ਐਡਮਿੰਟਨ 'ਚ ਕਰਾਏ ਗਏ ਦਸਤਾਰ ਮੁਕਾਬਲੇ, ਸਿੱਖ ਸੰਗਤ ਨੂੰ ਕੀਤੀ ਗਈ ਇਹ ਅਪੀਲ
ਇਸ ਸਮੇਂ ਆਏ ਬੱਚਿਆਂ ਦੀਆਂ ਦੌੜਾਂ (ਰੇਸਾਂ) ਵੀ ਕਰਵਾਈਆਂ ਗਈਆਂ ਤੇ ਜੇਤੂ ਬੱਚਿਆਂ ਦਾ ਮਾਣ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਗੁਰਪ੍ਰੀਤ ਸਿੰਘ ਝੱਬਰ ਪਹੁੰਚੇ ਤੇ ਆਪਣੇ ਵਿਚਾਰ ਰੱਖੇ |
Publish Date: Fri, 05 Sep 2025 02:17 PM (IST)
Updated Date: Fri, 05 Sep 2025 02:21 PM (IST)
ਜਸਵਿੰਦਰ ਸਿੱਧੂ ਬੰਬੀਹਾ, ਐਡਮਿੰਟਨ: ਐਡਮਿੰਟਨ ਸਿੱਖ ਯੂਥ ਵੱਲੋਂ ਵੱਡੇ-ਛੋਟੇ ਬੱਚਿਆਂ ਦੀਆਂ ਦਸਤਾਰਾਂ ਤੇ ਦੁਮਾਲਿਆਂ ਦੇ ਮੁਕਾਬਲੇ ਕਰਵਾਏ ਗਏ ਤੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਸਿਰ 'ਤੇ ਦਸਤਾਰਾਂ ਸਜਾਉਣ ਤੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਣਾ ਦੇਣ ਕਿ ਉਹ ਦਸਤਾਰ ਸਜਾ ਕੇ ਰੱਖਣ | ਇਸ ਉੱਦਮ ਦੀ ਅਗਵਾਈ ਭਾਈ ਮਲਕੀਤ ਸਿੰਘ ਢੇਸੀ ਕਰ ਰਹੇ ਸਨ ਤੇ ਉਹ ਆਪਣੇ ਉੱਦਮ ਨਾਲ ਪੱਗਾਂ ਤੇ ਦੁਮਾਲਿਆਂ ਦਾ ਪ੍ਰਬੰਧ ਵੀ ਕਰ ਕੇ ਲਿਆਏ | ਇਸ ਸਮੇਂ ਆਏ ਬੱਚਿਆਂ ਦੀਆਂ ਦੌੜਾਂ (ਰੇਸਾਂ) ਵੀ ਕਰਵਾਈਆਂ ਗਈਆਂ ਤੇ ਜੇਤੂ ਬੱਚਿਆਂ ਦਾ ਮਾਣ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਗੁਰਪ੍ਰੀਤ ਸਿੰਘ ਝੱਬਰ ਪਹੁੰਚੇ ਤੇ ਆਪਣੇ ਵਿਚਾਰ ਰੱਖੇ | ਇਸ ਸਮਾਗਮ 'ਚ ਗੁਲਜ਼ਾਰ ਸਿੰਘ, ਪਿ੍ਤਪਾਲ ਸਿੰਘ ਸੇਖੋਂ, ਪਰਵੰਤ ਸਿੰਘ ਸੇਖੋਂ, ਪਿਆਰਾ ਸਿੰਘ, ਢੱਟ, ਕੁਲਦੀਪ ਸਿੰਘ ਬਰਾੜ ਸਾਹੋਕੇ, ਸੈਡੀ ਸੌਕਰ, ਤਜਿੰਦਰ ਸਿੰਘ ਬਰਾੜ, ਫੱਤਣ ਵਾਲਾ, ਸੁਖਦੇਵ ਸਿੰਘ ਧਨੌਆ, ਜਸਵਿੰਦਰ ਬੰਬੀਹਾ, ਚੰਨਾ ਕਾਲਖ, ਭੋਲਾ ਅਚਰਵਾਲ, ਧਰਮਾਲ ਸਿੰਘ, ਗੁਰਜੋਤ ਜੋਤੀ ਕੇਸਰ ਦਿਉ ਹਾਜ਼ਰ ਸਨ |