ਦੁਬਈ ’ਚ ਉਡਾਣ ਭਰਨ ਲਈ ਤਿਆਰ ਦੁਨੀਆ ਦੀ ਪਹਿਲੀ ਏਅਰ ਟੈਕਸੀ, 45 ਮਿੰਟਾਂ ਦਾ ਸਫ਼ਰ 10 ਮਿੰਟ 'ਚ ਹੋਵੇਗਾ ਤੈਅ
ਏਅਰ ਟੈਕਸੀ ਦੀ ਵੱਧ ਤੋਂ ਵੱਧ ਰਫ਼ਤਾਰ 321 ਕਿਮੀ ਪ੍ਰਤੀ ਘੰਟਾ ਰਹਿਣ ਦੀ ਉਮੀਦ ਹੈ। ਦੁਬਈ ਦੀ ਸੜਕ ਤੇ ਆਵਾਜਾਈ ਅਥਆਰਟੀ (ਆਰਟੀਏ) ਅਨੁਸਾਰ, ਇਹ ਸੇਵਾ ਜਨਤਕ ਆਵਾਜਾਈ ਨੈੱਟਵਰਕ ਦੇ ਨਾਲ-ਨਾਲ ਇਲੈਕਟ੍ਰਿਕ ਸਕੂਟਰ ਤੇ ਸਾਈਕਲ ਵਰਗੇ ਨਿੱਜੀ ਸਾਧਨਾਂ ਨਾਲ ਵੀ ਏਕੀਕ੍ਰਿਤ ਹੋਵੇਗੀ।
Publish Date: Sat, 18 Apr 2026 12:33 PM (IST)
Updated Date: Sat, 18 Apr 2026 01:32 PM (IST)
ਦੁਬਈ : ਦੁਬਈ ਨੇ ਹੁਣ ਦੁਨੀਆ ਦਾ ਪਹਿਲਾ ਏਅਰ ਟੈਕਸੀ ਸਟੇਸ਼ਨ ਸ਼ੁਰੂ ਕੀਤਾ ਹੈ। ਦੁਬਈ ਕੌਮਾਂਤਰੀ ਹਵਾਈ ਅੱਡੇ ਨੇੜੇ ਇਸ ਸੇਵਾ ਦੀ ਸ਼ੁਰੂਆਤ ਇਸੇ ਸਾਲ ਦੇ ਅੰਤ ਤੱਕ ਹੋਣ ਦੀ ਉਮੀਦ ਹੈ। ਇਹ ਸੇਵਾ ਸ਼ਹਿਰੀ ਆਵਾਜਾਈ ਦੇ ਤਰੀਕੇ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਇਸ ਸਹੂਲਤ ਨਾਲ ਯਾਤਰਾ ਦਾ ਸਮਾਂ ਕਾਫੀ ਘੱਟ ਜਾਵੇਗਾ। ਉਦਾਹਰਣ ਵਜੋਂ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਾਮ ਜੁਮੇਰਾਹ ’ਚ ਦੂਰੀ ਲਗਪਗ 36 ਕਿਲੋਮੀਟਰ ਹੈ, ਜਿਸ ਨੂੰ ਪੂਰਾ ਕਰਨ ਲਈ ਸੜਕ ਰਾਹੀਂ 45-50 ਮਿੰਟ ਲੱਗਦੇ ਹਨ ਪਰ ਏਅਰ ਟੈਕਸੀ ਨਾਲ ਸਿਰਫ 10 ਮਿੰਟ ਲੱਗਣਗੇ। ਏਅਰ ਟੈਕਸੀ ਦੀ ਵੱਧ ਤੋਂ ਵੱਧ ਰਫ਼ਤਾਰ 321 ਕਿਮੀ ਪ੍ਰਤੀ ਘੰਟਾ ਰਹਿਣ ਦੀ ਉਮੀਦ ਹੈ। ਦੁਬਈ ਦੀ ਸੜਕ ਤੇ ਆਵਾਜਾਈ ਅਥਆਰਟੀ (ਆਰਟੀਏ) ਅਨੁਸਾਰ, ਇਹ ਸੇਵਾ ਜਨਤਕ ਆਵਾਜਾਈ ਨੈੱਟਵਰਕ ਦੇ ਨਾਲ-ਨਾਲ ਇਲੈਕਟ੍ਰਿਕ ਸਕੂਟਰ ਤੇ ਸਾਈਕਲ ਵਰਗੇ ਨਿੱਜੀ ਸਾਧਨਾਂ ਨਾਲ ਵੀ ਏਕੀਕ੍ਰਿਤ ਹੋਵੇਗੀ।