‘ਆਰ ਯੂ ਡੈੱਡ?’ ਐਪ ਜਿਸ ਨੂੰ ਚੀਨ ’ਚ ਸਿਲੇਮੇਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਕੱਲੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਵਰਤਣ ਵਾਲਿਆਂ ਨੂੰ ਇਸ ਵਿਚ ਇਕ ਐਮਰਜੈਂਸੀ ਨੰਬਰ ਸੈੱਟ ਕਰਨਾ ਹੁੰਦਾ ਹੈ।

ਹਾਂਗਕਾਂਗ, ਰਾਇਟਰ : ਦੁਨੀਆ ’ਚ ਇਕੱਲਾ ਰਹਿਣ ਵਾਲਿਆਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਇਕ ਆਲਮੀ ਚਿੰਤਾ ਬਣ ਚੁੱਕੀ ਹੈ। ਚੀਨ ਇਸ ਦਾ ਸਭ ਤੋਂ ਵੱਡਾ ਉਦਾਹਰਨ ਹੈ, ਜਿੱਥੇ ਰਿਪੋਰਟਾਂ ਦੇ ਮੁਤਾਬਿਕ ਕਰੀਬ 20 ਕਰੋੜ ਇਕਹਿਰੇ ਪਰਿਵਾਰ ਹਨ ਅਤੇ ਇਕੱਲੇ ਰਹਿਣ ਦੀ ਦਰ 30 ਫੀਸਦ ਤੋਂ ਵੱਧ ਹੋ ਚੁੱਕੀ ਹੈ। ਇਕ ਸਮਾਜਿਕ ਹਕੀਕਤ ਵਿਚਾਲੇ ਚੀਨ ਤੋਂ ਨਿਕਲਿਆ ਇਕ ਮੋਬਾਈਲ ਐਪ ‘ਆਰ ਯੂ ਡੈੱਡ?’ ਹੁਣ ਪੂਰੀ ਦੁਨੀਆ ਲਈ ਡਿਜੀਟਲ ਸੇਫਲੀ ਮਾਡਲ ਦੇ ਰੂਪ ’ਚ ਉਭਰਿਆ ਹੈ।
ਇਕੱਲਤਾ ’ਚ ਭਰੋਸੇ ਦਾ ਪ੍ਰਬੰਧ
‘ਆਰ ਯੂ ਡੈੱਡ?’ ਐਪ ਜਿਸ ਨੂੰ ਚੀਨ ’ਚ ਸਿਲੇਮੇਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਕੱਲੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਵਰਤਣ ਵਾਲਿਆਂ ਨੂੰ ਇਸ ਵਿਚ ਇਕ ਐਮਰਜੈਂਸੀ ਨੰਬਰ ਸੈੱਟ ਕਰਨਾ ਹੁੰਦਾ ਹੈ। ਜੇਕਰ ਕੋਈ ਵਿਅਕਤੀ ਤੈਅ ਸਮੇਂ ਤੱਕ ਐਪ ’ਤੇ ਚੈੱਕ ਇਨ ਨਹੀਂ ਕਰਦਾ ਤਾਂ ਸਿਸਟਮ ਆਪਣੇ ਆਪ ਉਸ ਨੰਬਰ ’ਤੇ ਅਲਰਟ ਭੇਜ ਦਿੰਦਾ ਹੈ। ਇਸ ਪ੍ਰਬੰਧ ਦਾ ਮਕਸਦ ਸਾਫ ਹੈ ਕਿਸੇ ਸੰਭਾਵਿਤ ਅਣਹੋਣੀ ਦੀ ਸਥਿਤੀ ਵਿਚ ਸਮਾਂ ਰਹਿੰਦਿਆਂ ਮਦਦ ਭੇਜਣਾ।
ਵਿਦਿਆਰਥੀਆਂ ਤੋਂ ਪ੍ਰੋਫੈਸ਼ਨਲ ਤੱਕ, ਤੇਜ਼ੀ ਨਾਲ ਵਧ ਰਹੀ ਮੰਗ
ਐਪ ਬਣਾਉਣ ਵਾਲੀ ਟੀਮ ਅਨੁਸਾਰ, ਇਹ ਐਪ ਵਿਦਿਆਰਥੀਆਂ, ਇਕੱਲੇ ਕੰਮ ਕਰਨ ਵਾਲੇ ਪੇਸ਼ੇਵਰਾਂ ਤੇ ਇਕਹਿਰੀ ਜਿੰਦਗੀ ਚੁਣਨ ਵਾਲਿਆਂ ਲਈ ਹੈ। ਇੰਟਰਨੈੱਟ ਮੀਡੀਆ ’ਤੇ ਚਰਚਾ ਅਤੇ ਯੂਜਰ ਤਜਰਬੇ ਸਾਝੇ ਹੋਣ ਮਗਰੋਂ ਇਹ ਐਪ ਤੇਜ਼ੀ ਨਾਲ ਵਾਇਰਲ ਹੋ ਗਿਆ। ਦੇਖਦੇ ਹੀ ਦੇਖਦੇ ਇਹ ਸਿਰਫ ਚੀਨ ਤੱਕ ਸੀਮਤ ਨਹੀਂ ਰਿਹਾ ਅਤੇ ਹੁਣ ਅੰਤਰਰਾਸ਼ਟਰੀ ਖਪਤਕਾਰਾਂ ਵਿਚਾਲੇ ਵੀ ਇਸ ਦੀ ਮੰਗ ਵਧ ਰਹੀ ਹੈ। ਵਾਇਰਲ ਹੋਣ ਦੇ ਨਾਲ ਐਪ ਨੂੰ ਵੱਧਦੇ ਸਰਵਰ ਤੇ ਸੰਚਾਲਨ ਦੇ ਖਰਚਿਆਂ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਸਤੁੰਲਿਤ ਕਰਨ ਦੇ ਲਈ ਕੰਪਨੀ ਨੇ 1.15 ਡਾਲਰ ਦਾ ਸਬਸਕ੍ਰਿਪਸ਼ਨ ਮਾਡਲ ਸ਼ੁਰੂ ਕੀਤਾ ਹੈ।
ਅੰਤਰਰਾਸ਼ਟਰੀ ਵਿਸਥਾਰ ਨੂੰ ਧਿਆਨ ਵਿਚ ਰੱਖਦਿਆਂ ਐਪ ਦਾ ਨਾਂ ਬਦਲ ਕੇ ‘ਡੇਮੁਮੂ’ ਰੱਖਣ ਦਾ ਐਲਾਨ ਕੀਤਾ ਗਿਆ ਹੈ। ਐਪਲ ਦੇ ਪੇਡ ਐਪ ਚਾਰਟ ’ਚ ਇਹ ਫਿਲਹਾਲ ਦੂਜੇ ਸਥਾਨ ’ਤੇ ਪਹੁੰਚ ਚੁੱਕਾ ਹੈ। ਜੋ ਇਸ ਦੀ ਆਲਮੀ ਮਨਜ਼ੂਰੀ ਦਾ ਸੰਕੇਤ ਹੈ। ਤਿੰਨ ਨੌਜਵਾਨ ਡਿਵੈਲਪਰਸ ਵੱਲੋਂ ਸ਼ੁਰੂ ਕੀਤਾ ਗਿਆ ਇਹ ਛੋਟਾ ਜਿਹਾ ਆਈਡਿਆ ਅੱਜ ਲੱਖਾਂ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੱਲ ਬਣ ਚੁੱਕਾ ਹੈ। ਇਹ ਐਪ ਇਸ ਗੱਲ ਦਾ ਉਦਾਹਰਣ ਹੈ ਕਿ ਬਦਲਦੀ ਦੁਨੀਆ ਵਿਚ ਇਕੱਲੇਪਣ ਦੇ ਨਾਲ ਨਾਲ ਸੁਰੱਖਿਆ, ਕਨੈਕਸ਼ਨ ਅਤੇ ਭਰੋਸਾ ਵੀ ਉੰਨੇ ਹੀ ਜ਼ਰੂਰੀ ਬਣ ਚੁੱਕੇ ਹਨ।