ਕੌਣ ਹੈ ਖਾਬੀ ਲੈਮ ? 9 ਹਜ਼ਾਰ ਕਰੋੜ ਦੀ ਡੀਲ 'ਤੇ ਕੀਤੇ ਦਸਤਖਤ, ਬਣੇ ਦੁਨੀਆ ਦੇ ਸਭ ਤੋਂ ਮਹਿੰਗੇ ਡਿਜੀਟਲ ਕ੍ਰਿਏਟਰ
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਇਸ ਦੌਰ ਵਿੱਚ ਇਟਲੀ ਦੇ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਖਾਬੀ ਲੈਮ ਨੇ ਇੱਕ ਅਜਿਹੀ ਡੀਲ ਸਾਈਨ ਕੀਤੀ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਖਾਬੀ ਨੇ ਹਾਂਗਕਾਂਗ ਦੀ ਇੱਕ ਕੰਪਨੀ ਨਾਲ ਲਗਪਗ 9,000 ਕਰੋੜ ਰੁਪਏ (8,961 ਕਰੋੜ) ਦੀ ਡੀਲ ਕੀਤੀ ਹੈ।
Publish Date: Sat, 31 Jan 2026 03:13 PM (IST)
Updated Date: Sat, 31 Jan 2026 03:23 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਇਸ ਦੌਰ ਵਿੱਚ ਇਟਲੀ ਦੇ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਖਾਬੀ ਲੈਮ ਨੇ ਇੱਕ ਅਜਿਹੀ ਡੀਲ ਸਾਈਨ ਕੀਤੀ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਖਾਬੀ ਨੇ ਹਾਂਗਕਾਂਗ ਦੀ ਇੱਕ ਕੰਪਨੀ ਨਾਲ ਲਗਪਗ 9,000 ਕਰੋੜ ਰੁਪਏ (8,961 ਕਰੋੜ) ਦੀ ਡੀਲ ਕੀਤੀ ਹੈ।
ਫੈਕਟਰੀ ਮਕੈਨਿਕ ਤੋਂ ਸੁਪਰਸਟਾਰ : ਕੋਰੋਨਾ ਕਾਲ ਦੌਰਾਨ ਖਾਬੀ ਦੀ ਨੌਕਰੀ ਚਲੀ ਗਈ ਸੀ, ਜਿੱਥੇ ਉਹ ਇੱਕ ਫੈਕਟਰੀ ਮਕੈਨਿਕ ਵਜੋਂ ਕੰਮ ਕਰਦਾ ਸੀ।
ਬਿਨਾਂ ਬੋਲੇ ਮਸ਼ਹੂਰ : ਖਾਬੀ ਆਪਣੇ 'ਲਾਈਫ ਹੈਕਸ' (Life Hacks) ਵੀਡੀਓਜ਼ 'ਤੇ ਬਿਨਾਂ ਕੁਝ ਬੋਲੇ ਸਿਰਫ਼ ਆਪਣੇ ਹਾਵ-ਭਾਵ (Expressions) ਦੇਣ ਲਈ ਜਾਣਿਆ ਜਾਂਦਾ ਹੈ।
36 ਕਰੋੜ ਫਾਲੋਅਰਜ਼ : ਅੱਜ ਦੇ ਸਮੇਂ ਵਿੱਚ ਖਾਬੀ ਦੇ ਸੋਸ਼ਲ ਮੀਡੀਆ 'ਤੇ 36 ਕਰੋੜ ਤੋਂ ਵੱਧ ਫਾਲੋਅਰਜ਼ ਹਨ ਅਤੇ ਉਸ ਦੇ ਰਿਐਕਸ਼ਨ ਮੀਮਜ਼ (Memes) ਵਿੱਚ ਬਹੁਤ ਵਰਤੇ ਜਾਂਦੇ ਹਨ।
ਕੀ ਹੈ 9,000 ਕਰੋੜ ਦੀ ਇਹ ਡੀਲ
ਖਾਬੀ ਲੈਮ ਨੇ ਹਾਂਗਕਾਂਗ ਦੀ AI ਫਰਮ 'ਰੁਚ ਸਪਾਰਕ ਹੋਲਡਿੰਗਜ਼' (Ruch Spark Holdings) ਨਾਲ ਇਹ ਸਮਝੌਤਾ ਕੀਤਾ ਹੈ। ਇਸ ਡੀਲ ਦੀਆਂ ਖਾਸ ਗੱਲਾਂ ਇਹ ਹਨ।
ਪਰਸਨੈਲਿਟੀ ਰਾਈਟਸ (Personality Rights): ਖਾਬੀ ਨੇ ਆਪਣੇ ਨਿੱਜੀ ਅਧਿਕਾਰ ਕੰਪਨੀ ਨੂੰ ਵੇਚ ਦਿੱਤੇ ਹਨ।
ਵਰਚੁਅਲ ਮਾਡਲ: ਕੰਪਨੀ ਹੁਣ AI ਦੀ ਮਦਦ ਨਾਲ ਖਾਬੀ ਦਾ ਫੇਸ ਆਈਡੀ (Face ID), ਵੌਇਸ ਆਈਡੀ (Voice ID) ਅਤੇ ਵਿਵਹਾਰਕ ਮਾਡਲ ਵਰਤ ਕੇ ਉਸਦਾ ਇੱਕ 'ਵਰਚੁਅਲ ਅਵਤਾਰ' ਤਿਆਰ ਕਰੇਗੀ।
ਬ੍ਰਾਂਡਿੰਗ: ਹੁਣ ਖਾਬੀ ਦੇ ਅਸਲ ਰੂਪ ਦੀ ਬਜਾਏ ਉਸਦਾ AI ਮਾਡਲ ਇਸ਼ਤਿਹਾਰਾਂ ਅਤੇ ਬ੍ਰਾਂਡਿੰਗ ਲਈ ਵਰਤਿਆ ਜਾ ਸਕੇਗਾ।