79 ਸਾਲਾਂ ਦੇ ਟਰੰਪ ਪੂਰੀ ਤਰ੍ਹਾਂ ਫਿੱਟ, ਉਮਰ ਤੋਂ ਜ਼ਿਆਦਾ ਜਵਾਨ ਹੈ ਦਿਲ; ਸਿਹਤ ਜਾਂਚ ’ਚ 14 ਸਾਲ ਘੱਟ ਪਾਈ ਗਈ ਦਿਲ ਦੀ ਉਮਰ
ਐਤਵਾਰ ਨੂੰ ਗਾਜ਼ਾ ਜੰਗਬਬੰਦੀ ਸਮਝੌਤੇ ਦੇ ਬਾਅਦ ਉਹ ਪੱਛਮੀ ਏਸ਼ੀਆ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ•। ਟਰੰਪ ਦੇ ਡਾਕਟਰ ਸੀਨ ਬਾਰਬੇਲਾ ਨੇ ਕਿਹਾ ਕਿ ਟਰੰਪ ਦੀ ਸਿਹਤ ਠੀਕ-ਠਾਕ ਹੈ, ਉਨ੍ਹਾਂ ਦਾ ਦਿਲ, ਫੇਫੜੇ, ਤੰਤਰਿਕਾ ਸਬੰਧੀ ਹੋਰ ਸਰੀਰਕ ਪ੍ਰਦਰਸ਼ਨ ਕਾਫ਼ੀ ਬਿਹਤਰ ਹੈ।
Publish Date: Sun, 12 Oct 2025 09:12 AM (IST)
Updated Date: Sun, 12 Oct 2025 09:16 AM (IST)
ਵਾਸ਼ਿੰਗਟਨ (ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ਜਾਂਚ ਕੀਤੀ ਗਈ, ਜਿਸ ਵਿਚ ਉਹ ਬਿਲਕੁਲ ਤੰਦਰੁਸਤ ਪਾਏ ਗਏ। ਵ੍ਹਾਈਟ ਹਾਊਸ ਵਲੋਂ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਸਿਹਤ ਜਾਂਚ ’ਚ ਉਨ੍ਹਾਂ ਦੇ ਦਿਲ ਦੀ ਉਮਰ ਉਨ੍ਹਾਂ ਦੀ ਅਸਲੀ ਉਮਰ ਤੋਂ 14 ਸਾਲ ਘੱਟ ਹੈ। 79 ਸਾਲਾ ਟਰੰਪ ਜਨਵਰੀ ’ਚ ਵ੍ਹਾਈਟ ਹਾਊਸ ’ਚ ਦੁਬਾਰਾ ਚਾਰਜ ਸੰਭਾਲਣ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਅਹੁਦਾ ਸੰਭਾਲਣ ਵਾਲੇ ਸਭ ਤੋਂ ਉਮਰਦਰਾਜ਼ ਵਿਅਕਤੀ ਸਨ।
ਐਤਵਾਰ ਨੂੰ ਗਾਜ਼ਾ ਜੰਗਬਬੰਦੀ ਸਮਝੌਤੇ ਦੇ ਬਾਅਦ ਉਹ ਪੱਛਮੀ ਏਸ਼ੀਆ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ•। ਟਰੰਪ ਦੇ ਡਾਕਟਰ ਸੀਨ ਬਾਰਬੇਲਾ ਨੇ ਕਿਹਾ ਕਿ ਟਰੰਪ ਦੀ ਸਿਹਤ ਠੀਕ-ਠਾਕ ਹੈ, ਉਨ੍ਹਾਂ ਦਾ ਦਿਲ, ਫੇਫੜੇ, ਤੰਤਰਿਕਾ ਸਬੰਧੀ ਹੋਰ ਸਰੀਰਕ ਪ੍ਰਦਰਸ਼ਨ ਕਾਫ਼ੀ ਬਿਹਤਰ ਹੈ। ਟਰੰਪ ਨੇ ਆਪਣੀ ਅਗਲੀ ਅੰਤਰਰਾਸ਼ਟਰੀ ਯਾਤਰਾ ਦੀ ਤਿਆਰੀ ਲਈ ਟੀਕਾਕਰਨ ਵੀ ਕਰਵਾਇਆ ਹੈ। ਇਸ ਵਿਚ ਫਲੂ ਤੇ ਕੋਵਿਡ-19 ਬੂਸਟਰ ਟੀਕਾਕਰਨ ਸ਼ਾਮਲ ਹਨ। ਵ੍ਹਾਈਟ ਹਾਊਸ ਨੇ ਇਸ ਹਫ਼ਤੇ ਟਰੰਪ ਦੀ ਵਾਲਟਰ ਰੀਡ ਯਾਤਰਾ ਨੂੰ ਸ਼ੁਰੂਆਤ ’ਚ ਨਿਯਮਤ ਸਾਲਾਨਾ ਜਾਂਚ ਦੱਸਿਆ ਸੀ। ਹਾਲਾਂਕਿ ਟਰੰਪ ਨੇ ਅਪ੍ਰੈਲ ’ਚ ਆਪਣੀ ਸਾਲਾਨਾ ਸਰੀਰਕ ਜਾਂਚ ਕਰਵਾਈ ਸੀ। ਰਾਸ਼ਟਰਪਤੀ ਨੇ ਤਦ ਇਸ ਨੂੰ ਅਰਧ ਸਾਲਾਨਾ ਜਾਂਚ ਕਰਾਰ ਦਿੱਤਾ ਸੀ। ਟਰੰਪ ਦੀ ਅਪ੍ਰੈਲ ਦੀ ਸਰੀਰਕ ਜਾਂਚ ’ਚ ਪਾਇਆ ਗਿਆ ਕਿ ਉਹ ਕਮਾਂਡਰ ਇਨ ਚੀਫ ਦੇ ਰੂਪ ’ਚ ਸੇਵਾ ਕਰਨ ਲਈ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ।