ਅਮਰੀਕੀ ਵਿੱਤ ਮੰਤਰੀ ਨੇ ਭਾਰਤ ਸਥਿਤ ਫਾਰਮਲੇਨ ਪ੍ਰਾਈਵੇਟ ਲਿਮਿਟਡ (ਫਾਰਮਲੇਨ) ਦਾ ਸੰਬੰਧ ਯੂਏਈ ਸਥਿਤ ਮਾਰਕੋ ਕਲਿੰਗੇ (ਕਲਿੰਗ) ਨਾਮਕ ਕੰਪਨੀ ਨਾਲ ਜੋੜਿਆ ਹੈ, ਜਿਸ ਨੇ ਕਥਿਤ ਤੌਰ 'ਤੇ ਸੋਡੀਅਮ ਕਲੋਰੇਟ ਤੇ ਸੋਡੀਅਮ ਪਰਕਲੋਰੇਟ ਵਰਗੀਆਂ ਸਮੱਗਰੀਆਂ ਦੀ ਖ਼ਰੀਦ ’ਚ ਮਦਦ ਕੀਤੀ ਸੀ।

ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਨੇ ਬੁੱਧਵਾਰ ਨੂੰ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨਾਲ ਜੁੜਨ ਦੇ ਦੋਸ਼ਾਂ ਤਹਿਤ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੀਆਂ 32 ਸੰਸਥਾਵਾਂ ਤੇ ਵਿਅਕਤੀਆਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਅਮਰੀਕਾ ਨੇ ਕਿਹਾ ਕਿ ਇਹ ਕਾਰਵਾਈ ਈਰਾਨ ਵੱਲੋਂ ਮਿਜ਼ਾਈਲਾਂ ਤੇ ਹੋਰ ਪਰੰਪਰਾਗਤ ਹਥਿਆਰਾਂ ਦੇ ਵਿਕਾਸ ਦਾ ਮੁਕਾਬਲਾ ਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯਤਨਾਂ ਮੁਤਾਬਕ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਈਰਾਨ, ਚੀਨ, ਹਾਂਗਕਾਂਗ, ਸੰਯੁਕਤ ਅਰਬ ਅਮੀਰਾਤ (ਯੂਏਈ), ਤੁਰਕੀ, ਭਾਰਤ ਤੇ ਹੋਰ ਦੇਸ਼ਾਂ ’ਚ ਸਥਿਤ 32 ਸੰਸਥਾਵਾਂ ਤੇ ਵਿਅਕਤੀਆਂ 'ਤੇ ਪਾਬੰਦੀ ਲਗਾਈ ਗਈ ਹੈ, ਜੋ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਤੇ ਮਨੁੱਖ ਰਹਿਤ ਜਹਾਜ਼ (ਯੂਏਵੀ) ਦੇ ਉਤਪਾਦਨ ’ਚ ਮਦਦ ਕਰਨ ਵਾਲੇ ਖਰੀਦ ਨੈੱਟਵਰਕ ਨੂੰ ਚਲਾਉਂਦੇ ਹਨ। ਵਿਭਾਗ ਨੇ ਕਿਹਾ ਕਿ ਇਹ ਕਾਰਵਾਈ ਸਤੰਬਰ ’ਚ ਈਰਾਨ 'ਤੇ ਲਗਾਏ ਗਏ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਤੇ ਪਾਬੰਦੀਕਾਰੀ ਉਪਾਅ ਨੂੰ ਦੁਬਾਰਾ ਲਾਗੂ ਕਰਨ ’ਚ ਸਹਾਇਕ ਹੈ, ਕਿਉਂਕਿ ਦੇਸ਼ ਆਪਣੀਆਂ ਪਰਮਾਣੂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਰਿਹਾ।
ਅਮਰੀਕੀ ਵਿੱਤ ਮੰਤਰੀ ਦੇ ਉਪ ਮੰਤਰੀ (ਅੱਤਵਾਦ ਤੇ ਵਿੱਤੀ ਖੁਫੀਆ) ਜਾਨ ਕੇ. ਹਰਲੇ ਨੇ ਕਿਹਾ ਕਿ ਈਰਾਨ ਦੁਨੀਆ ਭਰ ਦੀ ਵਿੱਤੀ ਪ੍ਰਣਾਲੀਆਂ ਦੀ ਗ਼ਲਤ ਵਰਤੋਂ ਕਰ ਕੇ ਮਨੀ ਲਾਂਡਰਿੰਗ ਤੇ ਪਰਮਾਣੂ ਅਤੇ ਪਰੰਪਰਾਗਤ ਹਥਿਆਰਾਂ ਦੇ ਪ੍ਰੋਗਰਾਮਾਂ ਲਈ ਪੁਰਜ਼ੇ ਖ਼ਰੀਦ ਰਿਹਾ ਹੈ। ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ 'ਤੇ ਅਸੀਂ ਈਰਾਨ 'ਤੇ ਉਸ ਦੇ ਪਰਮਾਣੂ ਖ਼ਤਰੇ ਨੂੰ ਖਤਮ ਕਰਨ ਲਈ ਵੱਧ ਤੋਂ ਵੱਧ ਦਬਾਅ ਪਾ ਰਹੇ ਹਾਂ। ਅਮਰੀਕਾ ਉਮੀਦ ਕਰਦਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਈਰਾਨ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰੇ, ਤਾਂ ਜੋ ਗਲੋਬਲ ਵਿੱਤੀ ਪ੍ਰਣਾਲੀ ਤੱਕ ਉਸ ਦੀ ਪਹੁੰਚ ਖਤਮ ਹੋ ਜਾਵੇ।
ਅਮਰੀਕੀ ਵਿੱਤ ਮੰਤਰੀ ਨੇ ਭਾਰਤ ਸਥਿਤ ਫਾਰਮਲੇਨ ਪ੍ਰਾਈਵੇਟ ਲਿਮਿਟਡ (ਫਾਰਮਲੇਨ) ਦਾ ਸੰਬੰਧ ਯੂਏਈ ਸਥਿਤ ਮਾਰਕੋ ਕਲਿੰਗੇ (ਕਲਿੰਗ) ਨਾਮਕ ਕੰਪਨੀ ਨਾਲ ਜੋੜਿਆ ਹੈ, ਜਿਸ ਨੇ ਕਥਿਤ ਤੌਰ 'ਤੇ ਸੋਡੀਅਮ ਕਲੋਰੇਟ ਤੇ ਸੋਡੀਅਮ ਪਰਕਲੋਰੇਟ ਵਰਗੀਆਂ ਸਮੱਗਰੀਆਂ ਦੀ ਖ਼ਰੀਦ ’ਚ ਮਦਦ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਤੀਜੇ ਦੇਸ਼ਾਂ ’ਚ ਸਥਿਤ ਸੰਸਥਾਵਾਂ 'ਤੇ ਪਾਬੰਦੀ ਲਗਾਉਣ ਸਮੇਤ ਸਾਰੇ ਉਪਲਬਧ ਸਾਧਨਾਂ ਦਾ ਇਸਤੇਮਾਲ ਕਰਦਾ ਰਹੇਗਾ, ਤਾਂ ਜੋ ਈਰਾਨ ਦੁਆਰਾ ਆਪਣੇ ਬੈਲਿਸਟਿਕ ਮਿਸਾਈਲ ਤੇ ਯੂਏਵੀ ਪ੍ਰੋਗਰਾਮਾਂ ਲਈ ਉਪਕਰਨਾਂ ਅਤੇ ਵਸਤੂਆਂ ਦੀ ਖਰੀਦ ਨੂੰ ਖੁਲਾਸਾ, ਰੋਕਣਾ ਅਤੇ ਮੁਕਾਬਲਾ ਕੀਤਾ ਜਾ ਸਕੇ।