ਅਮਰੀਕਾ ਨੇ ਅਪਾਚੇ ਹੈਲੀਕਾਪਟਰ ਤੇ ਐੱਮ777 ਹੋਵਿਤਜ਼ਰ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ, ਭਾਰਤ ਲਈ ਕਿਉਂ ਅਹਿਮ ਹੈ ਇਹ ਡੀਲ?
ਐੱਮ777ਏ2 ਅਲਟਰਾ-ਲਾਈਟ ਹੋਵਿਤਜ਼ਰ ਲਈ ਵੀ ਲੰਬੇ ਸਮੇਂ ਦੀਆਂ ਦੇਖਰੇਖ ਮਦਦ ਸੇਵਾਵਾਂ ਖਰੀਦਣ ਦੀ ਅਪੀਲ ਕੀਤੀ ਸੀ। ਅਪਾਚੇ ਹੈਲੀਕਾਪਟਰਾਂ ਤੇ ਹੋਵਿਤਜ਼ਰਾਂ ਦੇ ਲਈ ਸਹਾਇਕ ਸੇਵਾਵਾਂ ਦੀ ਸੰਭਾਵੀ ਵਿਕਰੀ ਵਿਦੇਸ਼ੀ ਫ਼ੌਜੀ ਵਿਕਰੀ ਪ੍ਰਬੰਧ ਦੇ ਤਹਿਤ ਕੀਤੀ ਜਾਵੇਗੀ।
Publish Date: Tue, 19 May 2026 07:04 PM (IST)
Updated Date: Tue, 19 May 2026 07:06 PM (IST)
ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਨੇ ਭਾਰਤ ਲਈ 42.82 ਕਰੋੜ ਡਾਲਰ ਦੇ ਦੋ ਸੰਭਾਵੀ ਵਿਦੇਸ਼ੀ ਫ਼ੌਜੀ ਵਿਕਰੀ ਪੈਕੇਜਿਜ਼ ਨੂੰ ਮਨਜ਼ੂਰੀ ਦਿੱਤੀ ਹੈ। ਇਸਦੇ ਤਹਿਤ ਅਪਾਚੇ ਹੈਲੀਕਾਪਟਰਾਂ ਲਈ ਮਦਦ ਸੇਵਾਵਾਂ ਤੇ ਸਬੰਧਤ ਯੰਤਰ 19.82 ਕਰੋੜ ਅਮਰੀਕੀ ਡਾਲਰ ਦੀ ਅੰਦਾਜ਼ਨ ਲਾਗਰ ’ਤੇ ਵੇਚਣ ਦੀ ਮਨਜ਼ੂਰੀ ਦੇਣ ਦੇ ਨਾਲ-ਨਾਲ ਐੱਮ777ਏ2 ਅਲਟਰਾ-ਲਾਈਟ ਹੋਵਿਤਜ਼ਰ ਤੋਪਾਂ ਦੀ ਦੇਖ-ਰੇਖ ਸੇਵਾਵਾਂ ਲਈ ਲਗਪਗ 23 ਕਰੋੜ ਅਮਰੀਕੀ ਡਾਲਰ ਦੀ ਅੰਦਾਜ਼ਨ ਲਾਗਤ ’ਤੇ ਮਨਜ਼ੂਰੀ ਦਿੱਤੀ ਗਈ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਦੱਸਿਆ ਕਿ ਅਪਾਚੇ ਸਹਾਇਕ ਸੇਵਾਵਾਂ ਮੂਲ ਨਿਰਮਾਤਾ ਬੋਇੰਗ ਤੇ ਲਾਕਹੀਡ ਮਾਰਟਿਨ ਦੇਣਗੇ। ਉਥੇ ਹੀ, ਹੋਵਿਤਜ਼ਰ ਦੀਆਂ ਸਹਾਇਕ ਸੇਵਾਵਾਂ ਲਈ ਬਰਤਾਨੀਆ ਦੇ ਕੰਬਰੀਆ ਸਥਿਤ ਬੀਏਈ ਸਿਸਟਮਜ਼ ਹੋਵੇਗਾ। ਉਸਨੇ ਕਿਹਾ ਕਿ ਭਾਰਤ ਨੇ ਏਐੱਚ-64ਈ ਅਪਾਚੇ ਦੇਖਰੇਖ ਮਦਦ ਸੇਵਾਵਾਂ, ਅਮਰੀਕੀ ਸਰਕਾਰ ਤੇ ਕਰਾਰ ਇੰਜੀਨੀਅਰਿੰਗ, ਤਕਨੀਕੀ ਤੇ ਰਸਦ ਮਦਦ ਸੇਵਾਵਾਂ, ਤਕਨੀਕੀ ਡਾਟਾ ਤੇ ਪ੍ਰਕਾਸ਼ਨ, ਮੁਲਾਜ਼ਮਾਂ ਦੀ ਟ੍ਰੇਨਿੰਗ ਤੇ ਰਸਦ ਤੇ ਇਸ ਨਾਲ ਸਬੰਧਤ ਹੋਰਨਾਂ ਚੀਜ਼ਾਂ ਨੂੰ ਖ਼ਰੀਦਣ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਐੱਮ777ਏ2 ਅਲਟਰਾ-ਲਾਈਟ ਹੋਵਿਤਜ਼ਰ ਲਈ ਵੀ ਲੰਬੇ ਸਮੇਂ ਦੀਆਂ ਦੇਖਰੇਖ ਮਦਦ ਸੇਵਾਵਾਂ ਖਰੀਦਣ ਦੀ ਅਪੀਲ ਕੀਤੀ ਸੀ। ਅਪਾਚੇ ਹੈਲੀਕਾਪਟਰਾਂ ਤੇ ਹੋਵਿਤਜ਼ਰਾਂ ਦੇ ਲਈ ਸਹਾਇਕ ਸੇਵਾਵਾਂ ਦੀ ਸੰਭਾਵੀ ਵਿਕਰੀ ਵਿਦੇਸ਼ੀ ਫ਼ੌਜੀ ਵਿਕਰੀ ਪ੍ਰਬੰਧ ਦੇ ਤਹਿਤ ਕੀਤੀ ਜਾਵੇਗੀ।
ਵਿਦੇਸ਼ ਵਿਭਾਗ ਨੇ ਕਿਹਾ ਕਿ ਹੈਲੀਕਾਪਟਰਾਂ ਤੇ ਹੋਵਿਤਜ਼ਰ ਦੀ ਤਜਵੀਜ਼ਸ਼ੁਦਾ ਵਿਕਰੀ ਅਮਰੀਕਾ ਤੇ ਭਾਰਤ ਵਿਚਾਲੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਚ ਮਦਦਗਾਰ ਹੋਵੇਗੀ। ਇਸ ਤੋਂ ਇਲਾਵਾ ਇਹ ਤਜਵੀਜ਼ਸ਼ੁਦਾ ਵਿਕਰੀ ਭਾਰਤ ਦੀ ਮੌਜੂਦਾ ਤੇ ਭਵਿੱਖ ’ਚ ਖ਼ਤਰਿਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਨੂੰ ਵਧਾਏਗੀ, ਉਸਦੀ ਘਰੇਲੂ ਰੱਖਿਆ ਨੂੰ ਮਜ਼ਬੂਤ ਤੇ ਖੇਤਰੀ ਖ਼ਤਰਿਆਂ ਨੂੰ ਰੋਕਣ ’ਚ ਮਦਦ ਕਰੇਗੀ।