ਇਹ ਰਿਪੋਰਟ ਭਾਰਤ ਲਈ ਚਿੰਤਾਜਨਕ ਹੈ ਕਿਉਂਕਿ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਪੰਜ ਇਕੱਲੇ ਭਾਰਤ ’ਚ ਹਨ। ਇਨ੍ਹਾਂ ’ਚ ਲੋਨੀ, ਬਰਨੀਹਾਟ (ਮੇਘਾਲਿਆ), ਦਿੱਲੀ, ਗਾਜ਼ੀਆਬਾਦ ਤੇ ਉਲਾ (ਬੰਗਾਲ) ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਲੋਨੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ ਜਿੱਥੇ ਸਾਲਾਨਾ ਔਸਤਨ ਪੀਐੱਮ 2.5 ਦੇ ਸਾਲਾਨਾ ਸੰਘਣਾਪ੍ਵ 112.5 ਹੈ।

ਨਵੀਂ ਦਿੱਲੀ (ਏਜੰਸੀ) : ਸਵਿਸ ਕੰਪਨੀ ਆਈਕਿਊਏਅਰ ਵੱਲੋਂ ਜਾਰੀ ਕੀਤੀ ਗਈ ਅੱਠਵੀਂ "ਵਿਸ਼ਵ ਹਵਾ ਗੁਣਵੱਤਾ ਰਿਪੋਰਟ 2025" ਨੇ ਵਿਸ਼ਵ ਪੱਧਰ 'ਤੇ ਹਵਾ ਪ੍ਰਦੂਸ਼ਣ ਦੇ ਚਿੰਤਾਜਨਕ ਪੱਧਰਾਂ ਨੂੰ ਉਜਾਗਰ ਕੀਤਾ ਹੈ। ਰਿਪੋਰਟ ਮੁਤਾਬਕ, ਪਾਕਿਸਤਾਨ ਲਗਾਤਾਰ ਦੂਜੇ ਸਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼ ਬਣਿਆ ਹੋਇਆ ਹੈ, ਉਸ ਤੋਂ ਬਾਅਦ ਬੰਗਲਾਦੇਸ਼, ਤਜ਼ਾਕਿਸਤਾਨ, ਚਾਡ ਅਤੇ ਕਾਂਗੋ ਲੋਕਤੰਤਰੀ ਗਣਰਾਜ ਹੈ। ਭਾਰਤ ਸੂਚੀ ’ਚ ਛੇਵੇਂ ਸਥਾਨ ’ਤੇ ਹੈ, ਜਦੋਂ ਕਿ ਚੀਨ 20ਵੇਂ, ਯੂਕੇ 110ਵੇਂ ਅਤੇ ਅਮਰੀਕਾ 120ਵੇਂ ਸਥਾਨ ’ਤੇ ਹੈ। ਚਿੰਤਾਜਨਕ ਤੱਥ ਇਹ ਹੈ ਕਿ ਉੱਤਰ ਪ੍ਰਦੇਸ਼ ਦਾ ਲੋਨੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਦੋਂ ਕਿ ਦਿੱਲੀ ਚੌਥੇ ਸਥਾਨ 'ਤੇ ਹੈ।
ਭਾਰਤ ਦੀ ਸਥਿਤੀ : ਲੋਨੀ ਤੇ ਦਿੱਲੀ ਵਿੱਚ ਸਾਹ ਲੈਣ ਦਾ ਸੰਕਟ
ਇਹ ਰਿਪੋਰਟ ਭਾਰਤ ਲਈ ਚਿੰਤਾਜਨਕ ਹੈ ਕਿਉਂਕਿ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਪੰਜ ਇਕੱਲੇ ਭਾਰਤ ’ਚ ਹਨ। ਇਨ੍ਹਾਂ ’ਚ ਲੋਨੀ, ਬਰਨੀਹਾਟ (ਮੇਘਾਲਿਆ), ਦਿੱਲੀ, ਗਾਜ਼ੀਆਬਾਦ ਤੇ ਉਲਾ (ਬੰਗਾਲ) ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਲੋਨੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ ਜਿੱਥੇ ਸਾਲਾਨਾ ਔਸਤਨ ਪੀਐੱਮ 2.5 ਦੇ ਸਾਲਾਨਾ ਸੰਘਣਾਪ੍ਵ 112.5 ਹੈ। ਇਹ ਪੱਧਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਨਾਲੋਂ 22 ਗੁਣਾ ਵੱਧ ਹੈ ਅਤੇ 2024 ਦੇ ਮੁਕਾਬਲੇ 23 ਪ੍ਰਤੀਸ਼ਤ ਵਾਧਾ ਦਰਸਾਉਂਦਾ ਹੈ। ਇਸ ਦੌਰਾਨ, ਦੇਸ਼ ਦੀ ਰਾਜਧਾਨੀ, ਦਿੱਲੀ, ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਚੌਥੇ ਸਥਾਨ 'ਤੇ ਹੈ। ਰਿਪੋਰਟ ਦੇ ਅਨੁਸਾਰ, "ਦੁਨੀਆ ਦੇ 25 ਸਭ ਤੋਂ ਪ੍ਰਦੂਸ਼ਿਤ ਸ਼ਹਿਰ ਭਾਰਤ, ਪਾਕਿਸਤਾਨ ਅਤੇ ਚੀਨ ਵਿੱਚ ਸਥਿਤ ਹਨ। ਦੁਨੀਆ ਦੇ ਚਾਰ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਤਿੰਨ ਭਾਰਤ ਵਿੱਚ ਸਥਿਤ ਹਨ।"
ਆਲਮੀ ਹਾਲਾਤ : ਪੌਣਪਾਣੀ ਬਦਲਾਅ ਅਤੇ ਤੇ ਜੰਗਲ ਦੀ ਅੱਗ ਦਾ ਪ੍ਰਭਾਵ
ਦੁਨੀਆ ਭਰ ਦੇ 143 ਦੇਸ਼ਾਂ ਦੇ 9,446 ਸ਼ਹਿਰਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਸਿਰਫ਼ 14 ਫ਼ੀਸਦ ਸ਼ਹਿਰ ਵਿਸ਼ਵ ਸਿਹਤ ਸੰਗਠਨ ਦੇ ਹਵਾ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਰਿਪੋਰਟ ਪ੍ਰਦੂਸ਼ਣ ’ਚ ਵਾਧੇ ਦਾ ਕਾਰਨ ਪੌਣਪਾਣੀ ਬਦਲਾਅ ਕਾਰਨ ਜੰਗਲ ਦੀ ਅੱਗ ਨੂੰ ਮੰਨਦੀ ਹੈ। ਕੈਨੇਡਾ ਤੇ ਯੂਰਪ ’ਚ ਰਿਕਾਰਡ ਬਾਇਓਮਾਸ ਨਿਕਾਸ ਨੇ ਵਿਸ਼ਵ ਹਵਾ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਕੈਨੇਡਾ ਇਸ ਵਾਰ ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਸੀ।
ਡਾਟਾ ਦੀ ਘਾਟ ਤੇ ਮਾਹਰ ਚਿਤਾਵਨੀਆਂ
ਮਾਰਚ 2025 ’ਚ ਅਮਰੀਕੀ ਵਿਦੇਸ਼ ਵਿਭਾਗ ਦੇ ਗਲੋਬਲ ਏਅਰ ਕੁਆਲਿਟੀ ਨਿਗਰਾਨੀ ਪ੍ਰੋਗਰਾਮ ਦੇ ਬੰਦ ਹੋਣ ਨਾਲ ਡਾਟਾ ਉਪਲਬਧਤਾ ’ਤੇ ਗੰਭੀਰ ਪ੍ਰਭਾਵ ਪਿਆ ਹੈ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੇ ਅਨੁਸਾਰ, ਇਸ ਨੇ 44 ਦੇਸ਼ਾਂ ਵਿੱਚ ਨਿਗਰਾਨੀ ਦੇ ਯਤਨਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਏਕਿਊਆਈ ਦੇ ਗਲੋਬਲ ਸੀਈਓ ਫ੍ਰੈਂਕ ਹੈਮਜ਼ ਨੇ ਕਿਹਾ, "ਹਵਾ ਦੀ ਗੁਣਵੱਤਾ ਦੀ ਨਿਰੰਤਰ ਨਿਗਰਾਨੀ ਤੋਂ ਬਿਨਾਂ, ਅਸੀਂ ਇਹ ਨਹੀਂ ਸਮਝ ਸਕਦੇ ਕਿ ਅਸੀਂ ਕੀ ਸਾਹ ਲੈ ਰਹੇ ਹਾਂ। ਸਿਰਫ ਨਿਕਾਸ ਨੂੰ ਘਟਾ ਕੇ ਅਤੇ ਜਲਵਾਯੂ ਪਰਿਵਰਤਨ ਨੂੰ ਸੰਬੋਧਿਤ ਕਰਕੇ ਹੀ ਅਸੀਂ ਸਥਾਈ ਸੁਧਾਰ ਕਰ ਸਕਦੇ ਹਾਂ।" ਗ੍ਰੀਨਪੀਸ ਇੰਟਰਨੈਸ਼ਨਲ ਦੇ ਸੀਨੀਅਰ ਵਿਗਿਆਨੀ ਏਡਨ ਫੈਰੋ ਅਨੁਸਾਰ, ਉਦਯੋਗਿਕ ਖੇਤੀਬਾੜੀ, ਜੰਗਲ ਦੀ ਅੱਗ ਅਤੇ ਜੈਵਿਕ ਬਾਲਣ ਇਸ ਸੰਕਟ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕ ਹਨ। ਇਹ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਜੇਕਰ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਸੰਕਟ ਹੋਰ ਵੀ ਵਿਗੜ ਸਕਦਾ ਹੈ।