ਕਿਸਮਤ ਹੋਵੇ ਤਾਂ ਅਜਿਹੀ! ਸ਼ੌਕ ਲਈ ਖ਼ਰੀਦਿਆ ਸੀ ਪੁਰਾਣਾ ਟੈਂਕ, ਅੰਦਰ ਦਾ ਨਜ਼ਾਰਾ ਦੇਖ ਕੇ ਦੰਗ ਰਹਿ ਗਈਆਂ ਅੱਖਾਂ
ਜਦੋਂ ਉਹ ਉਸ ਨੂੰ ਖੋਲ੍ਹ ਕੇ ਜਾਂਚ ਕਰ ਰਿਹਾ ਸੀ ਤਾਂ ਉਸ਼ਦੇ ਫਿਊਲ ਟੈਂਕ ’ਚੋਂ ਕੁਝ ਅਜਿਹਾ ਮਿਲਿਆ, ਜਿਸ ਨੂੰ ਦੇਖ ਕੇ ਵਿਅਕਤੀ ਨੂੰ ਭਰੋਸਾ ਨਹੀਂ ਹੋਇਆ ਕਿਉਂਕਿ ਉਸਨੇ ਕਦੀ ਨਹੀਂ ਸੋਚਿਆ ਸੀ ਕਿ ਟੈਂਕ ਦੇ ਅੰਦਰ ਅਜਿਹਾ ਕੁਝ ਵੀ ਮਿਲ ਸਕਦਾ ਹੈ।
Publish Date: Sun, 11 Jan 2026 08:50 AM (IST)
Updated Date: Sun, 11 Jan 2026 08:55 AM (IST)
ਲੰਡਨ (ਏਜੰਸੀ) : ਫ਼ੌਜੀ ਵਾਹਨਾਂ ਦੀ ਕੁਲੈਕਸ਼ਨ ਰੱਖਣ ਵਾਲੇ ਇਕ ਵਿਅਕਤੀ ਨੇ 30 ਹਜ਼ਾਰ ਪੌਂਡ ਭਾਵ ਕਰੀਬ 36 ਲੱਖ ਰੁਪਏ ’ਚ ਟੈਂਕ ਦੀ ਖ਼ਰੀਦ ਕੀਤੀ। ਜਦੋਂ ਉਹ ਉਸ ਨੂੰ ਖੋਲ੍ਹ ਕੇ ਜਾਂਚ ਕਰ ਰਿਹਾ ਸੀ ਤਾਂ ਉਸ਼ਦੇ ਫਿਊਲ ਟੈਂਕ ’ਚੋਂ ਕੁਝ ਅਜਿਹਾ ਮਿਲਿਆ, ਜਿਸ ਨੂੰ ਦੇਖ ਕੇ ਵਿਅਕਤੀ ਨੂੰ ਭਰੋਸਾ ਨਹੀਂ ਹੋਇਆ ਕਿਉਂਕਿ ਉਸਨੇ ਕਦੀ ਨਹੀਂ ਸੋਚਿਆ ਸੀ ਕਿ ਟੈਂਕ ਦੇ ਅੰਦਰ ਅਜਿਹਾ ਕੁਝ ਵੀ ਮਿਲ ਸਕਦਾ ਹੈ। ਮਿਰਰ ਦੀ ਰਿਪੋਰਟ ਅਨੁਸਾਰ, ਲੰਡਨ ਦੇ ਵਾਸੀ ਨਿਕਮੀਡ ਨੇ ਇਕ ਰੂਸੀ ਟੀ54/69 ਟੈਂਕ ਖ਼ਰੀਦਿਆ ਸੀ। ਉਹ ਟੈਂਕ ਨੂੰ ਮੁਰੰਮਤ ਕਰ ਕੇ ਆਪਣੇ ਫ਼ੌਜੀ ਵਾਹਨਾਂ ਨੂੰ ਅਜਾਇਬਘਰ ’ਚ ਸ਼ਾਮਲ ਕਰਨਾ ਚਾਹੁੰਦਾ ਸੀ ਪਰ ਟੈਂਕ ’ਚ ਗੋਲ਼ੀ-ਸਿੱਕਾ ਭਾਲਦੇ ਸਮੇਂ ਉਸ ਨੂੰ ਪੰਜ ਕਿੱਲੋਗ੍ਰਾਮ ਭਾਰ ਵਾਲੀਆਂ ਸੋਨੇ ਦੀਆਂ ਛੜਾਂ ਮਿਲੀਆਂ। ਇਨ੍ਹਾਂ ਅੰਦਾਜ਼ਨ ਕੀਮਤ ਦੋ ਮਿਲੀਅਨ ਪੌਂਡ (ਕਰੀਬ 24 ਕਰੋੜ ਰੁਪਏ) ਹੈ। ਇਸ ਤੋਂ ਬਾਅਦ ਉਸਨੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਛੜਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਰਸੀਦ ਦਿੱਤੀ।