ਇਹ ਵੀਡੀਓ ਕੈਨਾਲ ਸਟ੍ਰੀਟ 'ਤੇ ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੀ ਕਥਿਤ ਛਾਪੇਮਾਰੀ (Red) ਦੇ ਕੁਝ ਦਿਨਾਂ ਬਾਅਦ ਆਇਆ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਨਿਊਯਾਰਕ ਸ਼ਹਿਰ ਦੇ ਅਗਲੇ ਮੇਅਰ ਜੋਹਰਾਨ ਮਮਦਾਨੀ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਨੇ ICE ਅਧਿਕਾਰੀਆਂ ਦਾ ਸਾਹਮਣਾ ਕੀਤੇ ਜਾਣ 'ਤੇ ਪ੍ਰਵਾਸੀਆਂ (Immigrants) ਦੇ ਅਧਿਕਾਰਾਂ ਬਾਰੇ ਦੱਸਿਆ ਹੈ। ਇਹ ਵੀਡੀਓ ਕੈਨਾਲ ਸਟ੍ਰੀਟ 'ਤੇ ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੀ ਕਥਿਤ ਛਾਪੇਮਾਰੀ (Red) ਦੇ ਕੁਝ ਦਿਨਾਂ ਬਾਅਦ ਆਇਆ ਹੈ।
ਐਤਵਾਰ ਦੇਰ ਰਾਤ ਪੋਸਟ ਕੀਤੀ ਗਈ ਕਲਿੱਪ ਵਿੱਚ ਉਨ੍ਹਾਂ ਨੇ ਕਿਹਾ, "ਜੇ ਤੁਸੀਂ ਆਪਣੇ ਅਧਿਕਾਰਾਂ ਨੂੰ ਜਾਣਦੇ ਹੋ ਤਾਂ ਅਸੀਂ ਸਾਰੇ ICE ਦਾ ਸਾਹਮਣਾ ਕਰ ਸਕਦੇ ਹਾਂ।" ਉਨ੍ਹਾਂ ਨੇ ਸ਼ਹਿਰ ਦੇ ਤਿੰਨ ਮਿਲੀਅਨ ਤੋਂ ਵੱਧ ਪ੍ਰਵਾਸੀ ਨਿਵਾਸੀਆਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ।
ਇਸ ਵੀਡੀਓ ਨੂੰ ਮਮਦਾਨੀ ਨੇ X 'ਤੇ ਕੈਪਸ਼ਨ ਨਾਲ ਪੋਸਟ ਕੀਤਾ, ਜਿਸ ਵਿੱਚ ਲਿਖਿਆ ਸੀ, 'ਆਪਣੇ ਅਧਿਕਾਰਾਂ ਨੂੰ ਜਾਣੋ। ਆਪਣੇ ਗੁਆਂਢੀਆਂ ਦੀ ਰੱਖਿਆ ਕਰੋ। ਨਿਊਯਾਰਕ ਸਾਰੇ ਪ੍ਰਵਾਸੀਆਂ ਲਈ ਇੱਕ ਸ਼ਹਿਰ ਹੈ ਅਤੇ ਹਮੇਸ਼ਾ ਰਹੇਗਾ।'
ਮੇਅਰ ਨੇ ਪ੍ਰਵਾਸੀਆਂ ਦੇ ਅਧਿਕਾਰਾਂ 'ਤੇ ਵੀਡੀਓ ਕੀਤੀ ਜਾਰੀ
ਮਮਦਾਨੀ ਨੇ ਕਿਹਾ ਕਿ ਉਹ ਹਰ ਇੱਕ ਨਿਊ ਯਾਰਕਰ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਏਜੰਟ ਜੱਜ ਦੇ ਦਸਤਖਤ ਕੀਤੇ ਹੋਏ ਨਿਆਂਇਕ ਵਾਰੰਟ (Judicial Warrant) ਤੋਂ ਬਿਨਾਂ ਤੁਹਾਡੇ ਘਰ, ਸਕੂਲ ਜਾਂ ਤੁਹਾਡੇ ਕੰਮ ਕਰਨ ਦੀ ਜਗ੍ਹਾ ਦੀਆਂ ਨਿੱਜੀ ਥਾਵਾਂ ਵਿੱਚ ਨਹੀਂ ਵੜ ਸਕਦੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਅਧਿਕਾਰੀ ਅਜਿਹੇ ਕਾਗਜ਼ਾਤ ਦਿਖਾ ਸਕਦੇ ਹਨ ਜੋ ਇਸ ਤਰ੍ਹਾਂ ਦਿਖਦੇ ਹਨ ਅਤੇ ਤੁਹਾਨੂੰ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਤੁਹਾਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ, "ਪਰ ਉਨ੍ਹਾਂ ਨੇ ਅੱਗੇ ਕਿਹਾ, ਇਹ ਗਲਤ ਹੈ।"
Know your rights. Protect your neighbors.
New York is — and always will be — a city for all immigrants. pic.twitter.com/nuntRzgEwq
— Zohran Kwame Mamdani (@ZohranKMamdani) December 7, 2025
ਵਾਰੰਟ ਤੋਂ ਬਿਨਾਂ ICE ਘਰ 'ਚ ਨਹੀਂ ਵੜ ਸਕਦੀ
ICE ਨੂੰ ਕਾਨੂੰਨੀ ਤੌਰ 'ਤੇ ਤੁਹਾਡੇ ਨਾਲ ਝੂਠ ਬੋਲਣ ਦੀ ਇਜਾਜ਼ਤ ਹੈ ਪਰ ਤੁਹਾਨੂੰ ਚੁੱਪ ਰਹਿਣ ਦਾ ਅਧਿਕਾਰ ਹੈ। ਮਮਦਾਨੀ ਨੇ ਇਹ ਵੀ ਸਲਾਹ ਦਿੱਤੀ ਕਿ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਹ ਉਦੋਂ ਤੱਕ ਪੁੱਛ ਸਕਦੇ ਹਨ 'ਕੀ ਮੈਂ ਜਾਣ ਲਈ ਆਜ਼ਾਦ ਹਾਂ?' ਜਦੋਂ ਤੱਕ ਉਨ੍ਹਾਂ ਨੂੰ ਸਾਫ਼ ਜਵਾਬ ਨਾ ਮਿਲ ਜਾਵੇ। ਉਨ੍ਹਾਂ ਕਿਹਾ ਕਿ ਨਿਊ ਯਾਰਕਰਸ ਨੂੰ ICE ਏਜੰਟਾਂ ਦੀ ਫਿਲਮ ਬਣਾਉਣ ਦੀ ਇਜਾਜ਼ਤ ਹੈ, ਬਸ਼ਰਤੇ ਉਹ ਗ੍ਰਿਫਤਾਰੀ ਵਿੱਚ ਦਖਲ ਨਾ ਦੇਣ।
ਨਿਊਯਾਰਕ ਪ੍ਰਵਾਸੀਆਂ ਦਾ ਹਮੇਸ਼ਾ ਕਰੇਗਾ ਸਵਾਗਤ
ਉਨ੍ਹਾਂ ਨੇ ਕਿਹਾ, 'ਸ਼ਾਂਤ ਰਹੋ। ਉਨ੍ਹਾਂ ਦੀ ਜਾਂਚ ਵਿੱਚ ਰੁਕਾਵਟ ਨਾ ਪਾਓ, ਗ੍ਰਿਫਤਾਰੀ ਦਾ ਵਿਰੋਧ ਨਾ ਕਰੋ ਜਾਂ ਭੱਜੋ ਨਹੀਂ' ਉਨ੍ਹਾਂ ਦੁਹਰਾਇਆ ਕਿ ਵਿਰੋਧ ਕਰਨ ਦਾ ਅਧਿਕਾਰ ਸੰਵਿਧਾਨਕ ਤੌਰ 'ਤੇ ਸੁਰੱਖਿਅਤ ਹੈ। ਹਾਲ ਹੀ ਵਿੱਚ ਮਮਦਾਨੀ ਨੇ ਖੁਦ ਨੂੰ ਸ਼ਹਿਰ ਦੇ ਅੰਦਰ ਹਮਲਾਵਰ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਦੇ ਕੱਟੜ ਵਿਰੋਧੀ ਦੇ ਤੌਰ 'ਤੇ ਪੇਸ਼ ਕੀਤਾ ਸੀ।
ਆਪਣਾ ਵੀਡੀਓ ਖਤਮ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਨਿਊਯਾਰਕ ਹਮੇਸ਼ਾ ਪ੍ਰਵਾਸੀਆਂ ਦਾ ਸਵਾਗਤ ਕਰੇਗਾ ਅਤੇ ਮੈਂ ਆਪਣੇ ਪ੍ਰਵਾਸੀ ਭਰਾਵਾਂ ਅਤੇ ਭੈਣਾਂ ਦੀ ਰੱਖਿਆ, ਸਮਰਥਨ ਲਈ ਹਰ ਦਿਨ ਲੜਾਂਗਾ।" ਉਨ੍ਹਾਂ ਦੇ ਸੰਦੇਸ਼ ਤੋਂ ਬਾਅਦ ਕਈ ਅਜਿਹੀਆਂ ਕਾਰਵਾਈਆਂ ਹੋਈਆਂ ਜਿਨ੍ਹਾਂ ਨਾਲ ਸ਼ਹਿਰ ਵਿੱਚ ਤਣਾਅ ਵਧ ਗਿਆ ਹੈ।