ਪਾਕਿਸਤਾਨੀ ਫ਼ੌਜ ਦਾ ਵੱਡਾ ਐਕਸ਼ਨ: ਬਲੋਚਿਸਤਾਨ 'ਚ TTP ਦੇ 35 ਅੱਤਵਾਦੀ ਢੇਰ, 3 ਚੋਟੀ ਦੇ ਕਮਾਂਡਰ ਵੀ ਚੜ੍ਹੇ ਸੁਰੱਖਿਆ ਦਸਤਿਆਂ ਦੇ ਹੱਥ
ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਮੰਗਲਾ ਜਰਗੂਨ ’ਚ ਉਨ੍ਹਾਂ ਦੇ ਕਈ ਬੇਸ ਕੈਂਪ ਤਬਾਹ ਕਰ ਦਿੱਤੇ। ਪਾਕਿਸਤਾਨੀ ਫ਼ੌਜ ਨੇ ਇਸ ਆਪ੍ਰੇਸ਼ਨ ਦੇ ਬਾਰੇ ਹਾਲੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ।
Publish Date: Tue, 19 May 2026 09:22 AM (IST)
Updated Date: Tue, 19 May 2026 09:23 AM (IST)
ਕਰਾਚੀ (ਏਜੰਸੀ) : ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਬਲੋਚਿਸਤਾਨ ਦੇ ਮੰਗਲਾ ਜਰਗੂਨ ਘਰ ਇਲਾਕੇ ’ਚ ਚੱਲ ਰਹੇ ਇਕ ਆਪ੍ਰੇਸ਼ਨ ਦੌਰਾਨ ਟੀਟੀਪੀ ਦੇ 35 ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਉਸਦੇ ਤਿੰਨ ਸੀਨੀਅਰ ਕਮਾਂਡਰਾਂ ਨੂੰ ਫੜ ਲਿਆ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ ਕਿ 13 ਮਈ ਨੂੰ ਸ਼ੁਰੂ ਹੋਏ ਇਕ ਆਪ੍ਰੇਸ਼ਨ ’ਚ ਪਿਛਲੇ ਚਾਰ ਦਿਨਾਂ ’ਚ 35 ਅੱਤਵਾਦੀ ਮਾਰੇ ਗਏ। ਰਿੰਦ ਨੇ ਕਿਹਾ ਕਿ ਇਹ ਆਪ੍ਰੇਸ਼ਨ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੇ ਉਸਦੇ ਪ੍ਰਾਕਸੀ ਸਮੂਹ ਖ਼ਿਲਾਫ਼ ਸੀ। ਫੜੇ ਗਏ ਤਿੰਨੋਂ ਕਮਾਂਡਰ ਵੱਡੇ ਚਿਹਰੇ ਹਨ ਤੇ ਇਹ ਆਪ੍ਰੇਸ਼ਨ ਸੂਬੇ ’ਚ ਪਹਿਲਾਂ ਫੜੇ ਗਏ ਅੱਤਵਾਦੀਆਂ ਤੋਂ ਮਿਲੀ ਇੰਟੈਲੀਜੈਂਸ ਦੇ ਆਧਾਰ ’ਤੇ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਮੰਗਲਾ ਜਰਗੂਨ ’ਚ ਉਨ੍ਹਾਂ ਦੇ ਕਈ ਬੇਸ ਕੈਂਪ ਤਬਾਹ ਕਰ ਦਿੱਤੇ। ਪਾਕਿਸਤਾਨੀ ਫ਼ੌਜ ਨੇ ਇਸ ਆਪ੍ਰੇਸ਼ਨ ਦੇ ਬਾਰੇ ਹਾਲੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ।