ਈਰਾਨ 'ਚ ਹਾਲੀਆ ਪ੍ਰਦਰਸ਼ਨਾਂ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮੰਦਦ ਦੀ ਉਮੀਦ ਸੀ। ਟਰੰਪ ਦੇ ਸ਼ੁਰੂਆਤੀ ਬਿਆਨਾਂ ਤੋਂ ਉਨ੍ਹਾਂ ਲੱਗਿਆ ਕਿ ਅਮਰੀਕਾ ਉਨ੍ਹਾਂ ਦਾ ਸਾਥ ਦੇਵੇਗਾ, ਪਰ ਜਦੋਂ ਬਾਅਦ ਵਿੱਚ ਟਰੰਪ ਆਪਦੇ ਰੁਖ ਤੋਂ ਪਿੱਛੇ ਹਟਿਆ ਤਾਂ ਕਈ ਈਰਾਨੀਆ ਨੂੰ ਇਹ ਧੋਖਾ ਲੱਗਿਆ।

ਡਿਜੀਟਲ ਡੈਸਕ, ਨਵੀਂ ਦਿੱਲੀ: ਈਰਾਨ 'ਚ ਹਾਲੀਆ ਪ੍ਰਦਰਸ਼ਨਾਂ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮੰਦਦ ਦੀ ਉਮੀਦ ਸੀ। ਟਰੰਪ ਦੇ ਸ਼ੁਰੂਆਤੀ ਬਿਆਨਾਂ ਤੋਂ ਉਨ੍ਹਾਂ ਲੱਗਿਆ ਕਿ ਅਮਰੀਕਾ ਉਨ੍ਹਾਂ ਦਾ ਸਾਥ ਦੇਵੇਗਾ, ਪਰ ਜਦੋਂ ਬਾਅਦ ਵਿੱਚ ਟਰੰਪ ਆਪਦੇ ਰੁਖ ਤੋਂ ਪਿੱਛੇ ਹਟਿਆ ਤਾਂ ਕਈ ਈਰਾਨੀਆਂ ਨੂੰ ਇਹ ਧੋਖਾ ਲੱਗਿਆ।
ਹੁਣ ਪ੍ਰਦਰਸ਼ਨਕਾਰੀ ਆਖ ਰਹੇ ਹਨ ਕਿ ਟਰੰਪ ਨੇ ਉਨ੍ਹਾਂ ਗੁੰਮਰਾਹ ਕੀਤਾ ਅਤੇ ਮੁਸ਼ਕਿਲ ਸਮੇਂ 'ਚ ਇਕੱਲਾ ਛੱਡ ਦਿੱਤਾ। ਦੱਸ ਦੇਈਏ ਕਿ ਜਦੋਂ ਈਰਾਨ ਵਿੱਚ ਵਿਰੋਧ ਪ੍ਰਦਰਸ਼ਲ ਤੇਜ਼ ਹੋ ਰਹੇ ਸਨ, ਉਦੋਂ ਟਰੰਪ ਨੇ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਈਰਾਨ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਨੁਕਸਾਨ ਪਹੁੰਚਿਆ ਤਾਂ ਅਮਰੀਕਾ ਤਿਆਰ ਹੈ।
ਟਰੰਪ ਦੇ ਬਿਆਨ ਤੋਂ ਬਾਅਦ ਤੇਜ਼ ਹੋਇਆ ਪ੍ਰਦਰਸ਼ਨ
ਟਰੰਪ ਨੇ 'ਮਦਦ ਰਸਤੇ 'ਚ ਹੈ' ਵਰਗੇ ਬਿਆਨਾਂ ਨੂੰ ਕੲਹ ਲੋਕਾਂ ਨੇ ਸਿੱਧੀ ਮਦਦ ਜਾਂ ਫ਼ੌਜੀ ਕਾਰਵਾਈ ਦੇ ਸੰਕੇਤ ਦੇ ਰੂਪ ਵਿੱਚ ਲਿਆ। ਇਸ ਨਾਲ ਕਈ ਈਰਾਨੀ ਸੜਕਾਂ 'ਤੇ ਉਤਰ ਆਏ ਅਤੇ ਉਨ੍ਹਾਂ ਨੇ ਖੁੱਲ੍ਹ ਕੇ ਸਰਕਾਰ ਖਿ਼ਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਖ਼ਬਰਾਂ ਆਈਆਂ ਕਿ ਅਮਰੀਕਾ ਨੇ ਖੇਤਰ ਵਿੱਚ ਆਪਣੇ ਇੱਕ ਵੱਡੇ ਫ਼ੌਜੀ ਅੱਡੇ ਤੋਂ ਗ਼ੈਰ ਜ਼ਰੂਰੀ ਕਰਮਚਾਰੀਆਂ ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ। ਇਸ ਨੂੰ ਵੀ ਸੰਭਾਤਿ ਕਾਰਵਾਈ ਦੀ ਤਿਆਰੀ ਮੰਨਿਆ ਗਿਆ।
ਪ੍ਰਦਰਸ਼ਨ ਵਧੇ ਹੀ ਈਰਾਨੀ ਸਰਕਾਰ ਨੇ ਇੰਟਰਨੈੱਟ ਅਤੇ ਸੰਚਾਰ ਸੇਵਾਵਾਂ ਬੰਦ ਕਰ ਦਿੱਤੀਆਂ। ਸੁਰੱਖਿਆ ਬਲਾਂ ਨੂੰ ਸੜਕਾਂ 'ਤੇ ਉਤਾਰ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਹਿੰਸਾ ਹੋਈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਨਾਈਪਰ ਅਤੇ ਮਸ਼ੀਨਗੰਨ ਦੀ ਵਰਤੋਸਂ ਕੀਤੀ ਗਈ। ਕਈ ਲੋਕ ਮਾਰੇ ਗੲਏਅਤੇ ਵੱਡੀ ਗਿਣਤੀ 'ਚ ਲੋਕ ਲਾਪਤਾ ਦੱਸੇ ਗਏ।
ਅਚਾਨਕ ਬਦਲਿਆ ਟਰੰਪ ਦਾ ਰੁਖ
ਕੁਝ ਈਰਾਨੀਆਂ ਦਾ ਮੰਨਣਾ ਹੈ ਕਿ ਸਿਰਫ਼ ਉਨ੍ਹਾਂ ਦੀ ਸਰਕਾਰ ਹੀ ਨਹੀ, ਸਗੋਂ ਟਰੰਪ ਵੀ ਇਸ ਸਥਿਤੀ ਲਈ ਜ਼ਿੰਮੇਵਾਰ ਹੈ, ਕਿਉਂਕਿ ਉਨ੍ਹਾਂ ਦੇ ਬਿਆਨਾਂ ਨੇ ਲੋਕਾਂ ਨੂੰ ਸੜਕਾਂ 'ਤੇ ਆਉਣ ਲਈ ਪ੍ਰੇਰਿਤ ਕੀਤਾ। ਹਾਲਾਂਕਿ, ਟਰੰਪ ਦਾ ਰੁਖ ਅਚਾਨਕ ਬਦਲ ਗਿਆ ਅਤੇ ਉਨ੍ਹਾਂ ਨੇ ਬਿਆਨ ਦਿੱਤਾ ਕਿ ਈਰਾਨ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਹੱਤਿਆਵਾਂ ਅਤੇ ਫਾਂਸੀ ਨਹੀਂ ਹੋਵੇਗੀ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਅਮਰੀਕਾ ਹੁਣ ਕੋਈ ਫ਼ੌਜੀ ਕਾਰਵਾਈ ਨਹੀਂ ਕਰੇਗਾ।