- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਣਯੋਗ ਹੈ ਕਿ ਫਰਵਰੀ ਦੇ ਅੰਤ ਤੋਂ ਪੱਛਮੀ ਏਸ਼ੀਆ ਵਿਚ ਛਿੜੇ ਯੁੱਧ ਦੇ ਮੱਦੇਨਜ਼ਰ, ਏਅਰਲਾਈਨਾਂ ਨੂੰ ਹਵਾਈ ਖੇਤਰ ਦੀਆਂ ਰੋਕਾਂ ਤੇ ਮਹਿੰਗੇ ਈਂਧਣ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯਰੂਸ਼ਲਮ, (ਪੀਟੀਆਈ) : ਪੱਛਮੀ ਏਸ਼ੀਆ ਵਿਚ ਜਾਰੀ ਜੰਗ ਦੇ ਅਸਰ ਦਰਮਿਆਨ ਏਅਰ ਇੰਡੀਆ ਨੇ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਦੀ ਮੁਅੱਤਲੀ ਜੁਲਾਈ ਦੇ ਅੰਤ ਤੱਕ ਵਧਾ ਦਿੱਤੀ ਹੈ। ਏਅਰਲਾਈਨ ਨੇ ਵੀਰਵਾਰ ਨੂੰ ਦੱਸਿਆ ਕਿ ਤੇਲ ਅਵੀਵ-ਦਿੱਲੀ ਰੂਟ ਉੱਤੇ ਉਡਾਣਾਂ ਹੁਣ ਜੁਲਾਈ ਦੇ ਅੰਤ ਤੱਕ ਮੁਅੱਤਲ ਰਹਿਣਗੀਆਂ।
ਏਅਰ ਇੰਡੀਆ ਨੇ ਇਸ ਮਹੀਨੇ ਦੀ ਸ਼ੁਰੂਆਤ ਦੌਰਾਨ ਜੂਨ ਦੇ ਅੰਤ ਤੱਕ ਮੁਅੱਤਲੀ ਬਾਰੇ ਐਲਾਨ ਕੀਤਾ ਸੀ, ਪਰ ਖੇਤਰ ਵਿਚ ਸੁਰੱਖਿਆ ਦੀ ਸਥਿਤੀ ਸਪਸ਼ਟ ਨਾ ਹੋਣ ਕਾਰਨ, ਇਸ ਭਾਰਤੀ ਏਅਰਲਾਈਨ ਨੇ ਇਸ ਰੂਟ ’ਤੇ ਆਪਣੇ ਆਪ੍ਰੇਸ਼ਨ ਦੀ ਮੁਅੱਤਲੀ ਨੂੰ ਇਕ ਹੋਰ ਮਹੀਨੇ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਇਜ਼ਰਾਈਲ ਦੇ ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਏਅਰਲਾਈਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਸੋਧ ਬਾਰੇ ਜਾਣਕਾਰੀ ਬੁੱਧਵਾਰ ਸ਼ਾਮ ਨੂੰ ਜਾਰੀ ਕੀਤੀ ਗਈ। ਇਸੇ ਸਥਿਤੀ ਕਾਰਨ ਉਡਾਣਾਂ ਦੇ ਮੁਅੱਤਲੀ ਨੂੰ 31 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਫਰਵਰੀ ਦੇ ਅੰਤ ਤੋਂ ਪੱਛਮੀ ਏਸ਼ੀਆ ਵਿਚ ਛਿੜੇ ਯੁੱਧ ਦੇ ਮੱਦੇਨਜ਼ਰ, ਏਅਰਲਾਈਨਾਂ ਨੂੰ ਹਵਾਈ ਖੇਤਰ ਦੀਆਂ ਰੋਕਾਂ ਤੇ ਮਹਿੰਗੇ ਈਂਧਣ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।