ਟਰੰਪ ਨੇ ਨਿਊਜ਼ਨੇਸ਼ਨ ਦੇ ਪ੍ਰੋਗਰਾਮ ‘ਕੇਟੀ ਪਾਵਲਿਚ ਟੁਨਾਈਟ’ ਪ੍ਰੋਗਰਾਮ ਨੂੰ ਦਿੱਤੇ ਗਏ ਇਕ ਇੰਟਰਵਿਊ ਵਿਚ ਕਿਹਾ, ‘ਮੈਂ ਬਹੁਤ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਅਗਰ ਕੁਝ ਹੁੰਦਾ ਹੈ ਤਾਂ ਉਹ ਧਰਤੀ ਤੋਂ ਇਸ ਨੂੰ ਮਿਟਾ ਦੇਵੇਗਾ।’ ਇਸ ਤੋਂ ਪਹਿਲਾਂ ਈਰਾਨ ਨੇ ਟਰੰਪ ਨੂੰ ਖਾਮਨੇਈ ਦੇ ਖ਼ਿਲਾਫ਼ ਕਿਸੇ ਪ੍ਰਕਾਰ ਦੀ ਕਾਰਵਾਈ ਕਰਨ ’ਤੇ ਚਿਤਾਵਨੀ ਦਿੱਤੀ।

ਵਾਸ਼ਿੰਗਟਨ, ਏਪੀ : ਈਰਾਨ ’ਚ ਜਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਦੌਰਾਨ ਤਹਿਰਾਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਈਰਾਨ ਨੇ ਉਨ੍ਹਾਂ ਦੀ ਹੱਤਿਆ ਕਰਵਾਈ ਤਾਂ ਅਮਰੀਕਾ ਇਸ ਦੇਸ਼ ਨੂੰ ਧਰਤੀ ਤੋਂ ਖ਼ਤਮ ਦੇਵੇਗਾ। ਟਰੰਪ ਦੀ ਇਹ ਧਮਕੀ ਤਹਿਰਾਨ ਦੀ ਉਸ ਚਿਤਾਵਨੀ ਤੋਂ ਬਾਅਦ ਆਈ ਹੈ, ਜਿਸ ’ਚ ਉਸ ਨੇ ਦੇਸ਼ ਦੇ ਸੱਭ ਤੋਂ ਵੱਡੇ ਨੇਤਾ ਆਯਤੁੱਲਾ ਅਲੀ ਖਾਮਨੇਈ ਵਿਰੁੱਧ ਕਿਸੇ ਵੀ ਕਿਸਮ ਕਾਰਵਾਈ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ।
ਟਰੰਪ ਨੇ ਨਿਊਜ਼ਨੇਸ਼ਨ ਦੇ ਪ੍ਰੋਗਰਾਮ ‘ਕੇਟੀ ਪਾਵਲਿਚ ਟੁਨਾਈਟ’ ਪ੍ਰੋਗਰਾਮ ਨੂੰ ਦਿੱਤੇ ਗਏ ਇਕ ਇੰਟਰਵਿਊ ਵਿਚ ਕਿਹਾ, ‘ਮੈਂ ਬਹੁਤ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਅਗਰ ਕੁਝ ਹੁੰਦਾ ਹੈ ਤਾਂ ਉਹ ਧਰਤੀ ਤੋਂ ਇਸ ਨੂੰ ਮਿਟਾ ਦੇਵੇਗਾ।’ ਇਸ ਤੋਂ ਪਹਿਲਾਂ ਈਰਾਨ ਨੇ ਟਰੰਪ ਨੂੰ ਖਾਮਨੇਈ ਦੇ ਖ਼ਿਲਾਫ਼ ਕਿਸੇ ਪ੍ਰਕਾਰ ਦੀ ਕਾਰਵਾਈ ਕਰਨ ’ਤੇ ਚਿਤਾਵਨੀ ਦਿੱਤੀ। ਟਰੰਪ ਨੇ ਖਾਮਨੇਈ ਦੇ ਲਗਪਗ 40 ਸਾਲਾਂ ਦੇ ਸਾਸ਼ਨ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਈਰਾਨ ਨੇ ਇਹ ਚਿਤਾਵਨੀ ਦਿੱਤੀ। ਈਰਾਨ ਦੇ ਹਥਿਆਰਬਲਾਂ ਦੇ ਬੁਲਾਰੇ ਜਨਰਲ ਅਬੁਲਫਜ਼ਲ ਸ਼ੇਕਾਰਚੀ ਨੇ ਕਿਹਾ, ਟਰੰਪ ਜਾਣਦੇ ਹਨ ਕਿ ਜੇਕਰ ਸਾਡੇ ਨੇਤਾ ਵੱਲੋਂ ਹੱਥ ਵੀ ਵਧਾਇਆ ਗਿਆ ਤਾਂ ਅਸੀਂ ਨਾ ਸਿਰਫ ਉਸ ਹੱਥਾਂ ਨੂੰ ਵੱਢ ਸਗੋਂ ਉਨ੍ਹਾਂ ਦੀ ਦੁਨੀਆ ’ਚ ਅੱਗ ਲਾ ਦਿਆਂਗੇ।’
ਜਦਕਿ ਈਰਾਨ ਦੀ ਸੰਸਦ ਨੇ ਖਾਮਨੇਈ ਨੂੰ ਕੁਝ ਵੀ ਹੋਣ ’ਤੇ ਜਿਹਾਦ ਛੇੜਣ ਦੀ ਚੇਤਾਵਨੀ ਦਿੱਤੀ ਹੈ। ਦੱਸਣਯੋਗ ਹੈ ਕਿ ਟਰੰਪ ਈਰਾਨ ’ਚ ਪ੍ਰਦਰਸ਼ਨਕਾਰੀਆਂ ਉੱਤੇ ਸੁਰੱਖਿਆ ਬਲਾਂ ਦੀ ਕਾਰਵਾਈ ਨੂੰ ਲੈਕੇ ਕਈ ਵਾਰ ਚਿਤਾਵਨੀ ਦੇ ਚੁੱਕੇ ਹਨ। ਦੇਸ਼ ’ਚ 28 ਦਸੰਬਰ ਤੋਂ ਮਹਿੰਗਾਈ ਅਤੇ ਆਰਥਿਕ ਮੰਦਹਾਲੀ ਦੇ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ’ਚ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ।
ਪੂਰੀ ਤਾਕਤ ਦੇ ਨਾਲ ਜਵਾਬ ਦੇਵੇਗਾ ਈਰਾਨ : ਅਰਾਗਚੀ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਬੁੱਧਵਾਰ ਨੂੰ ਅਮਰੀਕਾ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਸਿੱਧੀ ਅਤੇ ਸਖ਼ਤ ਚਿਤਾਵਨੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਦੇਸ਼ ’ਤੇ ਦੁਬਾਰਾ ਹਮਲਾ ਕੀਤਾ ਗਿਆ ਤਾਂ ਉਹ ਆਪਣੇ ਕੋਲ ਮੌਜੂਦ ਹਰ ਤਾਕਤ ਨਾਲ ਜਵਾਬ ਦੇਵੇਗਾ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ’ਤੇ ਤਸ਼ੱਦਦ ਵਾਲੀ ਕਾਰਵਾਈ ਦੇ ਕਾਰਨ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਤਣਾਅ ਵੱਧ ਰਿਹਾ ਹੈ। ਇਸ ਦਮਨ ਕਰਕੇ ਹੀ ਦਾਵੋਸ ’ਚ ਵਿਸ਼ਵ ਆਰਥਿਕ ਫੋਰਮ ਵਿੱਚ ਉਨ੍ਹਾਂ ਨੂੰ ਦਿੱਤਾ ਗਿਆ ਸੱਦਾ ਰੱਦ ਕਰ ਦਿੱਤਾ ਗਿਆ।