ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੇ ਡਾਟਾ ’ਤੇ ਆਧਾਰਿਤ ਹੈਨਲੀ ਪਾਸਪੋਰਟ ਇੰਡੈਕਸ ਅਨੁਸਾਰ ਅਮਰੀਕੀ ਪਾਸਪੋਰਟ ਧਾਰਕਾਂ ਨੂੰ ਹੁਣ 227 ’ਚੋਂ ਸਿਰਫ 180 ਦੇਸ਼ਾਂ ’ਚ ਬਿਨਾਂ ਵੀਜ਼ਾ ਯਾਤਰਾ ਦੀ ਸਹੂਲਤ ਹੈ। ਇਹ ਗਿਣਤੀ ਇਕ ਦਹਾਕੇ ਪਹਿਲਾਂ ਦੇ ਟੌਪ ਰੈਂਕ ਦੇ ਮੁਕਾਬਲੇ ਕਾਫੀ ਘੱਟ ਹੈ।
ਨਵੀਂ ਦਿੱਲੀ (ਆਈਏਐੱਨਐੱਸ) : ਅਮਰੀਕੀ ਪਾਸਪੋਰਟ ਜੋ ਕਦੀ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਮੰਨਿਆ ਜਾਂਦਾ ਸੀ, ਪਹਿਲੀ ਵਾਰ ਹੈਨਲੀ ਪਾਸਪੋਰਟ ਇੰਡੈਕਸ ਦੀ ਟੌਪ-10 ਸੂਚੀ ’ਚੋਂ ਬਾਹਰ ਹੋ ਗਿਆ ਹੈ। 20 ਸਾਲ ਪਹਿਲਾਂ ਸ਼ੁਰੂ ਹੋਈ ਇਸ ਰੈਂਕਿੰਗ ’ਚ ਅਮਰੀਕਾ ਹੁਣ 12ਵੇਂ ਸਥਾਨ ’ਤੇ ਖ਼ਿਸਕ ਗਿਆ ਹੈ ਤੇ ਮਲੇਸ਼ੀਆ ਨਾਲ ਇਸ ਸਥਾਨ ਨੂੰ ਸਾਂਝਾ ਕਰ ਰਿਹਾ ਹੈ। ਇਹ ਗਿਰਾਵਟ ਆਲਮੀ ਕੂਟਨੀਤੀ ਤੇ ਵੀਜ਼ਾ ਨੀਤੀਆਂ ’ਚ ਬਦਲਾਅ ਦਾ ਸਿੱਟਾ ਹੈ, ਜਿਸਨੇ ਅਮਰੀਕੀ ਪਾਸਪੋਰਟ ਦੀ ਤਾਕਤ ਨੂੰ ਘੱਟ ਕਰ ਦਿੱਤਾ ਹੈ। ਟਰੰਪ ਦੀਆਂ ਉਥਲ-ਪੁਥਲ ਭਰੀਆਂ ਨੀਤੀਆਂ ਨੂੰ ਵੀ ਇਸਦੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੇ ਡਾਟਾ ’ਤੇ ਆਧਾਰਿਤ ਹੈਨਲੀ ਪਾਸਪੋਰਟ ਇੰਡੈਕਸ ਅਨੁਸਾਰ ਅਮਰੀਕੀ ਪਾਸਪੋਰਟ ਧਾਰਕਾਂ ਨੂੰ ਹੁਣ 227 ’ਚੋਂ ਸਿਰਫ 180 ਦੇਸ਼ਾਂ ’ਚ ਬਿਨਾਂ ਵੀਜ਼ਾ ਯਾਤਰਾ ਦੀ ਸਹੂਲਤ ਹੈ। ਇਹ ਗਿਣਤੀ ਇਕ ਦਹਾਕੇ ਪਹਿਲਾਂ ਦੇ ਟੌਪ ਰੈਂਕ ਦੇ ਮੁਕਾਬਲੇ ਕਾਫੀ ਘੱਟ ਹੈ।
ਸਿੰਗਾਪੁਰ ਨੰਬਰ ਇਕ, ਚੀਨ ਦੀ ਰੈਂਕਿੰਗ ਵੀ ਸੁਧਰੀ
ਸਿੰਗਾਪੁਰ 193 ਦੇਸ਼ਾਂ ’ਚ ਵੀਜ਼ਾਮੁਕਤ ਯਾਤਰਾ ਨਾਲ ਪਹਿਲੇ ਸਥਾਨ ’ਤੇ ਹੈ, ਜਦਕਿ ਦੱਖਣੀ ਕੋਰੀਆ (190) ਤੇ ਜਾਪਾਨ (189) ਲੜੀਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਚੀਨ ਨੇ ਪਿਛਲੇ ਇਕ ਦਹਾਕੇ ’ਚ ਆਪਣੀ ਪਾਸਪੋਰਟ ਤਾਕਤ ’ਚ ਜ਼ਬਰਦਸਤ ਇਜ਼ਾਫਾ ਕੀਤਾ ਹੈ। 2015 ’ਚ 94ਵੇਂ ਸਥਾਨ ’ਤੇ ਰਿਹਾ ਚੀਨ ਹੁਣ 64ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਿਸ ਵਿਚ 37 ਹੋਰ ਦੇਸ਼ਾਂ ’ਚ ਵੀਜ਼ਾਮੁਕਤ ਯਾਤਰਾ ਦੀ ਸਹੂਲਤ ਸ਼ਾਮਲ ਹੋਈ ਹੈ ਤੇ ਕੁੱਲ ਗਿਣਤੀ 82 ’ਤੇ ਪਹੁੰਚ ਗਈ ਹੈ। ਇਸਦੇ ਉਲਟ ਚੀਨ 76 ਦੇਸ਼ਾਂ ਦੇ ਲੋਕਾਂ ਨੂੰ ਬਿਨਾਂ ਵੀਜ਼ਾ ਆਪਣੇ ਇਥੇ ਆਉਣ ਦੀ ਇਜਾਜ਼ਤ ਦਿੰਦਾ ਹੈ, ਜੋ ਅਮਰੀਕਾ ਤੋਂ 30 ਵੱਧ ਹੈ। ਹਾਲ ਹੀ ਵਿਚ ਚੀਨ ਨੇ ਰੂਸ ਨੂੰ ਵੀ ਆਪਣੀ ਵੀਜ਼ਾਮੁਕਤ ਸੂਚੀ ’ਚ ਸ਼ਾਮਲ ਕੀਤਾ ਹੈ। ਭਾਰਤ ਇਸ ਸੂਚੀ ’ਚ 85ਵੇਂ ਸਥਾਨ ’ਤੇ ਹੈ ਤੇ ਇਥੋਂ ਦੇ ਨਾਗਰਿਕ 57 ਦੇਸ਼ਾਂ ’ਚ ਵੀਜ਼ਾ ਫ੍ਰੀ ਯਾਤਰਾ ਦਾ ਆਨੰਦ ਲੈਂਦੇ ਹਨ।
ਤਾਕਤਵਰ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ
ਰੈਂਕ ਦੇਸ਼
1. ਸਿੰਗਾਪੁਰ
2. ਦੱਖਣੀ ਕੋਰੀਆ
3. ਜਾਪਾਨ
4. ਜਰਮਨੀ, ਇਟਲੀ, ਲਗਜ਼ਮਬਰਗ, ਸਪੇਨ, ਸਵਿਟਜ਼ਰਲੈਂਡ
5. ਆਸਟ੍ਰੀਆ, ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ
6. ਗ੍ਰੀਸ, ਹੰਗਰੀ, ਨਿਊਜ਼ੀਲੈਂਡ, ਨਾਰਵੇ, ਪੁਰਤਗਾਲ, ਸਵੀਡਨ
7. ਆਸਟ੍ਰੇਲੀਆ, ਜੇਕੀਆ, ਮਾਲਟਾ, ਪੋਲੈਂਡ
8. ਕ੍ਰੋਏਸ਼ੀਆ, ਐਸਟੋਨੀਆ, ਯੂਏਈ, ਬ੍ਰਿਟੇਨ
9. ਕੈਨੇਡਾ
10. ਲਾਤਵੀਆ, ਲਿੰਚੈਂਸਟਾਈਨ
ਭਾਰਤ ਤੇ ਆਸਪਾਸ ਦੀ ਪਾਸਪੋਰਟ ਦੀ ਹਾਲਤ
ਰੈਂਕ ਦੇਸ਼
64. ਚੀਨ
85. ਭਾਰਤ
92. ਭੂਟਾਨ
96. ਮਿਆਂਮਾਰ
100. ਬੰਗਲਾਦੇਸ਼
101. ਨੇਪਾਲ
101. ਪਾਕਿਸਤਾਨ
106. ਅਫ਼ਗਾਨਿਸਤਾਨ