Shahbaz Sharif ਨੇ ਆਪਣੀ ਅਧਿਕਾਰਤ ਐਕਸ ਪੋਸਟ 'ਚ ਟਰੰਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਕਿ ਟਰੰਪ ਨੇ ਕਮਬੋਡੀਆ ਤੇ ਥਾਈਲੈਂਡ ਵਿਚਕਾਰ ਸ਼ਾਂਤੀ ਸਥਾਪਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਕੁਆਲਾਲੰਪੁਰ ਸਮਝੌਤੇ, ਗਾਜ਼ਾ ਸ਼ਾਂਤੀ ਯੋਜਨਾ ਤੇ ਮੱਧ ਪੂਰਬ ਅਤੇ ਦੱਖਣੀ ਏਸ਼ੀਆ 'ਚ ਸਥਿਰਤਾ ਲਿਆਉਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਸਾਬਕਾ ਪਾਕਿਸਤਾਨੀ ਰਾਜਦੂਤ ਹੁਸੈਨ ਹੱਕਾਨੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 'ਤੇ ਕਰਾਰਾ ਤਨਜ਼ ਕੱਸਿਆ। ਇਸ ਦੀ ਵਜ੍ਹਾ ਸੀ ਸ਼ਰੀਫ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਕ ਵਾਰ ਫਿਰ ਖੁੱਲ੍ਹ ਕੇ ਤਾਰੀਫ ਕਰਨਾ।
ਸ਼ਰੀਫ ਨੇ ਟਰੰਪ ਨੂੰ ਵਿਸ਼ਵ ਸ਼ਾਂਤੀ ਦਾ ਹੀਰੋ ਦੱਸਦੇ ਹੋਏ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ 'ਤੇ ਹੱਕਾਨੀ ਨੇ ਚਾਪਲੂਸੀ ਕਰਨ ਦਾ ਦੋਸ਼ ਲਗਾਉਂਦੇ ਹੋਏ ਤਨਜ਼ ਕੱਸਿਆ।
ਦਰਅਸਲ, ਸ਼ਾਹਬਾਜ਼ ਸ਼ਰੀਫ ਨੇ ਆਪਣੀ ਅਧਿਕਾਰਤ ਐਕਸ ਪੋਸਟ 'ਚ ਟਰੰਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਕਿ ਟਰੰਪ ਨੇ ਕਮਬੋਡੀਆ ਤੇ ਥਾਈਲੈਂਡ ਵਿਚਕਾਰ ਸ਼ਾਂਤੀ ਸਥਾਪਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਕੁਆਲਾਲੰਪੁਰ ਸਮਝੌਤੇ, ਗਾਜ਼ਾ ਸ਼ਾਂਤੀ ਯੋਜਨਾ ਤੇ ਮੱਧ ਪੂਰਬ ਅਤੇ ਦੱਖਣੀ ਏਸ਼ੀਆ 'ਚ ਸਥਿਰਤਾ ਲਿਆਉਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।
ਸ਼ਰੀਫ ਨੇ ਕਿਹਾ ਕਿ ਟਰੰਪ ਦੇ ਯਤਨਾਂ ਨਾਲ ਦੁਨੀਆ ਭਰ ਵਿਚ ਲੱਖਾਂ ਜ਼ਿੰਦਗੀਆਂ ਬਚੀਆਂ। ਯਾਦ ਰਹੇ ਕਿ ਇਸ ਸਾਲ ਦੀ ਸ਼ੁਰੂਆਤ 'ਚ ਸ਼ਰੀਫ ਨੇ ਟਰੰਪ ਨੂੰ ਨੋਬੇਲ ਸ਼ਾਂਤੀ ਐਵਾਰਡ ਲਈ ਨਾਮਜ਼ਦ ਵੀ ਕੀਤਾ ਸੀ।
ਹੁਸੈਨ ਹੱਕਾਨੀ ਨੇ ਸ਼ਰੀਫ ਦੀ ਇਸ ਪੋਸਟ 'ਤੇ ਤੁਰੰਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਲਿਖਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਟਰੰਪ ਨੂੰ ਚਾਪਲੂਸੀ ਕਰਨ ਦੀ ਓਲੰਪਿਕ ਮੁਕਾਬਲੇ 'ਚ ਅਜੇ ਵੀ ਸੋਨੇ ਦੇ ਮੈਡਲ ਦੀ ਰੇਸ 'ਚ ਸਭ ਤੋਂ ਅੱਗੇ ਹਨ। ਇਸ ਟਿੱਪਣੀ 'ਤੇ ਭਾਰਤ ਦੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਹੱਕਾਨੀ ਦੀ ਇਸ ਪੋਸਟ ਨੂੰ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਸਾਂਝਾ ਕੀਤਾ।
ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਮਿਸਰ 'ਚ ਹੋਏ ਗਾਜ਼ਾ ਸ਼ਾਂਤੀ ਸਮਿੰਟ 'ਚ ਵੀ ਸ਼ਰੀਫ ਨੇ ਟਰੰਪ ਦੀ ਬਹੁਤ ਤਾਰੀਫ ਕੀਤੀ ਸੀ। ਵਿਸ਼ਵ ਆਗੂਆਂ ਦੀ ਮੌਜੂਦਗੀ 'ਚ ਸ਼ਰੀਫ ਨੇ ਕਿਹਾ ਕਿ ਟਰੰਪ ਦੀ ਅਣਥਕ ਮਿਹਨਤ ਅਤੇ ਉਨ੍ਹਾਂ ਦੀ ਸ਼ਾਨਦਾਰ ਟੀਮ ਦੇ ਕਾਰਨ ਮੱਧ ਪੂਰਬ 'ਚ ਸ਼ਾਂਤੀ ਕਾਇਮ ਹੋਈ।
ਉਨ੍ਹਾਂ ਦਾਅਵਾ ਕੀਤਾ ਕਿ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਨੂੰ ਰੋਕ ਕੇ ਸੀਜ਼ਫਾਇਰ ਕਰਵਾਇਆ, ਜਿਸ ਲਈ ਪਾਕਿਸਤਾਨ ਨੇ ਉਨ੍ਹਾਂ ਨੂੰ ਨੋਬੇਲ ਲਈ ਨਾਮਜ਼ਦ ਕੀਤਾ।