ਇਹ ਤੁਸੀਂ ਕੀ ਕਰ ਦਿੱਤਾ ! ਅਮਰੀਕੀ ਇਮੀਗ੍ਰੇਸ਼ਨ ਏਜੰਟਾਂ ਨੇ 37 ਸਾਲਾ ਨੌਜਵਾਨ ਨੂੰ ਮਾਰੀ ਗੋਲੀ; ਵੀਡੀਓ 'ਚ ਸੁਣਾਈ ਦੇ ਰਹੀਆਂ ਚੀਕਾਂ
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਦੀ ਬੁਲਾਰਾ ਟ੍ਰਿਸ਼ੀਆ ਮੈਕਲਗਲਿਨ ਨੇ ਇੱਕ ਬਿਆਨ ਜਾਰੀ ਕਰਕੇ ਸਫਾਈ ਦਿੱਤੀ ਹੈ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਤਹਿਤ ਚਲਾਏ ਜਾ ਰਹੇ ਇੱਕ ਆਪ੍ਰੇਸ਼ਨ ਦਾ ਹਿੱਸਾ ਸੀ।
Publish Date: Sun, 25 Jan 2026 11:41 AM (IST)
Updated Date: Sun, 25 Jan 2026 11:56 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਦੇ ਮਿਨੀਆਪੋਲਿਸ ਵਿੱਚ ਇੱਕ ਇਮੀਗ੍ਰੇਸ਼ਨ ਆਪ੍ਰੇਸ਼ਨ ਦੌਰਾਨ ਫੈਡਰਲ ਅਧਿਕਾਰੀਆਂ ਵੱਲੋਂ 37 ਸਾਲਾ ਨੌਜਵਾਨ ਨੂੰ ਗੋਲੀ ਮਾਰਨ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
ਮ੍ਰਿਤਕ ਦੀ ਪਛਾਣ 37 ਸਾਲਾ ਐਲੇਕਸ ਜੈਫਰੀ ਪ੍ਰੇਟੀ ਵਜੋਂ ਹੋਈ ਹੈ। ਫੈਡਰਲ ਇਮੀਗ੍ਰੇਸ਼ਨ ਦੇ ਛੇ ਅਧਿਕਾਰੀਆਂ ਨੇ ਪ੍ਰੇਟੀ ਨੂੰ ਚਾਰੋਂ ਪਾਸਿਓਂ ਘੇਰ ਕੇ ਜ਼ਮੀਨ 'ਤੇ ਸੁੱਟ ਦਿੱਤਾ। ਜਦੋਂ ਸੜਕ 'ਤੇ ਮੌਜੂਦ ਲੋਕ ਵਿਰੋਧ ਵਜੋਂ ਸੀਟੀਆਂ ਵਜਾ ਰਹੇ ਸਨ, ਉਸੇ ਵੇਲੇ ਇੱਕ ਅਧਿਕਾਰੀ ਨੇ ਪ੍ਰੇਟੀ ਕੋਲ ਮੌਜੂਦ ਲਾਇਸੈਂਸੀ ਬੰਦੂਕ ਖੋਹ ਲਈ ਅਤੇ ਉਸ 'ਤੇ ਇੱਕ ਦਰਜਨ ਤੋਂ ਵੱਧ ਗੋਲੀਆਂ ਚਲਾ ਦਿੱਤੀਆਂ।ਗੋਲੀਆਂ ਚੱਲਣ ਤੋਂ ਬਾਅਦ ਵੀਡੀਓ ਬਣਾ ਰਹੀ ਮਹਿਲਾ ਚੀਕਦੀ ਹੋਈ ਸੁਣਾਈ ਦੇ ਰਹੀ ਹੈ, "ਤੁਸੀਂ ਇਹ ਕੀ ਕਰ ਦਿੱਤਾ?"। ਵੀਡੀਓ ਵਿੱਚ ਨੌਜਵਾਨ ਗੋਲੀਆਂ ਲੱਗਣ ਤੋਂ ਬਾਅਦ ਬੇਜਾਨ ਦਿਖਾਈ ਦੇ ਰਿਹਾ ਹੈ।
ਕਾਰਵਾਈ ਬਾਰੇ ਅਧਿਕਾਰੀਆਂ ਦਾ ਕੀ ਕਹਿਣਾ ਹੈ?
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਦੀ ਬੁਲਾਰਾ ਟ੍ਰਿਸ਼ੀਆ ਮੈਕਲਗਲਿਨ ਨੇ ਇੱਕ ਬਿਆਨ ਜਾਰੀ ਕਰਕੇ ਸਫਾਈ ਦਿੱਤੀ ਹੈ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਤਹਿਤ ਚਲਾਏ ਜਾ ਰਹੇ ਇੱਕ ਆਪ੍ਰੇਸ਼ਨ ਦਾ ਹਿੱਸਾ ਸੀ।ਅਧਿਕਾਰੀਆਂ ਮੁਤਾਬਕ, ਜਦੋਂ ਉਨ੍ਹਾਂ ਨੇ ਨੌਜਵਾਨ ਨੂੰ ਨਿਹੱਥਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹਿੰਸਕ ਵਿਰੋਧ ਕੀਤਾ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਬਚਾਅ ਵਿੱਚ ਗੋਲੀਆਂ ਚਲਾਈਆਂ।
ਸ਼ਹਿਰ 'ਚ ਤਣਾਅ
ਇਸ ਘਟਨਾ ਤੋਂ ਬਾਅਦ ਮਿਨੀਆਪੋਲਿਸ ਵਿੱਚ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਲੋਕ ਇਸ ਨੂੰ ਪੁਲਿਸ ਦੀ ਬੇਲੋੜੀ ਤਾਕਤ ਅਤੇ ਇਮੀਗ੍ਰੇਸ਼ਨ ਨੀਤੀਆਂ ਦੀ ਦੁਰਵਰਤੋਂ ਦੱਸ ਰਹੇ ਹਨ।