ਇੰਡੋਨੇਸ਼ੀਆ 'ਚ ਦਰਦਨਾਕ ਹਾਦਸਾ: ਬੱਸ ਤੇ ਤੇਲ ਟੈਂਕਰ ਦੀ ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ, 16 ਲੋਕ ਜਿਊਂਦੇ ਸੜੇ
ਅਧਿਕਾਰੀਆਂ ਮੁਤਾਬਕ ਬੱਸ ਵਿਚ ਕਰੀਬ 20 ਜਣੇ ਸਵਾਰ ਸਨ। ਮੁੱਢਲੀ ਜਾਂਚ ਮੁਤਾਬਕ ਟੱਕਰ ਤੋਂ ਠੀਕ ਪਹਿਲਾਂ ਬੱਸ ਵਿੱਚੋਂ ਚਿੰਗਾਰੀਂ ਨਿਕਲ ਰਹੀਆਂ ਸਨ, ਜਿਸ ਨਾਲ ਚਲਕ ਨੇ ਵਾਹਨ ਨੂੰ ਮੋੜ ਦਿੱਤਾ ਪਰ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਤੇਲ ਟੈਂਕਰ ਨਾਲ ਸਿੱਧੀ ਟੱਕਰ ਹੋ ਗਈ।
Publish Date: Thu, 07 May 2026 10:42 AM (IST)
Updated Date: Thu, 07 May 2026 10:44 AM (IST)
ਜਕਾਰਤਾ (ਏਪੀ) : ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ’ਤੇ ਬੁੱਧਵਾਰ ਨੂੰ ਇਕ ਯਾਤਰੀ ਬੱਸ ਤੇ ਈਂਧਣ ਨਾਲ ਭਰੇ ਟੈਂਕਰ ਦੀ ਆਹਮੋ-ਸਾਹਣਮੇ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ ਘੱਟੋ-ਘੱਟ 16 ਜਣਿਆਂ ਦੀ ਮੌਤ ਹੋ ਗਈ। ਜ਼ਿਆਦਾਤਰ ਲੋਕ ਜਿਊਂਦੇ ਸੜ ਕੇ ਮਾਰੇ ਗਏ ਹਨ।
ਅਧਿਕਾਰੀਆਂ ਮੁਤਾਬਕ ਬੱਸ ਵਿਚ ਕਰੀਬ 20 ਜਣੇ ਸਵਾਰ ਸਨ। ਮੁੱਢਲੀ ਜਾਂਚ ਮੁਤਾਬਕ ਟੱਕਰ ਤੋਂ ਠੀਕ ਪਹਿਲਾਂ ਬੱਸ ਵਿੱਚੋਂ ਚਿੰਗਾਰੀਂ ਨਿਕਲ ਰਹੀਆਂ ਸਨ, ਜਿਸ ਨਾਲ ਚਲਕ ਨੇ ਵਾਹਨ ਨੂੰ ਮੋੜ ਦਿੱਤਾ ਪਰ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਤੇਲ ਟੈਂਕਰ ਨਾਲ ਸਿੱਧੀ ਟੱਕਰ ਹੋ ਗਈ।
ਇਹ ਟੱਕਰ ਏਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ ਨੂੰ ਤੁਰੰਤ ਅੱਗ ਲੱਗ ਗਈ ਤੇ ਕੁਝ ਹੀ ਪਲਾਂ ਵਿਚ ਵਾਹਨ ਅੱਗ ਦੇ ਗੋਲੇ ਵਿਚ ਬਦਲ ਗਏ। ਕਈ ਯਾਤਰੂ ਅੰਦਰ ਹੀ ਫਸ ਗਏ ਸਨ ਤੇ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ। ਰਾਹਤ ਤੇ ਬਚਾਅ ਦਲ ਨੂੰ ਵੀ ਕਈ ਲਾਸ਼ਾਂ ਕੱਢਣ ਵੇਲੇ ਮਸ਼ੱਕਤ ਕਰਨੀ ਪਈ। ਇਸ ਹਾਦਸੇ ਵਿਚ ਚਾਰ ਜਣੇ ਫੱਟੜ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।