ਰੀਗਨ ਨੈਸ਼ਨਲ ਡਿਫੈਂਸ ਫੋਰਮ ’ਚ, ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਚੀਨ ਦੇ ਬੇਹੱਦ ਫ਼ੌਜੀ ਵਾਧੇ 'ਤੇ ਸਖ਼ਤ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਚੀਨ ਜਿਸ ਰਫ਼ਤਾਰ ਨਾਲ ਜਲਸੈਨਾ ਅਤੇ ਪਰਮਾਣੂ ਸਮਰੱਥਾਵਾਂ ਦਾ ਨਿਰਮਾਣ ਕਰ ਰਿਹਾ ਹੈ, ਉਹ ਇਤਿਹਾਸਕ ਹੈ ਅਤੇ ਅਮਰੀਕਾ ਨੂੰ ਤੁਰੰਤ ਆਪਣੇ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

ਵਾਸ਼ਿੰਗਟਨ, ਆਈਏਐੱਨਐੱਸ : ਅਮਰੀਕਾ ਨੇ ਚੀਨ ਦੇ ਤੇਜ਼ੀ ਨਾਲ ਵਧ ਰਹੇ ਫ਼ੌਜੀ ਵਿਸਥਾਰ ਨੂੰ ਆਲਮੀ ਅਤੇ ਖੇਤਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਦੱਸਦੇ ਹੋਏ ਇਹ ਸੰਕੇਤ ਦਿੱਤਾ ਹੈ ਕਿ ਇਹ ਭਾਰਤ ਸਣੇ ਹਿੰਦ-ਪ੍ਰਸ਼ਾਂਤ ਦੇ ਦੇਸ਼ਾਂ ਲਈ ਇਕ ਆਸਨ ਚੁਣੌਤੀ ਬਣ ਚੁੱਕਾ ਹੈ।
ਰੀਗਨ ਨੈਸ਼ਨਲ ਡਿਫੈਂਸ ਫੋਰਮ ’ਚ, ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਚੀਨ ਦੇ ਬੇਹੱਦ ਫ਼ੌਜੀ ਵਾਧੇ 'ਤੇ ਸਖ਼ਤ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਚੀਨ ਜਿਸ ਰਫ਼ਤਾਰ ਨਾਲ ਜਲਸੈਨਾ ਅਤੇ ਪਰਮਾਣੂ ਸਮਰੱਥਾਵਾਂ ਦਾ ਨਿਰਮਾਣ ਕਰ ਰਿਹਾ ਹੈ, ਉਹ ਇਤਿਹਾਸਕ ਹੈ ਅਤੇ ਅਮਰੀਕਾ ਨੂੰ ਤੁਰੰਤ ਆਪਣੇ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਹੈਗਸੇਥ ਨੇ ਕਿਹਾ ਕਿ ਚੀਨ ਨਾ ਸਿਰਫ਼ ਪਰਮਾਣੂ ਹਥਿਆਰਾਂ ਨੂੰ ਵਧਾ ਰਿਹਾ ਹੈ, ਸਗੋਂ ਰੂਸ ਨਾਲ ਫ਼ੌਜੀ ਸਹਿਯੋਗ ਨੂੰ ਵੀ ਡੂੰਘਾ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਚੀਨ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਜਲਸੈਨਾ ਹੈ ਅਤੇ ਉਹ ਪਰਮਾਣੂ ਬਲਾਂ ਦਾ ਵੀ ਨਵੀਨੀਕਰਨ ਕਰ ਰਿਹਾ ਹੈ। ਚੀਨ ਦੇ ਹਰੇਕ ਅੱਠ ਜੰਗੀ ਜਹਾਜ਼ਾਂ ’ਤੇ ਅਮਰੀਕਾ ਦੇ ਕੋਲ ਸਿਰਫ਼ ਦੋ ਹਨ। ਚੀਨ ਦੀ ਜਹਾਜ਼ ਬਣਾਉਣ ਦੀ ਸਮਰੱਥਾ ਅਮਰੀਕਾ ਦੇ ਮੁਕਾਬਲ ’ਚ 230 ਫ਼ੀਸਦ ਵੱਧ ਹੈ। ਮੰਤਰੀ ਨੇ ਮੰਨਿਆ ਕਿ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਅਮਰੀਕਾ ਨੂੰ ਉਤਪਾਦਨ ਸਮਰੱਥਾ ਵਧਾਉਣ, ਤਕਨੀਕੀ ਨਵੀਨਤਾ ਤੇਜ਼ ਕਰਨ ਅਤੇ ਰੱਖਿਆ ਖੇਤਰ ਵਿਚ ਜ਼ਰੂਰੀ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ।
ਹਾਲਾਂਕਿ ਰੱਖਿਆ ਮੰਤਰੀ ਨੇ ਸਿੱਧਾ ਭਾਰਤ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਦੇ ਬਿਆਨ ਭਾਰਤ ਦੀਆਂ ਉਨ੍ਹਾਂ ਚਿੰਤਾਵਾਂ ਨਾਲ ਮੇਲ ਖਾਂਦੇ ਹਨ, ਜਿਨ੍ਹਾਂ ’ਚ ਹਿੰਦ ਮਹਾਸਾਗਰ ਖੇਤਰ ’ਚ ਚੀਨ ਦੀ ਵੱਧਦੀ ਮੌਜੂਦਗੀ, ਦੱਖਣੀ ਚੀਨ ਸਮੁੰਦਰ ਦਾ ਫ਼ੌਜੀਕਰਨ ਅਤੇ ਪਾਕਿਸਤਾਨ ਨਾਲ ਉਸਦਾ ਰੱਖਿਆ ਸਹਿਯੋਗ ਸ਼ਾਮਲ ਹਨ। ਭਾਰਤ ਪਹਿਲਾਂ ਹੀ ਕਵਾਡ, ਸਾਂਝੇ ਅਭਿਆਸਾਂ ਅਤੇ ਤਕਨੀਕੀ ਭਾਈਵਾਲੀ ਰਾਹੀਂ ਅਮਰੀਕਾ ਨਾਲ ਆਪਣੇ ਸਮੁੰਦਰੀ ਸਹਿਯੋਗ ਸਮਰੱਥਾ ਨੂੰ ਵਧਾ ਚੁੱਕਾ ਹੈ।
ਭਾਰਤ ਲਈ ਚੀਨ ਦੇ ਜਹਾਜ਼ਾਂ, ਮਿਜ਼ਾਈਲਾਂ ਅਤੇ ਗੋਲ਼ਾ-ਬਾਰੂਦ ਦੇ ਵੱਡੇ ਪੈਮਾਨੇ ’ਤੇ ਨਿਰਮਾਣ ਦੀ ਸਮਰੱਥਾ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ। ਇਸ ਦੇ ਜਵਾਬ ’ਚ, ਭਾਰਤ ਨੇ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨਾਲ ਸਮੁੰਦਰੀ ਭਾਈਵਾਲੀ ਨੂੰ ਮਜ਼ਬੂਤ ਕੀਤਾ ਹੈ ਅਤੇ ਹਿੰਦ ਮਹਾਸਾਗਰ ’ਚ ਆਪਣੀ ਜਲਸੈਨਾ ਦੀ ਪਹੁੰਚ ਨੂੰ ਮਜ਼ਬੂਤ ਕੀਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਵਿਸ਼ਾਲ ਸਮਰੱਥਾਵਾਂ ਵਿਚ ਨਿਵੇਸ਼ ਕੀਤਾ ਹੈ, ਜਿਸ ਵਿਚ ਜੰਗੀ ਜਹਾਜ਼, ਪਣਡੁੱਬੀਆਂ, ਲੰਬੀ ਦੂਰੀ ਦੇ ਨਿਗਰਾਨੀ ਹਵਾਈ ਜਹਾਜ਼ ਅਤੇ ਮਨੁੱਖ ਰਹਿਤ ਪ੍ਰਣਾਲੀਆਂ ਸ਼ਾਮਲ ਹਨ।
ਡਰੱਗ ਮਾਫੀਆ ਦੇ ਖ਼ਿਲਾਫ਼ ਹਮਲੇ ਪੂਰੀ ਤਰ੍ਹਾਂ ਜਾਇਜ਼
ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਕਿਹਾ ਕਿ 2 ਸਤੰਬਰ ਨੂੰ ਕੈਰੇਬੀਅਨ ਸਮੁੰਦਰ ’ਚ ਡਰੱਗਸ ਨਾਲ ਭਰੀ ਬੇੜੀ ’ਤੇ ਕੀਤੇ ਗਏ ਹਮਲੇ ਦਾ ਉਹ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਵੀਰਵਾਰ ਨੂੰ ਸੈਨੇਟ ’ਚ ਕਾਂਗਰਸ ਦੇ ਮੈਂਬਰਾਂ ਦੇ ਸਾਹਮਣੇ ਇਸ ਹਮਲੇ ਨਾਲ ਜੁੜੀ ਵੀਡੀਓ ਫੁਟੇਜ ਦਿਖਾ ਕੇ ਹੈਗਸੇਥ ਤੋਂ ਸਵਾਲ ਕੀਤਾ ਗਿਆ ਸੀ।
ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ’ਚ ਬਚੇ ਦੋ ਕਥਿਤ ਡਰੱਗ ਤਸਕਰਾਂ ਨੂੰ ਮਾਰਨ ਲਈ ਦੂਜੀ ਵਾਰ ਹਮਲੇ ਦਾ ਹੁਕਮ ਦਿੱਤਾ ਗਿਆ ਸੀ। ਇਸ ਹਮਲੇ ਦਾ ਰੀਗਨ ਨੈਸ਼ਨਲ ਡਿਫੈਂਸ ਫੋਰਮ ’ਚ ਹੈਗਸੇਥ ਨੇ ਸਮਰਥਨ ਕੀਤਾ। ਟਰੰਪ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਦੂਜੀ ਵਾਰ ਹਮਲੇ ਦਾ ਹੁਕਮ ਹੈਗਸੇਥ ਨੇ ਨਹੀਂ, ਬਲਕਿ ਐਡਮਿਰਲ ਫ੍ਰੈਂਕ ਬ੍ਰੈਡਲੀ ਨੇ ਦਿੱਤਾ ਸੀ, ਜੋ ਸੰਯੁਕਤ ਵਿਸ਼ੇਸ਼ ਆਪ੍ਰੇਸ਼ਨ ਕਮਾਂਡ ਦਾ ਅਗਵਾਈ ਕਰ ਰਹੇ ਸਨ। ਦੱਸਣਾ ਮਹੱਤਵਪੂਰਨ ਹੈ ਕਿ ਟਰੰਪ ਪ੍ਰਸ਼ਾਸਨ ਨੇ ਵੇਨੇਜ਼ੂਏਲਾ ਤੋਂ ਕਥਿਤ ਤੌਰ ’ਤੇ ਡਰੱਗ ਤਸਕਰੀ ਦੇ ਖ਼ਿਲਾਫ਼ 2 ਸਤੰਬਰ ਤੋਂ ਮੁਹਿੰਮ ਸ਼ੁਰੂ ਕੀਤੀ ਸੀ। ਹੁਣ ਤੱਕ 22 ਹਮਲੇ ਕੀਤੇ ਜਾ ਚੁੱਕੇ ਹਨ।