ਟਰੰਪ ਦਾ ਅਮਰੀਕੀ ਮੀਡੀਆ 'ਤੇ ਜ਼ਬਰਦਸਤ ਹਮਲਾ: CNN ਤੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ‘ਪਾਗਲ’, ਈਰਾਨ ਮੁੱਦੇ 'ਤੇ ਗੁੰਮਰਾਹਕੁੰਨ ਖ਼ਬਰਾਂ ਫੈਲਾਉਣ ਦੇ ਲਾਏ ਦੋਸ਼
ਟਰੰਪ ਨੇ ਵਿਅੰਗ ਨਾਲ ਵਾਲ ਸਟਰੀਟ ਜਰਨਲ ਨੂੰ ‘ਚਾਈਨਾ ਸਟਰੀਟ ਜਰਨਲ’ ਕਿਹਾ, ਸੀਐੱਨਐੱਨ ਨੂੰ ਭ੍ਰਿਸ਼ਟ ਤੇ ਅਪ੍ਰਸੰਗਿਕ ਕਿਹਾ।ਨਿਊਯਾਰਕ ਟਾਈਮਜ਼ ਨੂੰ ਇੱਕ ਅਸਫਲ ਮੀਡੀਆ ਆਉਟਲੈਟ ਕਿਹਾ। ਟਰੰਪ ਨੇ ਖਾਸ ਤੌਰ ’ਤੇ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਰਿਪੋਰਟਿੰਗ 'ਤੇ ਨਾਰਾਜ਼ਗੀ ਜ਼ਾਹਰ ਕੀਤੀ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਹੜੀਆਂ ਰਿਪੋਰਟਾਂ 'ਤੇ ਸਭ ਤੋਂ ਵੱਧ ਇਤਰਾਜ਼ ਹੈ।
Publish Date: Tue, 19 May 2026 09:07 AM (IST)
Updated Date: Tue, 19 May 2026 09:08 AM (IST)
ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਯੁੱਧ ਸੰਬੰਧੀ ਅਮਰੀਕੀ ਮੀਡੀਆ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਨਿਊਯਾਰਕ ਟਾਈਮਜ਼, ਵਾਲ ਸਟਰੀਟ ਜਰਨਲ ਤੇ ਸੀਐੱਨਐੱਨ ਦੀ ਰਿਪੋਰਟਿੰਗ ’ਤੇ ਸਵਾਲ ਉਠਾਏ ਹਨ, ਉਨ੍ਹਾਂ ’ਤੇ ਈਰਾਨ ਬਾਰੇ ਗੁੰਮਰਾਹਕੁੰਨ ਖ਼ਬਰਾਂ ਫੈਲਾਉਣ ਦਾ ਦੋਸ਼ ਲਗਾਇਆ ਹੈ।
ਸੋਮਵਾਰ ਨੂੰ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ ’ਤੇ ਇੱਕ ਪੋਸਟ ’ਚ, ਟਰੰਪ ਨੇ ਕਿਹਾ ਕਿ ਭਾਵੇਂ ਈਰਾਨ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੰਦਾ ਹੈ, ਉਸਦੀ ਜਲ ਸੈਨਾ ਅਤੇ ਹਵਾਈ ਸੈਨਾ ਤਬਾਹ ਹੋ ਜਾਂਦੀ ਹੈ, ਫੌਜੀ ਲੀਡਰਸ਼ਿਪ ਆਤਮ ਸਮਰਪਣ ਕਰ ਦਿੰਦੀ ਹੈ, ਅਤੇ ਰਸਮੀ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ ਜਾਂਦੇ ਹਨ, ਅਮਰੀਕੀ ਮੀਡੀਆ ਫਿਰ ਵੀ ਇਸਨੂੰ ਈਰਾਨ ਲਈ ਇੱਕ ਸ਼ਾਨਦਾਰ ਜਿੱਤ ਵਜੋਂ ਪੇਸ਼ ਕਰੇਗਾ।
ਉਨ੍ਹਾਂ ਨੇ ਇੱਕੋ ਸਮੇਂ ਡੈਮੋਕ੍ਰੇਟਿਕ ਨੇਤਾਵਾਂ ਤੇ ਮੀਡੀਆ ਆਉਟਲੈਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਦੋਵੇਂ ਪੂਰੀ ਤਰ੍ਹਾਂ ਭਟਕ ਗਏ ਹਨ। ਟਰੰਪ ਨੇ ਲਿਖਿਆ, "ਡੈਮੋਕ੍ਰੇਟ ਅਤੇ ਮੀਡੀਆ ਪੂਰੀ ਤਰ੍ਹਾਂ ਪਾਗਲ ਹੋ ਗਏ ਹਨ।