Asim Munir ਨੇ ਖੈਬਰ ਪਖਤੂਨਖ਼ਵਾ ਦੇ ਐਬਟਾਬਾਦ 'ਚ ਪ੍ਰੀਮੀਅਰ ਪਾਕਿਸਤਾਨ ਮਿਲਟਰੀ ਅਕੈਡਮੀ (PMA) ਕਾਕੁਲ 'ਚ ਪਾਸਿੰਗ ਆਉਟ ਆਰਮੀ ਕੈਡੇਟਸ ਦੀ ਗ੍ਰੈਜੂਏਸ਼ਨ ਸੈਰੇਮਨੀ ਦੌਰਾਨ ਇਹ ਬਿਆਨ ਦਿੱਤਾ। ਉਨ੍ਹਾਂ ਕਿਹਾ, "ਮੈਂ ਭਾਰਤ ਦੀ ਮਿਲਟਰੀ ਲੀਡਰਸ਼ਿਪ ਨੂੰ ਸਲਾਹ ਦਿੰਦਾ ਹਾਂ ਅਤੇ ਪੱਕੇ ਤੌਰ 'ਤੇ ਸਾਵਧਾਨ ਕਰਦਾ ਹਾਂ ਕਿ ਨਿਊਕਲਿਅਰਾਈਜ਼ਡ ਮਾਹੌਲ 'ਚ ਜੰਗ ਲਈ ਕੋਈ ਜਗ੍ਹਾ ਨਹੀਂ ਹੈ।"
ਡਿਜੀਟਲ ਡੈਸਕ, ਨਵੀਂ ਦਿੱਲੀ : ਪਾਕਿਸਤਾਨੀ ਫ਼ੌਜ ਦੇ ਮੁਖੀ ਆਸਿਮ ਮੁਨੀਰ ਨੇ ਇਕ ਵਾਰ ਫਿਰ ਭਾਰਤ ਖ਼ਿਲਾਫ਼ ਬੇਤੁਕਾ ਬਿਆਨ ਦਿੱਤਾ ਹੈ। ਮੁਨੀਰ ਨੇ ਸ਼ਨਿਚਰਵਾਰ ਨੂੰ ਗਿੱਦੜਭਬਕੀ ਦਿੰਦਿਆਂ ਕਿਹਾ ਕਿ ਭਾਰਤ ਦੇ ਛੋਟੇ ਜਿਹੇ ਉਕਸਾਵੇ 'ਤੇ ਵੀ ਉਹ 'ਮਾਕੂਲ ਜਵਾਬ' ਦੇਣਗੇ। ਉਨ੍ਹਾਂ ਕਿਹਾ ਕਿ 'ਨਿਊਕਲਿਅਰਾਈਜ਼ਡ ਮਾਹੌਲ' 'ਚ ਜੰਗ ਲਈ ਕੋਈ ਥਾਂ ਨਹੀਂ ਹੈ।
ਮੁਨੀਰ ਨੇ ਖੈਬਰ ਪਖਤੂਨਖ਼ਵਾ ਦੇ ਐਬਟਾਬਾਦ 'ਚ ਪ੍ਰੀਮੀਅਰ ਪਾਕਿਸਤਾਨ ਮਿਲਟਰੀ ਅਕੈਡਮੀ (PMA) ਕਾਕੁਲ 'ਚ ਪਾਸਿੰਗ ਆਉਟ ਆਰਮੀ ਕੈਡੇਟਸ ਦੀ ਗ੍ਰੈਜੂਏਸ਼ਨ ਸੈਰੇਮਨੀ ਦੌਰਾਨ ਇਹ ਬਿਆਨ ਦਿੱਤਾ। ਉਨ੍ਹਾਂ ਕਿਹਾ, "ਮੈਂ ਭਾਰਤ ਦੀ ਮਿਲਟਰੀ ਲੀਡਰਸ਼ਿਪ ਨੂੰ ਸਲਾਹ ਦਿੰਦਾ ਹਾਂ ਅਤੇ ਪੱਕੇ ਤੌਰ 'ਤੇ ਸਾਵਧਾਨ ਕਰਦਾ ਹਾਂ ਕਿ ਨਿਊਕਲਿਅਰਾਈਜ਼ਡ ਮਾਹੌਲ 'ਚ ਜੰਗ ਲਈ ਕੋਈ ਜਗ੍ਹਾ ਨਹੀਂ ਹੈ।"
ਮੁਨੀਰ ਨੇ ਕਿਹਾ, "ਅਸੀਂ ਕਦੇ ਵੀ ਡਰਾਂਗੇ ਨਹੀਂ, ਬਿਆਨਬਾਜ਼ੀ ਤੋਂ ਮਜ਼ਬੂਰ ਨਹੀਂ ਹੋਵਾਂਗੇ ਤੇ ਬਿਨਾਂ ਕਿਸੇ ਝਿਜਕ ਦੇ ਛੋਟੇ ਜਿਹੇ ਉਕਸਾਵੇ ਦਾ ਵੀ ਮਜ਼ਬੂਤੀ ਨਾਲ ਜਵਾਬ ਦੇਵਾਂਗੇ।"
ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ 'ਚ ਹੋਏ ਸੰਘਰਸ਼ ਦਾ ਜ਼ਿਕਰ ਕਰਦਿਆਂ ਮੁਨੀਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਫੌਜ ਨੇ ਸਾਰੇ ਖਤਰਿਆਂ ਨੂੰ ਕਥਿਤ ਤੌਰ 'ਤੇ ਨਿਊਟ੍ਰਲਾਈਜ਼ ਕਰ ਕੇ ਜ਼ਬਰਦਸਤ ਪ੍ਰੋਫੈਸ਼ਨਲਿਜ਼ਮ ਤੇ ਦੂਰ ਤਕ ਪਹੁੰਚਣ ਵਾਲੀ ਯੋਗਤਾ ਦਿਖਾਈ ਹੈ ਤੇ 'ਗਿਣਤੀ 'ਚ ਜ਼ਿਆਦਾ ਮਜ਼ਬੂਤ ਦੁਸ਼ਮਣ' ਦੇ ਖ਼ਿਲਾਫ਼ 'ਜਿੱਤ' ਹਾਸਲ ਕੀਤੀ ਹੈ।
ਮੁਨੀਰ ਨੇ ਭਾਰਤ 'ਤੇ ਪਾਕਿਸਤਾਨ ਨੂੰ ਅਸਥਿਰ ਕਰਨ ਲਈ ਆਤੰਕਵਾਦ ਨੂੰ ਹਥਿਆਰ ਵਜੋਂ ਇਸਤੇਮਾਲ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਮੁੱਠੀ ਕੁ ਅੱਤਵਾਦੀ ਪਾਕਿਸਤਾਨ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਤੇ ਚਿਤਾਵਨੀ ਦਿੱਤੀ ਕਿ ਅਫਗਾਨ ਜ਼ਮੀਨ ਦਾ ਇਸਤੇਮਾਲ ਕਰਨ ਵਾਲੇ ਸਾਰੇ ਪ੍ਰੌਕਸੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਵੱਲ ਇਸ਼ਾਰਾ ਕਰਦੇ ਹੋਏ ਧੂੜ 'ਚ ਮਿਲਾ ਦਿੱਤੇ ਜਾਣਗੇ।
ਪਾਕਿਸਤਾਨ ਦੇ ਫੌਜੀ ਮੁਖੀ ਨੇ ਭਾਰਤ ਤੋਂ ਕੌਮਾਂਤਰੀ ਨਿਯਮਾਂ ਮੁਤਾਬਕ ਮੁੱਖ ਮੁੱਦਿਆਂ ਨੂੰ ਸੁਲਝਾਉਣ ਦੀ ਵੀ ਅਪੀਲ ਕੀਤੀ। ਇਹ ਕਸ਼ਮੀਰ ਵਿਵਾਦ ਦਾ ਸਾਫ਼ ਇਸ਼ਾਰਾ ਸੀ। ਇਸ ਦੇ ਨਾਲ ਹੀ ਉਨ੍ਹਾਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਨੈਤਿਕ ਤੇ ਡਿਪਲੋਮੈਟਿਕ ਸਹਾਇਤਾ ਦੇਣ ਦੇ ਪਾਕਿਸਤਾਨ ਦੇ ਵਾਅਦੇ ਨੂੰ ਦੁਹਰਾਇਆ।
ਪਾਕਿਸਤਾਨ ਨੂੰ ਸ਼ਾਂਤੀ ਪਸੰਦ ਦੇਸ਼ ਦੱਸਦੇ ਹੋਏ ਮੁਨੀਰ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਸਮੇਤ ਵੱਡੀਆਂ ਤਾਕਤਾਂ ਨਾਲ ਉਸਦੇ ਮਜ਼ਬੂਤ ਰਿਸ਼ਤੇ ਹਨ। ਸਮਾਗਮ 'ਚ ਮਲੇਸ਼ੀਆ, ਨੇਪਾਲ, ਫਿਲਸਤੀਨ, ਕਤਰ, ਸ੍ਰੀਲੰਕਾ, ਬੰਗਲਾਦੇਸ਼, ਯਮਨ, ਮਾਲੀ, ਮਾਲਦੀਵ ਤੇ ਨਾਈਜੀਰੀਆ ਸਮੇਤ ਕਈ ਦੋਸਤ ਦੇਸ਼ਾਂ ਦੇ ਕੈਡੇਟ ਵੀ ਗ੍ਰੈਜੂਏਟ ਹੋਏ।