ਹਿਪੋਕੈਂਪਸ ’ਚ ਜ਼ਿਾਦਾਤਰ ਨਿਊਰਾਨਸ ਸਰਗਰਮੀ ਦੇ ਦੋ ਉਲਟ ਪੈਟਰਨਾਂ ਦਾ ਅਨੁਸਰਨ ਕਰਦੇ ਹੋਏ ਦੇਖੇ ਗਏ। ਇਕ ਸਮੂਹ ’ਚ, ਜਿਵੇਂ ਹੀ ਚੂਹੇ ਨੇ ਚੱਲਣਾ ਸ਼ੁਰੂ ਕੀਤਾ ਸਰਗਰਮੀ ’ਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਨਾਲ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਦੂਰੀ ਗਣਨਾ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।ਦੂਜੇ ਗਰੁੱਪ ’ਚ ਚੂਹੇ ਦੇ ਚੱਲਣਾ ਸ਼ੁਰੂ ਕਰਨ ’ਤੇ ਸਰਗਰਮੀ ਘੱਟ ਹੋ ਗਈ ਤੇ ਜਿਵੇਂ-ਜਿਵੇਂ ਚੂਹਾ ਅੱਗੇ ਵਧਦਾ ਹੈ, ਸਰਗਰਮੀ ਲਗਾਤਾਰ ਵਧਦੀ ਗਈ।

ਚੂਹਿਆਂ ’ਤੇ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਦਿਮਾਗ ਦੇ ਹਿਪੋਕੈਂਪਸ ’ਚ ਮੌਜੂਦ ਕੋਸ਼ਿਕਾਵਾਂ ਕਿਸੇ ਵਿਅਕਤੀ ਨੂੰ ਤੈਅ ਕੀਤੀ ਗਈ ਦੂਰੀ ਦਾ ਪਤਾ ਲਗਾਉਣ ’ਚ ਕਿਵੇਂ ਮਦਦ ਕਰਦੀ ਹੈ। ਇਹ ਕੋਸ਼ਿਕਾਵਾਂ ਯਾਦਦਾਸ਼ਤ ਤੇ ਦਿਸ਼ਾ-ਨਿਰਦੇਸ਼ ਦੋਵਾਂ ਲਈ ਮਹੱਤਵਪੂਰਣ ਹਨ। ਸਿੱਟੇ ਵਜੋਂ ਅਲਜਾਇਮਰ ਬਿਮਾਰੀ ਦੇ ਸ਼ੁਰੂਆਤੀ ਪੜਾਵਾਂ ਨੂੰ ਸਮਝਣ ’ਚ ਮਦਦਗਾਰ ਹੋ ਸਕਦੇ ਹਨ, ਜਿੱਥੇ ਰੋਗੀਆਂ ਨੂੰ ਦੂਰੀ ਤੇ ਸਮਾਂ ਦਾ ਅਨੁਮਾਨ ਲਗਾਉਣ ’ਚ ਮੁਸ਼ਕਲ ਹੁੰਦੀ ਹੈ।
ਅਮਰੀਕਾ ਦੇ ਮੈਕਸ ਪਲੈਂਕ ਫਲੋਰੀਡਾ ਇੰਸਟੀਚਿਊਟ ਫਾਰ ਨਿਊਰੋਸਾਇੰਸ ਦੇ ਖੋਜਕਰਤਾਵਾਂ ਨੇ ਚੂਹਿਆਂ ਨੂੰ ਇਕ ਨਿਸ਼ਚਿਤ ਦੂਰੀ ਤੱਕ ਦੌੜਨ ਦੀ ਸਿਖਲਾਈ ਦਿੱਤੀ, ਜਿੱਥੇ ਕੋਈ ਦ੍ਰਿਸ਼ ਚਿੰਨ੍ਹ ਨਹੀਂ ਸਨ। ਕਿਉਂਕਿ ਵਾਤਾਵਰਣ ’ਚ ਬਾਹਰੀ ਸੰਕੇਤਾਂ ਦੀ ਕਮੀ ਸੀ, ਇਸ ਲਈ ਚੂਹਿਆਂ ਲਈ ਆਪਣੀਆਂ ਸਰਗਰਮੀਆਂ ’ਤੇ ਨਜ਼ਰ ਰੱਖਣਾ ਹੀ ਇਹ ਅਨੁਮਾਨ ਲਗਾਉਣ ਦਾ ਇਕੋ ਇਕ ਤਰੀਕਾ ਸੀ ਕਿ ਉਨ੍ਹਾਂ ਨੇ ਕਿੰਨੀ ਦੂਰੀ ਤੈਅ ਕੀਤੀ ਹੈ। ਟੀਮ ਨੇ ਇਸ ਦੌਰਾਨ ਹਿਪੋਕੈਂਪਸ ’ਚ ਨਿਊਰਾਨਸ ਦੀ ਬਿਜਲੀ ਸਰਗਰਮੀ ਦੀ ਸਮੀਖਿਆ ਕੀਤੀ। ਨੇਚਰ ਕਮਿਊਨੀਕੇਸ਼ਨਸ ਮੈਗਜ਼ੀਨ ’ਚ ਛਪੇ ਇਸ ਅਧਿਐਨ ਦੇ ਸੀਨੀਅਰ ਲੇਖਕ ਤੇ ਖੋਜ ਗਰੁੱਪ ਦੇ ਇਕ ਪ੍ਰਮੁੱਖ ਯਿੰਗਕਸੂ ਵਾਂਗ ਨੇ ਕਿਹਾ ਕਿ ਇਸ ਅਧਿਐਨ ’ਚ ਅਸੀਂ ਹਨੇਰੇ ’ਚ ਚੱਲਣ ਵਰਗੀਆਂ ਸਥਿਤੀਆਂ ਦੀ ਨਕਲ ਕਰਨ ਲਈ ਸੰਭਵ ਸੰਵੇਦੀ ਸੰਕੇਤਾਂ ਨੂੰ ਹਟਾ ਦਿੱਤਾ।
ਇਨ੍ਹਾਂ ਹਾਲਾਤ ’ਚ ਅਸੀਂ ਪਾਇਆ ਕਿ ਸਿਰਫ਼ ਕੁਝ ਹੀ ਹਿਪੋਕੈਂਪਸ ਕੋਸ਼ਿਕਾਵਾਂ ਨੇ ਇਕ ਖਾਸ ਥਾਂ ਜਾਂ ਇਕ ਖਾਸ ਸਮੇਂ ਦਾ ਸੰਕੇਤ ਦਿੱਤਾ। ਇਸ ਸਮੀਖਿਆ ਨੇ ਟੀਮ ਨੂੰ ਇਹ ਸੋਚਣ ’ਤੇ ਮਜਬੂਰ ਕਰ ਦਿੱਤਾ ਕਿ ਬਾਕੀ ਨਿਊਰਾਨਸ ਕੀ ਕਰ ਰਹੇ ਸਨ। ਹਿਪੋਕੈਂਪਸ ’ਚ ਜ਼ਿਾਦਾਤਰ ਨਿਊਰਾਨਸ ਸਰਗਰਮੀ ਦੇ ਦੋ ਉਲਟ ਪੈਟਰਨਾਂ ਦਾ ਅਨੁਸਰਨ ਕਰਦੇ ਹੋਏ ਦੇਖੇ ਗਏ। ਇਕ ਸਮੂਹ ’ਚ, ਜਿਵੇਂ ਹੀ ਚੂਹੇ ਨੇ ਚੱਲਣਾ ਸ਼ੁਰੂ ਕੀਤਾ ਸਰਗਰਮੀ ’ਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਨਾਲ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਦੂਰੀ ਗਣਨਾ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।ਦੂਜੇ ਗਰੁੱਪ ’ਚ ਚੂਹੇ ਦੇ ਚੱਲਣਾ ਸ਼ੁਰੂ ਕਰਨ ’ਤੇ ਸਰਗਰਮੀ ਘੱਟ ਹੋ ਗਈ ਤੇ ਜਿਵੇਂ-ਜਿਵੇਂ ਚੂਹਾ ਅੱਗੇ ਵਧਦਾ ਹੈ, ਸਰਗਰਮੀ ਲਗਾਤਾਰ ਵਧਦੀ ਗਈ। ਸਰਗਰਮੀ ਦੇ ਦੋ ਅਲੱਗ-ਅਲੱਗ ਪੜਾਅ ਦੂਰੀ ਲਈ ਇਕ ਤੰਤਰਿਕਾ ਕੋਡ ਦੇ ਰੂਪ ’ਚ ਕੰਮ ਕਰਦੇ ਹਨ। ਅਲੱਗ-ਅਲੱਗ ਰੈਪਿੰਗ ਰਫਤਾਰ ਵਾਲੇ ਨਿਊਰਾਨਸ ਦਾ ਇਸਤੇਮਾਲ ਕਰ ਕੇ ਦਿਮਾਗ ’ਚ ਛੋਟੀ ਤੇ ਲੰਬੀ ਦੋਵੇਂ ਦੂਰੀਆਂ ਨੂੰ ਟਰੈਕ ਕੀਤਾ ਜਾ ਸਕਦਾ ਹੈ। ਮੁੱਖ ਖੋਜਕਰਤਾ ਤੇ ਪੀਐੱਚਡੀ ਵਿਦਿਆਰਥੀ ਰਾਫੇਲ ਹੈਲਡਮੈਨ ਨੇਕਿਹਾ ਕਿ ਅਸੀਂ ਪਾਇਆ ਕਿ ਦਿਮਾਗ ਰੈਪਿੰਗ ਸਰਗਰਮੀ ਪੈਟਰਨ ਦਿਖਾਉਣ ਵਾਲੇ ਨਿਊਰਾਨਸ ਦਾ ਇਸਤੇਮਾਲ ਕਰ ਕੇ ਇਸ ਕੰਮ ਨੂੰ ਹੱਲ ਕਰਨ ਲਈ ਜ਼ਰੂਰੀ ਚੱਲੀ ਹੋਈ ਦੂਰੀ ਜਾਂ ਬੀਤੇ ਸਮੇਂ ਨੂੰ ਐਨਕੋਡ ਕਰਦਾ ਹੈ। ਇਹ ਪਹਿਲੀ ਵਾਰੀ ਹੈ ਕਿ ਜਦੋਂ ਹਿਪੋਕੈਂਪਸ ’ਚ ਦੂਰੀ ਨੂੰ ਉਸ ਤਰੀਕੇ ਨਾਲ ਐਨਕੋਡ ਕੀਤਾ ਗਿਆ ਜਿਹੜੇ ਮਸ਼ਹੂਰ ਥਾਂ ਆਧਾਰਤ ਕੋਡਿੰਗ ਤੋਂ ਅਲੱਗ ਹਨ। ਇਹ ਸਿੱਟਾ ਸਾਡੀ ਇਸ ਸਮਝ ਨੂੰ ਵਧਾਉਂਦੇ ਹਨ ਕਿ ਹਿਪੋਕੈਂਪਸ ਸਮੇਂ ਤੇ ਦੂਰੀ ਨੂੰ ਐਨਕੋਡ ਕਰਨ ਲਈ ਥਾਂ-ਆਧਾਰਤ ਕੋਡਿੰਗ ਦੇ ਇਲਾਵਾ ਰੈਪਿੰਗ ਪੈਟਰਨ ਸਮੇਤ ਕਈ ਰਣਨੀਤੀਆਂ ਦਾ ਇਸਤੇਮਾਲ ਕਰ ਰਿਹਾ ਹੈ।
ਪੀਟੀਆਈ