ਪਾਕਿ 'ਚ ਸਿੱਖ ਲੜਕੀ ਦਾ ਧਰਮ ਬਦਲਣ ਦੇ ਮਾਮਲੇ 'ਚ ਅੱਠ ਗ੍ਰਿਫ਼ਤਾਰ, ਪੀੜਤ ਲੜਕੀ ਕੀਤੀ ਵਾਰਸਾਂ ਹਵਾਲੇ
ਪਾਕਿਸਤਾਨ 'ਚ ਸਿੱਖ ਲੜਕੀ ਨੂੰ ਅਗਵਾ ਕਰ ਕੇ ਜਬਰਨ ਧਰਮ ਬਦਲਣ ਦੇ ਮਾਮਲੇ 'ਚ ਅੱਠ ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਮਾਚਰ ਏਜੰਸੀ ਏਐੱਨਆਈ ਦੇ ਮੁਤਾਬਿਕ, ਨਨਕਾਣਾ ਸਾਹਿਬ ਪੁਲਿਸ (Punjab's Nankana Sahib police) ਨੇ ਪੀੜਤ ਸਿੱਖ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਕੱਲ੍ਹ ਪੀੜਤ ਸਿੱਖ ਲੜਕੀ ਦੇ ਵਾਰਸਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮਦਦ ਦੀ ਫਰਿਆਦ ਕੀਤੀ ਹੈ।
Publish Date: Sat, 31 Aug 2019 10:11 AM (IST)
Updated Date: Sat, 31 Aug 2019 06:26 PM (IST)
ਇਸਲਾਮਾਬਾਦ : ਪਾਕਿਸਤਾਨ 'ਚ ਸਿੱਖ ਲੜਕੀ ਨੂੰ ਅਗਵਾ ਕਰ ਕੇ ਜਬਰਨ ਧਰਮ ਬਦਲਣ ਦੇ ਮਾਮਲੇ 'ਚ ਅੱਠ ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਮਾਚਰ ਏਜੰਸੀ ਏਐੱਨਆਈ ਦੇ ਮੁਤਾਬਿਕ ਨਨਕਾਣਾ ਸਾਹਿਬ ਪੁਲਿਸ (Punjab's Nankana Sahib police) ਨੇ ਪੀੜਤ ਸਿੱਖ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਕੱਲ੍ਹ ਪੀੜਤ ਸਿੱਖ ਲੜਕੀ ਦੇ ਵਾਰਸਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਦਦ ਦੀ ਫਰਿਆਦ ਕੀਤੀ ਸੀ।
This issue must be taken up at @UN as it threatens Sikhs freedom of religion pic.twitter.com/lsDsKg4ZHZ
— Manjinder S Sirsa (@mssirsa) August 29, 2019
ਦੱਸ ਦਈਏ ਕਿ ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਇਕ ਗ੍ਰੰਥੀ ਦੀ ਲੜਕੀ ਨੂੰ ਅਗਵਾ ਕਰ ਕੇ ਜਬਰਨ ਇਸਲਾਮ ਕਬੂਲ ਕਰਵਾਇਆ ਗਿਆ ਸੀ। ਇਸ ਘਟਨਾ ਦੇ ਮੀਡੀਆ 'ਚ ਆਉਣ ਤੋਂ 24 ਘੰਟੇ ਬਾਅਦ ਪਾਕਿਸਤਾਨ ਸਰਕਾਰ ਹੋਸ਼ 'ਚ ਆਈ ਸੀ। ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਇਸ ਮਾਮਲੇ 'ਚ ਜਾਂਚ ਦੇ ਹੁਕਮ ਦਿੱਤੇ ਸਨ। ਇਸ ਘਟਨਾ ਤੋਂ ਬਾਅਦ ਭਾਰਤ 'ਚ ਸਿੱਖ ਸੰਗਠਨ ਰੋਸ 'ਚ ਹੈ।