Earthquake ; ਦੱਖਣੀ ਚੀਨ ’ਚ ਭੂਚਾਲ ਨੇ ਮਚਾਈ ਤਬਾਹੀ, ਦੋ ਦੀ ਮੌਤ, ਸੱਤ ਹਜ਼ਾਰ ਲੋਕ ਸੁਰੱਖਿਅਤ ਥਾਵਾਂ ’ਤੇ ਪਹੁੰਚੇ
ਭੂਚਾਲ ਦਾ ਸਭ ਤੋਂ ਜ਼ਿਆਦਾ ਅਸਰ ਲਿਓਝੋਊ ਸ਼ਹਿਰ ’ਚ ਦੇਖਣ ਨੂੰ ਮਿਲਿਆ, ਜਿੱਥੇ ਸੱਤ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਭੂਚਾਲ ਕਾਰਨ ਘੱਟੋ-ਘੱਟ 13 ਇਮਾਰਤਾਂ ਢਹਿ ਗਈਆਂ ਤੇ ਕਈ ਇਲਾਕਿਆਂ ’ਚ ਜ਼ਮੀਨ ਖਿਸਕੀ, ਜਿਸ ਨਾਲ ਸੜਕਾਂ ਬੰਦ ਹੋ ਗਈਆਂ। ਘਟਨਾ ਵਾਲੀ ਥਾਂ ’ਤੇ ਜੇਸੀਬੀ ਤੇ ਬਚਾਅ ਦਲ ਲਗਾਤਾਰ ਮਲਬਾ ਹਟਾਉਣ ’ਚ ਲੱਗੇ ਰਹੇ।
Publish Date: Mon, 18 May 2026 05:29 PM (IST)
Updated Date: Mon, 18 May 2026 05:30 PM (IST)
ਬੀਜਿੰਗ (ਏਜੰਸੀ) : ਦੱਖਣੀ ਚੀਨ ’ਚ ਸੋਮਵਾਰ ਸਵੇਰੇ ਆਏ 5.2 ਤੀਬਰਤਾ ਦੇ ਭੂਚਾਲ ਨੇ ਤਬਾਹੀ ਮਚਾਈ। ਸਰਕਾਰੀ ਮੀਡੀਆ ਮੁਤਾਬਕ ਇਸ ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖਮੀ ਹੋਏ ਹਨ।
ਭੂਚਾਲ ਦਾ ਸਭ ਤੋਂ ਜ਼ਿਆਦਾ ਅਸਰ ਲਿਓਝੋਊ ਸ਼ਹਿਰ ’ਚ ਦੇਖਣ ਨੂੰ ਮਿਲਿਆ, ਜਿੱਥੇ ਸੱਤ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
ਭੂਚਾਲ ਕਾਰਨ ਘੱਟੋ-ਘੱਟ 13 ਇਮਾਰਤਾਂ ਢਹਿ ਗਈਆਂ ਤੇ ਕਈ ਇਲਾਕਿਆਂ ’ਚ ਜ਼ਮੀਨ ਖਿਸਕੀ, ਜਿਸ ਨਾਲ ਸੜਕਾਂ ਬੰਦ ਹੋ ਗਈਆਂ। ਘਟਨਾ ਵਾਲੀ ਥਾਂ ’ਤੇ ਜੇਸੀਬੀ ਤੇ ਬਚਾਅ ਦਲ ਲਗਾਤਾਰ ਮਲਬਾ ਹਟਾਉਣ ’ਚ ਲੱਗੇ ਰਹੇ।