ਆਸਟ੍ਰੇਲੀਆ 'ਚ ਇਸ ਦਿਨ ਤੋਂ ਹੋਵੇਗੀ ਸਮਾਂ ਤਬਦੀਲੀ, ਏਨੇ ਘੰਟੇ ਹੋ ਜਾਣਗੀਆਂ ਘੜੀਆਂ ਅੱਗੇ, ਜਾਣੋ ਕਿਉਂ ਵਰਤਿਆ ਜਾਂਦਾ ਹੈ ਇਹ ਨਿਯਮ
ਹਰ ਸਾਲ ਆਸਟ੍ਰੇਲੀਆ ਦੇ ਇੰਨਾ ਸੂਬਿਆਂ ਵਿੱਚ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇੱਕ ਘੰਟਾ ਪਿੱਛੇ ਹੋ ਜਾਂਦੀਆਂ ਹਨ ਤੇ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਮੁੜ ਇੱਕ ਘੰਟੇ ਦੇ ਲਈ ਅੱਗੇ ਹੋ ਜਾਦੀਆਂ ਹਨ।ਇਹ ਤਬਦੀਲੀ ਸੂਰਜੀ ਰੋਸ਼ਨੀ ਦੀ ਵੱਧ ਵਰਤੋ ਤੇ ਬਿਜਲੀ ਦੀ ਬਚਤ ਕਰਨ ਦੇ ਲਈ ਕੀਤੀ ਜਾਂਦੀ ਹੈ।
Publish Date: Sat, 04 Oct 2025 11:28 AM (IST)
Updated Date: Sat, 04 Oct 2025 11:32 AM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬਰਨ : ਆਸਟ੍ਰੇਲੀਆ ਦੇ ਕਈ ਸੂਬਿਆਂ ਵਿੱਚ “ਡੇ ਲਾਈਟ ਸੇਵਿੰਗ” ਨਿਯਮ ਦੇ ਤਹਿਤ ਐਤਵਾਰ 5 ਅਕਤੂਬਰ ਸਵੇਰੇ ਦੋ ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ ਇੱਕ ਘੰਟਾ ਅੱਗੇ ਹੋ ਜਾਣਗੀਆਂ।ਇਹ ਸਮਾਂ ਤਬਦੀਲੀ ਇੱਥੋਂ ਦੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕਟੋਰੀਆ, ਆਸਟ੍ਰੇਲਅੀਨ ਕੈਪੀਟਲ ਟੈਰੀਟਰੀ, ਤਸਮਾਨੀਆ ਤੇ ਸਾੳੇੂਥ ਆਸਟ੍ਰੇਲੀਆ ਵਿੱਚ ਹੋਵੇਗੀ ਤੇ ਬਾਕੀ ਸੂਬਿਆਂ ਨੋਰਦਰਨ ਟੈਰੀਟਰੀ, ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਵਿੱਚ ਇਹ ਸਮਾਂ ਤਬਦੀਲੀ ਨਹੀਂ ਹੋਵੇਗੀ।
ਹਰ ਸਾਲ ਆਸਟ੍ਰੇਲੀਆ ਦੇ ਇੰਨਾ ਸੂਬਿਆਂ ਵਿੱਚ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇੱਕ ਘੰਟਾ ਪਿੱਛੇ ਹੋ ਜਾਂਦੀਆਂ ਹਨ ਤੇ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਮੁੜ ਇੱਕ ਘੰਟੇ ਦੇ ਲਈ ਅੱਗੇ ਹੋ ਜਾਦੀਆਂ ਹਨ।ਇਹ ਤਬਦੀਲੀ ਸੂਰਜੀ ਰੋਸ਼ਨੀ ਦੀ ਵੱਧ ਵਰਤੋ ਤੇ ਬਿਜਲੀ ਦੀ ਬਚਤ ਕਰਨ ਦੇ ਲਈ ਕੀਤੀ ਜਾਂਦੀ ਹੈ।
ਸਮਾਂ ਤਬਦੀਲੀ ਨਾਲ ਭਾਰਤੀ ਸਮੇਂ ਦੇ ਨਾਲ ਕਰੀਬ ਸਾਢੇ ਪੰਜ ਘੰਟੇ ਦਾ ਫਰਕ ਰਹਿ ਜਾਵੇਗਾ।ਬਿਜਲੀ ਬਚਤ ਕਰਨ ਦਾ ਇਹ ਸੁਝਾਅ ਬੈਂਨਜਾਮੀਨ ਫਰੈਂਕਲਿਨ ਨੇ ਦਿੱਤਾ ਸੀ ਜੋ ਅੱਜ ਵੀ ਬਿਜਲੀ ਦੀ ਬਚਤ ਦੇ ਲਈ ਸਹਾਈ ਹੋ ਰਿਹਾ ਹੈ।