ਚੀਨ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ 11 ਅਰਬ ਡਾਲਰ ਦੇ ਹਥਿਆਰਾਂ ਦੀ ਵਿਕਰੀ ਕਰੇਗਾ ਅਮਰੀਕਾ
ਵਿਦੇਸ਼ ਮੰਤਰੀ ਨੇ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਹਥਿਆਰਾਂ ਨਾਲ ਤਾਈਵਾਨ ਦੀ ਸੁਤੰਤਰਤਾ ’ਚ ਮਦਦ ਕਰ ਕੇ ਅਮਰੀਕਾ ਆਪਣੇ ਉੱਪਰ ਹੀ ਮੁਸੀਬਤ ਮੁੱਲ ਲੈ ਰਿਹਾ ਹੈ। ਚੀਨ ਨੂੰ ਰੋਕਣ ਲਈ ਤਾਈਵਾਨ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਨਾਕਾਮ ਹੋਵੇਗੀ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਤਜਵੀਜ਼ਸ਼ੁਦਾ ਹਥਿਆਰ ਵਿਕਰੀ ’ਚ ਅੱਠ ਵਸਤਾਂ ਸ਼ਾਮਲ ਹਨ।
Publish Date: Thu, 18 Dec 2025 08:40 PM (IST)
Updated Date: Thu, 18 Dec 2025 08:43 PM (IST)
ਵਾਸ਼ਿੰਗਟਨ (ਰਾਇਟਰ) : ਅਮਰੀਕਾ ਨੇ ਬੁੱਧਵਾਰ ਨੂੰ ਤਾਈਵਾਨ ਨੂੰ 11.1 ਅਰਬ ਡਾਲਰ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਤਾਈਵਾਨ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਅਮਰੀਕੀ ਹਥਿਆਰ ਪੈਕੇਜ ਹੈ। ਇਹ ਐਲਾਨ ਤਾਈਵਾਨ ਦੇ ਵਿਦੇਸ਼ ਮੰਤਰੀ ਲਿਨ ਚਿਯਾ-ਲੰਗ ਦੀ ਪਿਛਲੇ ਹਫਤੇ ਵਾਸ਼ਿੰਗਟਨ ’ਚ ਅਣਐਲਾਨੀ ਯਾਤਰਾ ਦੇ ਬਾਅਦ ਹੋਇਆ ਹੈ, ਜਿੱਥੇ ਉਨ੍ਹਾਂ ਨੇ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਤਾਈਵਾਨ ਸਰਕਾਰ ਬੀਜਿੰਗ ਦੇ ਪ੍ਰਭੂਸੱਤਾ ਦੇ ਦਾਅਵਿਆਂ ਨੂੰ ਖਾਰਜ ਕਰਦੀ ਹੈ। ਇਸ ਮਨਜ਼ੂਰੀ ਦੇ ਬਾਅਦ ਚੀਨ ਬੁਖਲਾ ਗਿਆ ਹੈ।
ਵਿਦੇਸ਼ ਮੰਤਰੀ ਨੇ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਹਥਿਆਰਾਂ ਨਾਲ ਤਾਈਵਾਨ ਦੀ ਸੁਤੰਤਰਤਾ ’ਚ ਮਦਦ ਕਰ ਕੇ ਅਮਰੀਕਾ ਆਪਣੇ ਉੱਪਰ ਹੀ ਮੁਸੀਬਤ ਮੁੱਲ ਲੈ ਰਿਹਾ ਹੈ। ਚੀਨ ਨੂੰ ਰੋਕਣ ਲਈ ਤਾਈਵਾਨ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਨਾਕਾਮ ਹੋਵੇਗੀ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਤਜਵੀਜ਼ਸ਼ੁਦਾ ਹਥਿਆਰ ਵਿਕਰੀ ’ਚ ਅੱਠ ਵਸਤਾਂ ਸ਼ਾਮਲ ਹਨ। ਇਸ ਵਿਚ ਹਿਮਰਸ ਰਾਕੇਟ ਸਿਸਟਮ, ਹਾਵਿਤਜ਼ਰ, ਜੈਵਲੀਨ ਟੈਂਕ ਰੋਕੂ ਮਿਜ਼ਾਈਲਾਂ, ਅਲਟੀਅਸ ਲੋਇਟਰਿੰਗ ਮੁਨੀਸ਼ਨ ਡ੍ਰੋਨ ਤੇ ਹੋਰ ਉਪਕਰਨਾਂ ਦੇ ਪੁਰਜ਼ੇ ਸ਼ਾਮਲ ਹਨ। ਪੈਂਟਾਗਨ ਨੇ ਹਥਿਆਰਾਂ ਦੇ ਸੌਦੇ ਦੇ ਵੇਰਵੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਥਿਆਰਾਂ ਦੀ ਵਿਕਰੀ ਤਾਈਵਾਨ ਦੇ ਆਰਮਡ ਦਸਤਿਆਂ ਦੇ ਆਧੁਨਿਕੀਕਰਨ ਤੇ ਭਰੋਸੇਯੋਗ ਰੱਖਿਆਤਮਕ ਸਮਰੱਥਾ ਬਣਾਈ ਰੱਖਣ ਦੀਆਂ ਨਿਰੰਤਰ ਕੋਸ਼ਿਸ਼ਾਂ ਦਾ ਸਮਰਥਨ ਕਰ ਕੇ ਅਮਰੀਕੀ ਰਾਸ਼ਟਰੀ, ਆਰਥਿਕ ਤੇ ਸੁਰੱਖਿਆ ਹਿੱਤਾਂ ਦੀ ਪੂਰਤੀ ਕਰਦੀ ਹੈ।
ਯੂਐੱਸ-ਤਾਈਵਾਨ ਬਿਜ਼ਨਸ ਕੌਂਸਲ ਦੇ ਚੇਅਰਮੈਨ ਰੂਪਰਟ ਹੈਮੰਡ-ਚੈਂਬਰਸ ਨੇ ਕਿਹਾ ਕਿ ਹਿਮਰਸ ਵਰਗੇ ਹਥਿਆਰ, ਜਿਨ੍ਹਾਂ ਦੀ ਯੂਕਰਨੇ ਨੇ ਰੂਸੀ ਫ਼ੌਜਾਂ ਦੇ ਖਿਲਾਫ਼ ਵੱਡੇ ਪੱਧਰ ’ਤੇ ਵਰਤੋਂ ਕੀਤੀ ਹੈ, ਚੀਨ ਦੀ ਹਮਲਾਵਰ ਫ਼ੌਜ ਨੂੰ ਤਬਾਹ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ। ਵਾਸ਼ਿੰਗਟਨ ਦੇ ਬੀਜਿੰਗ ਦੇ ਨਾਲ ਰਸਮੀ ਕੂਟਨੀਤਕ ਸਬੰਧ ਹਨ, ਪਰ ਤਾਈਵਾਨ ਦੇ ਨਾਲ ਗੈਰਰਸਮੀ ਸਬੰਧ ਬਣਾਏ ਰੱਖਦਾ ਹੈ ਤੇ ਟਾਪੂ ਦਾ ਸਭ ਤੋਂ ਮਹੱਤਵਪੂਰਣ ਹਥਿਆਰ ਸਪਲਾਇਰ ਹੈ।