਿਆ, ਜਿਸ ਕਾਰਨ ਸਵੇਰ ਦੀ ਆਵਾਜਾਈ ਕਈ ਘੰਟਿਆਂ ਤੱਕ ਪ੍ਰਭਾਵਿਤ ਰਹੀ।
ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਹਾਲੇ ਤੱਕ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਏਜੰਸੀਆਂ ਵੀਡੀਓ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ।