ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ : ਮੁਸਲਿਮ ਬ੍ਰਦਰਹੁੱਡ ਨੂੰ ਅੱਤਵਾਦੀ ਸੰਗਠਨ ਐਲਾਨਿਆ, ਜਾਣੋ ਕਿਹੜੇ ਦੇਸ਼ਾਂ 'ਤੇ ਪਵੇਗਾ ਇਸਦਾ ਅਸਰ
ਅਮਰੀਕਾ ਵਿੱਚ ਮੌਜੂਦ ਮੁਸਲਿਮ ਬ੍ਰਦਰਹੁੱਡ ਦੀ ਕਿਸੇ ਵੀ ਚੱਲ-ਅਚੱਲ ਜਾਇਦਾਦ (Assets) ਨੂੰ ਬਲਾਕ ਕਰ ਦਿੱਤਾ ਜਾਵੇਗਾ।ਸੰਗਠਨ ਦੇ ਮੈਂਬਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਜਾਂ ਲੈਣ-ਦੇਣ ਅਪਰਾਧ ਮੰਨਿਆ ਜਾਵੇਗਾ। ਇਸ ਦੇ ਮੈਂਬਰਾਂ ਨੂੰ ਅਮਰੀਕਾ ਆਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
Publish Date: Wed, 14 Jan 2026 04:26 PM (IST)
Updated Date: Wed, 14 Jan 2026 04:33 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਨੇ ਮੰਗਲਵਾਰ ਨੂੰ ਇੱਕ ਅਹਿਮ ਫੈਸਲਾ ਲੈਂਦਿਆਂ ਮੁਸਲਿਮ ਬ੍ਰਦਰਹੁੱਡ ਦੀਆਂ ਮਿਸਰ (Egypt), ਲੇਬਨਾਨ ਅਤੇ ਜਾਰਡਨ ਸ਼ਾਖਾਵਾਂ ਨੂੰ ਅੱਤਵਾਦੀ ਸੰਗਠਨ ਕਰਾਰ ਦੇ ਦਿੱਤਾ ਹੈ। ਇਹ ਕਦਮ ਅਰਬ ਸਹਿਯੋਗੀਆਂ ਅਤੇ ਅਮਰੀਕੀ ਕੰਜ਼ਰਵੇਟਿਵਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਤੋਂ ਬਾਅਦ ਚੁੱਕਿਆ ਗਿਆ ਹੈ।
ਅਮਰੀਕਾ ਨੇ ਕਿਉਂ ਲਗਾਈ ਪਾਬੰਦੀ
ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਨੁਸਾਰ, ਇਹ ਕਦਮ ਮੁਸਲਿਮ ਬ੍ਰਦਰਹੁੱਡ ਵੱਲੋਂ ਫੈਲਾਈ ਜਾਂਦੀ ਹਿੰਸਾ ਅਤੇ ਅਸਥਿਰਤਾ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਇਸ ਸੰਗਠਨ ਦਾ ਅੱਤਵਾਦ ਫੈਲਾਉਣ ਦਾ ਪੁਰਾਣਾ ਰਿਕਾਰਡ ਹੈ ਅਤੇ ਅਮਰੀਕਾ ਹੁਣ ਇਸ ਨੂੰ ਵਿੱਤੀ ਸਿਸਟਮ ਤੋਂ ਪੂਰੀ ਤਰ੍ਹਾਂ ਕੱਟਣ ਲਈ ਸਖ਼ਤੀ ਨਾਲ ਕੰਮ ਕਰ ਰਿਹਾ ਹੈ।
ਇਸ ਫੈਸਲੇ ਦੇ ਮੁੱਖ ਪ੍ਰਭਾਵ
ਅਮਰੀਕਾ ਵਿੱਚ ਮੌਜੂਦ ਮੁਸਲਿਮ ਬ੍ਰਦਰਹੁੱਡ ਦੀ ਕਿਸੇ ਵੀ ਚੱਲ-ਅਚੱਲ ਜਾਇਦਾਦ (Assets) ਨੂੰ ਬਲਾਕ ਕਰ ਦਿੱਤਾ ਜਾਵੇਗਾ।ਸੰਗਠਨ ਦੇ ਮੈਂਬਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਜਾਂ ਲੈਣ-ਦੇਣ ਅਪਰਾਧ ਮੰਨਿਆ ਜਾਵੇਗਾ। ਇਸ ਦੇ ਮੈਂਬਰਾਂ ਨੂੰ ਅਮਰੀਕਾ ਆਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਮੁਸਲਿਮ ਬ੍ਰਦਰਹੁੱਡ ਦਾ ਇਤਿਹਾਸ
1928 ਵਿੱਚ ਮਿਸਰ ਵਿੱਚ ਸਥਾਪਿਤ ਇਹ ਅੰਦੋਲਨ ਕਦੇ ਪੂਰੀ ਮੁਸਲਿਮ ਦੁਨੀਆ ਵਿੱਚ ਫੈਲਿਆ ਹੋਇਆ ਸੀ। 2012 ਵਿੱਚ ਮਿਸਰ ਦੇ ਲੋਕਤੰਤਰੀ ਚੋਣਾਂ ਵਿੱਚ ਮੁਹੰਮਦ ਮੋਰਸੀ ਰਾਸ਼ਟਰਪਤੀ ਚੁਣੇ ਗਏ ਸਨ, ਜੋ ਇਸੇ ਸੰਗਠਨ ਨਾਲ ਜੁੜੇ ਹੋਏ ਸਨ। ਸਾਲ 2013 ਵਿੱਚ ਫੌਜ ਮੁਖੀ ਅਬਦੇਲ ਫਤਾਹ ਅਲ-ਸੀਸੀ ਨੇ ਮੋਰਸੀ ਨੂੰ ਸੱਤਾ ਤੋਂ ਹਟਾ ਦਿੱਤਾ, ਜਿਸ ਤੋਂ ਬਾਅਦ ਮਿਸਰ ਵਿੱਚ ਇਸ ਸੰਗਠਨ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਹੋਈ। ਮਿਸਰ ਵਿੱਚ ਦਬਾਅ ਤੋਂ ਬਾਅਦ ਇਸ ਦੇ ਮੈਂਬਰਾਂ ਨੇ ਤੁਰਕੀ ਵਰਗੇ ਦੇਸ਼ਾਂ ਵਿੱਚ ਆਪਣਾ ਨੈੱਟਵਰਕ ਬਣਾਇਆ, ਜਿੱਥੇ ਰਾਸ਼ਟਰਪਤੀ ਅਰਦੋਗਨ ਨਾਲ ਉਨ੍ਹਾਂ ਦੀ ਵਿਚਾਰਧਾਰਕ ਨੇੜਤਾ ਹੈ।
ਸੰਗਠਨ ਦਾ ਪੱਖ
ਮਿਸਰ ਦੀ ਮੁਸਲਿਮ ਬ੍ਰਦਰਹੁੱਡ ਨੇ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਿੰਸਾ ਦੇ ਵਿਰੁੱਧ ਹਨ ਅਤੇ ਇਹ ਫੈਸਲਾ ਯੂ.ਏ.ਈ. ਅਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਦਬਾਅ ਹੇਠ ਲਿਆ ਗਿਆ ਹੈ।